ਵੈੱਬ ਡੈਸਕ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਕੇਸਰੀ ਗਰੁੱਪ ਉੱਤੇ ਕਾਰਵਾਈ ਕਰ ਕੇ ਪ੍ਰੈਸ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਪਰ ਉਹ ਕਿਸੇ ਗਲਤਫਹਿਮੀ 'ਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਪਹਿਲਾਂ ਅੱਤਵਾਦ ਖਿਲਾਫ ਲੜਾਈ ਸਮੇਂ ਨਹੀਂ ਡੋਲਿਆ ਤੇ ਡੱਟ ਕੇ ਮੁਕਾਬਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਅਦਾਰਾ ਪੰਜਾਬ ਅਤੇ ਦੇਸ਼ ਦੇ ਭਖਦੇ ਮਸਲੇ ਉਠਾ ਕੇ ਸਰਕਾਰਾਂ ਤੱਕ ਪਹੁੰਚਾਉਂਦਾ ਹੈ ਅਤੇ ਲਗਾਤਾਰ ਸੇਵਾ ਕਰ ਰਿਹਾ ਹੈ। ਸਰਕਾਰ ਦੀ ਇਸ ਅਦਾਰੇ ਵਿਰੁੱਧ ਕਾਰਵਾਈ ਬਹੁਤ ਹੀ ਨਿੰਦਣਯੋਗ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
32 ਸਾਲਾਂ ਤੋਂ ਉਸਾਰੀ ਦੀ ਉਡੀਕ ’ਚ ਹਮੀਦੀ ਦਾ 25 ਬਿਸਤਰਿਆਂ ਵਾਲਾ ਹਸਪਤਾਲ
NEXT STORY