ਨਵੀਂ ਦਿੱਲੀ — ਇੰਡੀਆ ਟੂਡੇ ਵਲੋਂ ਅਰਵਿੰਦ ਕੇਜਰੀਵਾਲ ਦੀ ਨਿਹੰਗ ਸਿੰਘ ਦੇ ਬਾਣੇ ਵਿਚ ਤਸਵੀਰ ਲਗਾਉਣ ਦਾ ਵਿਵਾਦ ਭੱਖਦਾ ਜਾ ਰਿਹਾ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਡਿਪਟੀ ਸੀ. ਐਮ. ਦੇ ਸਲਾਹਕਾਰ (ਰਾਜ ਮੰਤਰੀ) ਮਨਜਿੰਦਰ ਸਿੰਘ ਸਿਰਸਾ ਨੇ ਕੇਜਰੀਵਾਲ ਅਤੇ ਇੰਡੀਆ ਟੂਡੇ ਖਿਲਾਫ ਥਾਣਾ ਪਾਰਲੀਆਮੈਂਟ ਸਟ੍ਰੀਟ ਵਿਚ ਸ਼ਿਕਾਇਤ ਦਰਜ ਕਰਵਾਈ ਹੈ।
ਸਿਰਸਾ ਨੇ ਕਿਹਾ ਹੈ ਕਿ ਕੇਸ ਹਰ ਗੁਰਸਿੱਖ ਦੀ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਹੁੰਦੇ ਹਨ ਪਰ ਕਿਸੇ ਵਿਅਕਤੀ ਨੂੰ ਗੁਰਸਿੱਖ ਧਾਰਮਿਕ ਬਾਣਾ ਧਾਰਨ ਕਰਵਾ ਕੇ ਕੇਸ ਰਹਿਤ ਰੂਪ ਵਿਚ ਪੇਸ਼ ਕਰਨਾ, ਸਿੱਖ ਧਰਮ ਦੀਆਂ ਸਥਾਪਿਤ ਪਰੰਪਰਾਵਾਂ ਦਾ ਸਿੱਧਾ ਅਪਮਾਨ ਹੈ, ਜਿਸ ਨੂੰ ਬਰਦਾਸ਼ਥ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇੰਡੀਆ ਟੂਡੇ ਰਸਾਲੇ ਦੇ ਮੌਜੂਦਾ ਅੰਕ ਦੇ ਮੁੱਖ ਪੰਨੇ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਹੰਗ ਗੁਰਸਿੱਖ ਪਹਿਰਾਵੇ ਵਿਚ ਪਰ ਕਲੀਨ-ਸ਼ੇਵ ਰੂਪ ਵਿਚ ਹੀ ਤਸਵੀਰ ਪ੍ਰਕਾਸ਼ਿਤ ਕੀਤੀ ਗਈ ਹੈ, ਜੋ ਕੇਜਰੀਵਾਲ ਦੀ ਪੰਜਾਬ ਚੋਣਾਂ ਪ੍ਰਤੀ ਦਿਲਚਸਪੀ ਨੂੰ ਦਰਸਾਉਂਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਉਕਤ ਧਿਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਦੇਸ਼-ਵਿਦੇਸ਼ ਦੇ ਸਿੱਖ ਇਨ੍ਹਾਂ ਧਿਰਾਂ ਖਿਲਾਫ ਸਖਤ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਪੰਜਾਬ ਮੰਤਰੀ ਮੰਡਲ ਦੀ ਬੈਠਕ ਖਤਕ, ਕਈ ਮਹੱਤਵਪੂਰਨ ਮੁੱਦਿਆਂ 'ਤੇ ਹੋਈ ਚਰਚਾ
NEXT STORY