ਲੁਧਿਆਣਾ (ਮੁੱਲਾਂਪੁਰੀ) : ਦਿੱਲੀ ਦੀ ਸਿੱਖ ਸਿਆਸਤ 'ਤੇ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਪ੍ਰਧਾਨਗੀ ਦਾ ਆਨੰਦ ਮਾਣਨ ਅਤੇ ਹੁਣ ਬਾਦਲਾਂ ਖਿਲਾਫ ਬੇਅਦਬੀ ਅਤੇ ਹੋਰਨਾਂ ਮਾਮਲਿਆਂ 'ਚ ਝੰਡਾ ਚੁੱਕਣ ਵਾਲੇ ਮਨਜੀਤ ਸਿੰਘ ਜੀ. ਕੇ. ਨੇ 'ਜਾਗੋ' ਨਾਂ ਦੀ ਪਾਰਟੀ ਬਣਾਈ ਹੈ। ਇਸ ਬਾਰੇ ਜੀ. ਕੇ. ਨੇ ਪੂਰੀ ਜਾਣਕਾਰੀ ਦਿੱਤੀ ਅਤੇ ਮੌਜੂਦਾ ਸ਼੍ਰੋਮਣੀ ਕਮੇਟੀ ਦਿੱਲੀ ਅਤੇ ਬਾਦਲ ਦਲ ਦੇ ਦਿੱਲੀ ਵਿਚਲੇ ਮੌਜੂਦਾ ਹਾਲਾਤ 'ਤੇ ਵੀ ਰੌਸ਼ਨੀ ਪਾਈ ਕਿ ਦਿੱਲੀ 'ਚ ਬਾਦਲ ਦਲ ਹੁਣ ਕਿੱਥੇ ਜਾ ਕੇ ਖੜ੍ਹ ਗਿਆ। ਜੀ. ਕੇ. ਵੱਲੋਂ ਬਣਾਈ ਗਈ ਪਾਰਟੀ ਭਾਵੇਂ ਦਿੱਲੀ 'ਚ ਬਾਦਲ ਅਤੇ ਸਰਨਾ ਭਰਾਵਾਂ ਨੂੰ ਰਗੜਾ ਲਾਏਗੀ ਪਰ ਜੀ. ਕੇ. ਦੀ ਦਿੱਲੀ 'ਚ ਨਿਕਲਣ ਵਾਲੀ ਜਾਗੋ 'ਚ ਤੇਲ ਕੌਣ ਪਾਵੇਗਾ ਕਿਉਂਕਿ ਪੰਜਾਬ 'ਚ ਜਾਗੋ ਵਿਆਹ ਮੌਕੇ ਕੱਢੀ ਜਾਂਦੀ ਹੈ ਅਤੇ ਸਿਰਫ ਘਰੋਂ ਤੇਲ ਪਾ ਕੇ ਫਿਰ ਜਾਗੋ 'ਚ ਨਗਰ ਦਾ ਹਰ ਘਰ ਤੇਲ ਪਾਉਂਦਾ ਹੈ ਪਰ ਦਿੱਲੀ 'ਚ ਜੀ. ਕੇ. ਦੀ ਜਾਗੋ 'ਚ ਤੇਲ ਕੌਣ ਪਾਵੇਗਾ ਕਿਉਂਕਿ ਕਾਂਗਰਸ ਤੋਂ ਦਿੱਲੀ ਬੈਠੀ ਸੰਗਤ ਨੂੰ ਅਲਰਜੀ ਹੈ। ਇਸ 'ਤੇ ਬਾਦਲਾਂ ਤੋਂ ਤੌਬਾ ਕਰ ਚੁੱਕੇ ਹਨ।
ਇਹ ਸਭ ਕੁਝ ਦੇਖ ਕੇ ਹੁਣ ਇੰਝ ਲਗ ਰਿਹਾ ਹੈ ਕਿ ਹੁਣ ਇਹ ਗੱਲ ਥੋੜ੍ਹੇ ਦਿਨਾਂ 'ਚ ਸਾਫ ਹੋ ਜਾਵੇਗੀ ਕਿ ਜੀ. ਕੇ. ਦੀ ਜਾਗੋ 'ਚ ਤੇਲ ਕੌਣ ਪਾਵੇਗਾ ਪਰ ਰਾਜਸੀ ਪੰਡਤਾਂ ਨੇ ਵੱਡਾ ਇਸ਼ਾਰਾ ਕੀਤਾ ਕਿ ਅੱਗੇ ਦਿੱਲੀ 'ਚ ਵਿਧਾਨ ਸਭਾ ਦੀਆਂ ਚੋਣਾਂ ਹਨ, ਹੋਰ ਨਾ ਕਿਧਰੇ ਬਾਦਲਾਂ ਤੋਂ ਖਫਾ ਹੋਈ ਭਾਜਪਾ ਹੀ ਜੀ. ਕੇ. ਦੀ ਜਾਗੋ 'ਚ ਆਪਣਾ ਤੇਲ ਪਾ ਕੇ ਉਸ ਨੂੰ ਅੱਗੇ ਤੋਰ ਦੇਵੇ ਕਿਉਂਕਿ ਹਰਿਆਣੇ 'ਚ ਤਾਂ ਅਕਾਲੀਆਂ ਨੇ ਭਾਜਪਾ ਨਾਲ ਸਿੱਧੀ ਲੜਾਈ ਵਿੱਢ ਲਈ ਹੈ। ਦਿੱਲੀ 'ਚ ਪੰਜਾਬ ਵਾਲੀ ਬੇਅਦਬੀ ਕਾਂਡ ਦਾ ਭਾਂਡਾ ਸਰਨਾ ਅਤੇ ਜੀ. ਕੇ. ਬਾਦਲਾਂ ਸਿਰ ਭੰਨ੍ਹਣਗੇ, ਜਿਸ 'ਤੇ ਭਾਜਪਾ ਵੀ ਦੂਰੀ ਬਣਾ ਸਕਦੀ ਹੈ।
ਜਲੰਧਰ ਦੀ ਇਕ ਫੈਕਟਰੀ 'ਚ ਧਮਾਕਾ, 2 ਲੋਕ ਜ਼ਖਮੀ
NEXT STORY