ਪਟਿਆਲਾ (ਬਿਊਰੋ) : ਮਨਜੀਤ ਸਿੰਘ ਚਾਹਲ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਲੋਕ ਸੰਪਰਕ ਵਿਭਾਗ ਨੂੰ ਸਮਰਪਿਤ ਸੇਵਾਵਾਂ ਦੀ ਤੁਲਨਾ ਜੇਕਰ ਇਕ ਮਿਆਨ ਵਿਚ ਦੋ ਤਲਵਾਰਾਂ ਨਾਲ ਕੀਤੀ ਜਾਵੇ ਤਾਂ ਇਹ ਬਿਲਕੁਲ ਸਹੀ ਹੋਵੇਗਾ। ਇਹ ਵਿਚਾਰ ਮਨਮੋਹਨ ਸਿੰਘ ਅਧੀਨ ਸਕੱਤਰ ਲੋਕ ਸੰਪਰਕ ਨੇ ਮਨਜੀਤ ਸਿੰਘ ਚਾਹਲ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਦੇ ਸੇਵਾ ਮੁਕਤੀ ਤੇ ਸਨਮਾਨ ਸਮਾਰੋਹ ’ਚ ਰੱਖੇ। ਉਨ੍ਹਾਂ ਦੱਸਿਆ ਕਿ ਮਨਜੀਤ ਸਿੰਘ ਚਾਹਲ ਨੇ ਲੋਕ ਸੰਪਰਕ ਵਿਭਾਗ ਦੀ ਨੌਕਰੀ ਬਹੁਤ ਈਮਾਨਦਾਰੀ, ਲਗਨ ਅਤੇ ਦ੍ਰਿੜ੍ਹਤਾ ਨਾਲ ਕੀਤੀ। ਇਸ ਤੋਂ ਇਲਾਵਾ ਮਨਜੀਤ ਸਿੰਘ ਚਾਹਲ ਨੇ ਬਤੌਰ ਪ੍ਰਮੁੱਖ ਮੁਲਾਜ਼ਮ ਆਗੂ ਹਮੇਸ਼ਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਲਈ ਅਹਿਮ ਭੂਮਿਕਾ ਨਿਭਾਈ ਹੈ।
ਇਸ ਮੌਕੇ ਮਨਜੀਤ ਸਿੰਘ ਚਾਹਲ ਨੇ ਆਪਣੇ ਭਾਸ਼ਣ ’ਚ ਲੋਕ ਸੰਪਰਕ ਵਿਭਾਗ ਦੇ ਸਾਰੇ ਅਫ਼ਸਰਾਂ ਤੇ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਸੇਵਾ ਦੌਰਾਨ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਮਨਜੀਤ ਸਿੰਘ ਚਾਹਲ ਨੇ ਆਪਣੇ ਇਕ ਸੰਦੇਸ਼ ’ਚ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੰਜਾਬ ਸੂਬੇ ਦਾ ਇਕ ਬਹੁਤ ਅਹਿਮ ਵਿਭਾਗ ਹੈ, ਜੋ ਕਿ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ’ਚ ਮਹਤਵਪੂਰਨ ਯੋਗਦਾਨ ਭੂਮਿਕਾ ਪਾ ਰਿਹਾ ਹੈ, ਸੋ ਮੈਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਡਿਊਟੀ ਈਮਾਨਦਾਰੀ, ਮਿਹਨਤ ਅਤੇ ਲਗਨ ਨਾਲ ਨਿਭਾਉਂਦੇ ਹੋਏ ਪੰਜਾਬ ਦੀ ਉੱਨਤੀ ’ਚ ਆਪਣਾ ਯੋਗਦਾਨ ਪਾਉਣ।
ਮੁੱਖ ਮੰਤਰੀ ਭਗਵੰਤ ਮਾਨ ਦੀ ਟੀਮ 'ਚ ਲੁਧਿਆਣਾ ਨੂੰ ਫਿਰ ਨਹੀਂ ਮਿਲੀ ਜਗ੍ਹਾ
NEXT STORY