ਚੰਡੀਗੜ੍ਹ : ਘਰ, ਪਰਿਵਾਰ ਅਤੇ ਰੁਜ਼ਗਾਰ ਦੇ ਹੁੰਦਿਆਂ ਭਲਾ ਕੋਈ ਦੇਸ਼ ਕਿਉਂ ਛੱਡੇ, ਇੱਥੇ ਮਿਊਂਸੀਪਲ ਭਵਨ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ 408 ਨੌਜਵਾਨਾਂ ਦੀਆਂ ਇਹ ਭਾਵਨਾਵਾਂ ਸਨ। ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਨ ਦੀ ਮੁਹਿੰਮ ਤਹਿਤ ਇਨ੍ਹਾਂ ਨੌਜਵਾਨਾਂ ਦੀ ਸਥਾਨਕ ਸਰਕਾਰਾਂ, ਆਮ ਰਾਜ ਪ੍ਰਬੰਧ, ਲੋਕ ਨਿਰਮਾਣ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗਾਂ ਵਿੱਚ ਵੱਖ-ਵੱਖ ਅਹੁਦਿਆਂ ਲਈ ਨਿਯੁਕਤੀ ਕੀਤੀ ਗਈ ਹੈ। ਆਮ ਰਾਜ ਪ੍ਰਬੰਧ ਵਿਭਾਗ 'ਚ ਬਤੌਰ ਕਲਰਕ ਨਿਯੁਕਤੀ ਪੱਤਰ ਲੈਣ ਮੌਕੇ ਪਟਿਆਲਾ ਤੋਂ ਤਨਵੀਜੋਤ ਨੇ ਕਿਹਾ ਕਿ ਉਸ ਲਈ ਮਾਣ ਦੀ ਗੱਲ ਹੈ ਕਿ ਉਹ ਸੂਬੇ ਨੂੰ ਆਪਣੀਆਂ ਸੇਵਾਵਾਂ ਦੇ ਸਕੇਗਾ। ਉਸ ਨੇ ਕਿਹਾ ਕਿ ਪਹਿਲਾਂ ਉਹ ਕੈਨੇਡਾ ਜਾਂ ਕਿਸੇ ਹੋਰ ਵਿਕਸਿਤ ਦੇਸ਼ ਜਾਣ ਦੀ ਸੋਚ ਰਿਹਾ ਸੀ ਪਰ ਹੁਣ ਉਹ ਆਪਣਿਆਂ ਦੇ ਨਜ਼ਦੀਕ ਹੀ ਰਹਿ ਸਕੇਗਾ।
ਇਹ ਵੀ ਪੜ੍ਹੋ : ਪੰਜਾਬ 'ਚ Heat Wave ਚੱਲਣ ਬਾਰੇ ਆਈ ਇਹ ਖ਼ਬਰ, ਮੌਸਮ ਵਿਭਾਗ ਨੇ ਕੀਤਾ ਅਲਰਟ
ਤਨਵੀਜੋਤ ਨੇ ਕਿਹਾ ਕਿ ਇਹ ਮੌਕਾ ਮਿਲਣ ਕਾਰਨ ਉਸ ਨੇ ਪੱਕਾ ਫ਼ੈਸਲਾ ਕਰ ਲਿਆ ਹੈ ਕਿ ਉਹ ਆਪਣਾ ਜੀਵਨ ਹੁਣ ਪੰਜਾਬ ਨੂੰ ਸੇਵਾਵਾਂ ਦੇਣ ਲਈ ਸਮਰਪਿਤ ਕਰੇਗਾ। ਉਸ ਨੇ ਪੰਜਾਬ ਸਰਕਾਰ ਵੱਲੋਂ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਚਲਾਈ ਗਈ ਮੁਹਿੰਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਨਾਲ ਨੌਜਵਾਨਾਂ 'ਚ ਨਵੀਂ ਆਸ ਬੱਝੀ ਹੈ। ਪਿੰਡ ਖਨਾਲ ਕਲਾਂ ਜ਼ਿਲ੍ਹਾ ਸੰਗਰੂਰ ਦੇ ਕਰਮਜੀਤ ਸਿੰਘ ਨੇ ਵੀ ਆਮ ਰਾਜ ਪ੍ਰਬੰਧ ਵਿਭਾਗ 'ਚ ਬਤੌਰ ਕਲਰਕ ਨਿਯੁਕਤੀ ਪੱਤਰ ਲੈਣ ਉਪਰੰਤ ਅਜਿਹੇ ਹੀ ਵਿਚਾਰ ਪ੍ਰਗਟ ਕਰਦਿਆਂ ਆਪਣੇ ਸਾਥੀ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਦੇਸ਼ ਜਾਣ ਨਾਲੋਂ ਵੱਧ ਤਰਜ਼ੀਹ ਇੱਥੇ ਰਹਿੰਦਿਆਂ ਹੀ ਰੁਜ਼ਗਾਰ ਪ੍ਰਾਪਤੀ ਨੂੰ ਦੇਣ। ਉਸ ਨੇ ਕਿਹਾ ਕਿ ਉਹ ਵੀ ਪਹਿਲਾਂ ਵਿਦੇਸ਼ ਜਾ ਕੇ ਆਪਣਾ ਭਵਿੱਖ ਬਣਾਉਣ ਬਾਰੇ ਸੋਚ ਰਿਹਾ ਸੀ ਪਰ ਰਹਿਣਾ ਇੱਥੇ ਹੀ ਚਾਹੁੰਦਾ ਸੀ।
ਇਹ ਵੀ ਪੜ੍ਹੋ : ਸ਼ਗਨਾਂ ਦੀ ਮਹਿੰਦੀ ਲੱਗਣ ਤੋਂ ਪਹਿਲਾਂ ਕੁੜੀ-ਮੁੰਡੇ ਨਾਲ ਜੋ ਹੋਇਆ, ਪੂਰਾ ਪਰਿਵਾਰ ਘਬਰਾ ਗਿਆ
ਕਰਮਜੀਤ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਵੱਲੋਂ ਉਸ ਨੂੰ ਰੁਜ਼ਗਾਰ ਦਿੱਤੇ ਜਾਣ ਕਾਰਨ ਉਹ ਆਪਣੇ ਦਿਲ ਦੀ ਇੱਛਾ ਮੁਤਾਬਕ ਆਪਣੇ ਪਰਿਵਾਰ ਕੋਲ ਰਹਿ ਕੇ ਵਧੀਆ ਜੀਵਨ ਬਿਤਾ ਸਕੇਗਾ। ਸਿਰਫ ਤਨਵੀਜੋਤ ਅਤੇ ਕਰਮਜੀਤ ਸਿੰਘ ਹੀ ਨਹੀਂ ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਹਾਜ਼ਰ ਲਗਭਗ ਸਾਰੇ ਨੌਜਵਾਨਾਂ ਦੀ ਇਹੀ ਰਾਏ ਸੀ। ਨੌਜਵਾਨਾਂ ਦਾ ਮੰਨਣਾ ਸੀ ਕਿ ਆਪਣੇ ਮਾਂ-ਬਾਪ ਦੀ ਕਮਾਈ ਵਿਦੇਸ਼ 'ਚ ਲਗਾਉਣ ਉਪਰੰਤ ਉਮਰ ਦਾ ਇੱਕ ਵੱਡਾ ਹਿੱਸਾ ਉੱਥੇ ਘਰ ਬਣਾਉਣ ਅਤੇ ਸਥਾਪਿਤ ਹੋਣ 'ਚ ਲੰਘ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਵਿਦੇਸ਼ ਜਾਣ ਨਾਲੋਂ ਲੱਖ ਗੁਣਾ ਬਿਹਤਰ ਹੈ, ਜੇਕਰ ਇੱਥੇ ਪੰਜਾਬ 'ਚ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੁਜ਼ਗਾਰ ਦੇ ਸਥਾਪਿਤ ਕੀਤੇ ਜਾ ਰਹੇ ਮੌਕਿਆਂ ਦਾ ਲਾਹਾ ਲਿਆ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
GNA ਯੂਨੀਵਰਸਿਟੀ ਵਿਖੇ ਵਰਜਿਨ ਮੋਜੀਟੋ ਦੇ ਵੱਧ ਤੋਂ ਵੱਧ ਸਵਾਦ ਦਾ ਬਣਿਆ ‘ਏਸ਼ੀਆ ਬੁੱਕ ਆਫ ਰਿਕਾਰਡਜ਼’
NEXT STORY