ਨਵੀਂ ਦਿੱਲੀ/ ਜਲੰਧਰ (ਰਮਨ ਸੋਢੀ) : ਹਾਲ ਹੀ 'ਚ ਮਨਜਿੰਦਰ ਸਿੰਘ ਸਿਰਸਾ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਚਰਚਾ ਚੱਲ ਰਹੀ ਹੈ। ਤਮਾਮ ਮੀਡੀਆ ਅਦਾਰੇ ਇਸ ਖਬਰ ਦੀ ਰਿਪੋਰਟ ਕਰ ਰਹੇ ਹਨ ਪਰ 'ਜਗਬਾਣੀ' ਨਾਲ ਹੁਣੇ-ਹੁਣੇ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਟੈਲੀਫੋਨ 'ਤੇ ਇਸ ਖਬਰ ਬਾਰੇ ਗੱਲ ਕੀਤੀ ਗਈ ਹੈ।
ਸਿਰਸਾ ਨੇ ਕਿਹਾ ਹੈ,''ਮੇਰੀ ਅਸਤੀਫੇ ਦੀ ਖਬਰ ਝੂਠੀ ਹੈ, ਮੈਂ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ ਸਗੋਂ ਕਰੀਬ ਤਿੰਨ ਦਿਨ ਪਹਿਲਾਂ ਅਹੁਦੇ ਦਾ ਚਾਰਜ ਦਿੱਤਾ ਹੈ।'' ਸਿਰਸਾ ਨੂੰ ਜਦੋਂ ਅਸੀਂ ਸਵਾਲ ਕੀਤਾ ਕੀ ਕਿ ਇਹ ਚਾਰਜ ਕਿੰਨੇ ਸਮੇਂ ਲਈ ਦਿੱਤਾ ਗਿਆ ਹੈ? ਤਾਂ ਜਵਾਬ ਸੀ ਕਿ ਇਹ ਅਜੇ ਵੇਖਣਾ ਹੋਵੇਗਾ ਕਿ ਕਿੰਨੇ ਸਮੇਂ ਲਈ ਚਾਰਜ ਉਕਤ ਵਿਅਕਤੀ ਕੋਲ ਰਹਿੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਾ ਤਾਂ ਮੇਰੀ ਅਕਾਲੀ ਦਲ ਨਾਲ ਕੋਈ ਨਾਰਾਜ਼ਗੀ ਹੈ ਅਤੇ ਨਾ ਹੀ ਕੋਈ ਮਨਜੀਤ ਸਿੰਘ ਜੀ. ਕੇ. ਨਾਲ ਰੌਲਾ ਹੈ ਅਤੇ ਨਾ ਹੀ ਮੇਰੀ ਕੋਈ ਪਾਰਟੀ ਤੋਂ ਮੰਗ ਹੈ। ਹਾਲਾਂਕਿ ਅਹੁਦੇ ਦਾ ਚਾਰਜ ਦੇਣ ਬਾਰੇ ਮਨਜਿੰਦਰ ਸਿੰਘ ਸਿਰਸਾ ਨੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਹੈ।
ਕੈਨੇਡਾ ਜਾਣ ਦੀ ਮਿਲੀ ਇਜਾਜ਼ਤ 'ਤੇ ਅਮਰਜੀਤ ਸਿੰਘ ਸੰਦੋਆ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ (ਵੀਡੀਓ)
NEXT STORY