ਜਲੰਧਰ (ਬਿਊਰੋ)- ਪੰਜਾਬੀ ਗਾਇਕ ਮਨਕੀਰਤ ਔਲਖ ਦੀ ਇਕ ਪੋਸਟ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਕੁਝ ਘੰਟੇ ਪਹਿਲਾਂ ਕੀਤੀ ਇਸ ਪੋਸਟ ’ਚ ਮਨਕੀਰਤ ਔਲਖ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਕੁਝ ਲਿਖਿਆ ਹੈ।
ਇਸ ਪੋਸਟ ’ਚ ਮਨਕੀਰਤ ਔਲਖ ਲਿਖਦੇ ਹਨ, ‘ਹੱਕ ਘਰ ਬੈਠ ਕੇ ਨਹੀਂ, ਸੜਕਾਂ ’ਤੇ ਬੈਠ ਕੇ ਲਏ ਜਾਂਦੇ ਨੇ। ਇਹ ਤਾਂ ਚੰਗੀ ਤਰ੍ਹਾਂ ਪਤਾ ਲੱਗ ਗਿਆ ਸਾਨੂੰ ਤੇ ਹੋਰ ਕਿੰਨਾ ਅਣਗੌਲਿਆ ਕਰੋਗੇ ਕਿਸਾਨਾਂ ਨੂੰ ਮੋਦੀ ਜੀ। ਅਸੀਂ ਆਪਣੇ ਹੱਕਾਂ ਲਈ ਸੜਕਾਂ ’ਤੇ ਬੈਠੇ ਹਾਂ ਤੇ ਆਪਣੇ ਹੱਕ ਲੈ ਕੇ ਹੀ ਉਠਾਂਗੇ। ਹੁਣ ਇਸ ਅੰਦੋਲਨ ਦੇ 2 ਫੇਸ ਨਹੀਂ 1 ਹੀ ਫੇਸ ਹੋਊਗਾ। ਆਰ ਜਾਂ ਪਾਰ। ਕੀ ਤੁਸੀਂ ਮੇਰੇ ਨਾਲ ਸਹਿਮਤ ਹੋ? ਜਿੱਤਾਂਗੇ, ਜਿੱਤਾਂਗੇ, ਜਿੱਤਾਂਗੇ।’
ਮਨਕੀਰਤ ਔਲਖ ਦੀ ਇਹ ਪੋਸਟ ਅੱਗ ਵਾਂਗ ਫੈਲ ਰਹੀ ਹੈ, ਜਿਸ ਨੂੰ 2 ਘੰਟਿਆਂ ਅੰਦਰ 1 ਲੱਖ ਤੋਂ ਵੱਧ ਲੋਕਾਂ ਵਲੋਂ ਲਾਈਕ ਕੀਤਾ ਜਾ ਚੁੱਕਾ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਮਨਕੀਰਤ ਔਲਖ ਨੇ ਦਿੱਲੀ ਵਿਖੇ ਕਿਸਾਨ ਅੰਦੋਲਨ ’ਚ ਸ਼ਾਮਲ ਬਜ਼ੁਰਗਾਂ ਨੂੰ ਬੂਟ ਤੇ ਸ਼ਾਲ ਵੰਡੇ ਸਨ। ਮਨਕੀਰਤ ਵਲੋਂ ਕੀਤੇ ਇਸ ਕੰਮ ਦੀ ਉਸ ਦੇ ਪ੍ਰਸ਼ੰਸਕਾਂ ਵਲੋਂ ਖੂਬ ਸ਼ਲਾਘਾ ਕੀਤੀ ਗਈ। ਜਿਥੇ ਮਨਕੀਰਤ ਔਲਖ ਆਪਣੇ ਗੀਤਾਂ ਰਾਹੀਂ ਵੀ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ, ਉਥੇ ਸੋਸ਼ਲ ਮੀਡੀਆ ’ਤੇ ਵੀ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰ ਰਹੇ ਹਨ।
ਨੋਟ– ਮਨਕੀਰਤ ਔਲਖ ਦੀ ਇਸ ਪੋਸਟ ਨਾਲ ਕੀ ਤੁਸੀਂ ਸਹਿਮਤ ਹੋ? ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਪੰਜਾਬ ਦੇ ਕਿਸਾਨਾਂ ਲਈ ਅਹਿਮ ਖ਼ਬਰ, ਸੂਬਾ ਸਰਕਾਰ ਨੇ ਕੀਤਾ ਇਹ ਐਲਾਨ
NEXT STORY