ਜਲੰਧਰ (ਸੋਨੂੰ)— ਜਲੰਧਰ ਦੇ ਪਠਾਨਕੋਟ ਚੌਂਕ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦਿੱਲੀ ਤੋਂ ਭੱਜ ਆਏ ਕੁੜੀ-ਮੁੰਡੇ ਨੂੰ ਚਲਦੀ ਬੱਸ ਵਿਚ ਕੁੜੀ ਦੇ ਪਰਿਵਾਰ ਵਾਲਿਆਂ ਨੇ ਘੇਰ ਲਿਆ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਮਨੀਸ਼ ਪੁੱਤਰ ਸਤਬੀਰ ਵਾਸੀ ਕਰਨਾਲ ਦਾ ਰਹਿਣ ਵਾਲਾ ਹੈ, ਉਥੇ ਹੀ ਕੁੜੀ ਮੂਲ ਤੌਰ ’ਤੇ ਦਿੱਲੀ ਦੇ ਭਜਨਪੁਰਾ ਇਲਾਕੇ ਦੀ ਹੈ। ਦੋਵੇਂ ਘਰੋਂ ਭੱਜ ਕੇ ਜਲੰਧਰ ਆਏ ਸਨ ਅਤੇ ਜਲੰਧਰ ਤੋਂ ਕਿਤੇ ਜਾ ਰਹੇ ਸਨ, ਉਥੇ ਹੀ ਦਿੱਲੀ ਪੁਲਸ ਉਨ੍ਹਾਂ ਦੇ ਪਿੱਛੇ ਟ੍ਰੈਕ ਲਗਾ ਕੇ ਦੋਵਾਂ ਨੂੰ ਟਰੇਸ ਕਰ ਰਹੀ ਸੀ।
ਇਹ ਵੀ ਪੜ੍ਹੋ: ਬਾਦਲਾਂ ਦੇ ਸ਼ਾਸਨ ਕਾਲ ’ਚ ਹੋਏ ਬਿਜਲੀ ਖ਼ਰੀਦ ਸਮਝੌਤਿਆਂ ਦੀ ਸਮੀਖਿਆ ਸ਼ੁਰੂ: ਕੈਪਟਨ ਅਮਰਿੰਦਰ ਸਿੰਘ
ਲੜਕੀ ਦੇ ਪਰਿਵਾਰ ਵਾਲਿਆਂ ਨੇ ਦਿੱਲੀ ’ਚ ਉਕਤ ਲੜਕੇ ਖ਼ਿਲਾਫ਼ ਐੱਫ. ਆਈ. ਆਰ. ਵੀ ਦਰਜ ਕਰਵਾਈ ਸੀ। ਇਸ ਦੇ ਬਾਅਦ ਦਿੱਲੀ ਪੁਲਸ ਉਨ੍ਹਾਂ ਦੀ ਭਾਲ ਕਰਦੇ-ਕਰਦੇ ਜਲੰਧਰ ਤੱਕ ਆ ਪਹੁੰਚੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮੁੰਡੇ ਨੂੰ ਫੜਦੇ ਹੀ ਕੁੜੀ ਦੇ ਪਰਿਵਾਰ ਵੱਲੋਂ ਉਸ ਦੀ ਕੁੱਟਮਾਰ ਕਰ ਦਿੱਤੀ ਗਈ।
ਇਹ ਵੀ ਪੜ੍ਹੋ:ਮਜੀਠੀਆ ਦਾ ਵੱਡਾ ਇਲਜ਼ਾਮ, ਕੈਪਟਨ ਦੀ ਸ਼ਹਿ ’ਤੇ ਹੋ ਰਹੀ ਨਾਜਾਇਜ਼ ਮਾਈਨਿੰਗ (ਵੀਡੀਓ)
ਇਸ ਦੇ ਉਲਟ ਪੁਲਸ ਦਾ ਬਿਆਨ ਹੈ ਕਿ ਜਿਵੇਂ ਹੀ ਮੁੰਡੇ ਨੂੰ ਪਤਾ ਲੱਗਾ ਕਿ ਉਸ ਨੂੰ ਫੜਨ ਆ ਰਹੇ ਹਨ ਤਾਂ ਉਹ ਬੱਸ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ, ਜਿਸ ਨਾਲ ਉਸ ਨੂੰ ਸੱਟਾਂ ਵੀ ਲੱਗ ਗਈਆਂ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ’ਤੇ ਸਰਵੇ: ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾਉਣ ’ਤੇ 98 ਫ਼ੀਸਦੀ ਮੌਤ ਦਾ ਖ਼ਤਰਾ ਘੱਟ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਫ਼ਸਰ ਤੋਂ ਤੰਗ ਆ ਕੇ ਸਹਿਕਾਰਤਾ ਵਿਭਾਗ ਦੇ ਕਰਮਚਾਰੀ ਨੇ ਕੀਤੀ ਖੁਦਕੁਸ਼ੀ, ਮਿਲਿਆ ਸੁਸਾਇਡ ਨੋਟ
NEXT STORY