ਮਾਨਸਾ (ਅਮਰਜੀਤ ਚਾਹਲ) : ਬਠਿੰਡਾ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ 'ਚ ਬੀਤੇ ਦਿਨ ਭਾਵ ਬੁੱਧਵਾਰ ਨੂੰ ਅਨਾਜ ਮੰਡੀ ਸਰਦੂਲਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਇਕ ਭਰਵੀਂ ਰੈਲੀ ਕੀਤੀ ਗਈ। ਇਸ ਦੌਰਾਨ ਮਰਹੂਮ ਕਾਂਗਰਸੀ ਐਮ.ਪੀ. ਹਾਕਮ ਸਿੰਘ ਮੀਆਂ ਦੀ ਪੋਤੀ ਅਤੇ ਜ਼ਿਲਾ ਪ੍ਰੀਸ਼ਦ ਮੈਂਬਰ ਨੂੰ ਰੈਲੀ ਪ੍ਰਬੰਧਕਾਂ ਕੋਲੋਂ ਜ਼ਲੀਲ ਹੋਣਾ ਪਿਆ। ਦਰਅਸਲ ਜਦੋਂ ਕੈਪਟਨ ਅਮਰਿੰਦਰ ਸਿੰਘ ਸਰਦੂਲਗੜ੍ਹ ਵਿਚ ਚੋਣ ਰੈਲੀ ਕਰਨ ਪੁੱਜੇ ਤਾਂ ਹਲਕਾ ਇੰਚਾਰਜ ਨੇ ਨੌਜਵਾਨ ਪ੍ਰੀਸ਼ਦ ਮੈਂਬਰ ਜਸਪਿੰਦਰ ਕੌਰ ਮੀਆਂ ਨੂੰ ਮੁੱਖ ਮੰਤਰੀ ਦੀ ਸਟੇਜ ਤੋਂ ਦੂਰ ਰੱਖਿਆ ਗਿਆ। ਜਦੋਂ ਰੈਲੀ ਸਮਾਪਤ ਹੋਣ ਲੱਗੀ ਤਾਂ ਉਮੀਦਵਾਰ ਰਾਜਾ ਵੜਿੰਗ ਨੇ ਜਸਪਿੰਦਰ ਕੌਰ ਨੂੰ ਮੁੱਖ ਮੰਤਰੀ ਨਾਲ ਮਿਲਾਇਆ। ਉਸ ਮੌਕੇ ਹੀ ਪ੍ਰੀਸ਼ਦ ਮੈਂਬਰ ਨੇ ਆਪਣੀ ਗੱਲ ਮੁੱਖ ਮੰਤਰੀ ਕੋਲ ਰੱਖੀ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਵੀ ਇਸ ਮਹਿਲਾ ਮੈਂਬਰ ਨੇ ਸਾਬਕਾ ਵਿਧਾਇਕ ਮੋਫਰ ਵੱਲੋਂ ਚੋਣ ਪ੍ਰਚਾਰ ਕਰਨ ਤੋਂ ਰੋਕੇ ਜਾਣ ਦੀ ਸ਼ਿਕਾਇਤ ਰਾਜਾ ਵੜਿੰਗ ਕੋਲ ਕੀਤੀ ਸੀ। ਜ਼ਿਲਾ ਪ੍ਰੀਸ਼ਦ ਮੈਂਬਰ ਜਸਪਿੰਦਰ ਕੌਰ ਮੀਆਂ ਪੀ.ਐੱਚ.ਡੀ. ਹੈ ਅਤੇ ਰਾਏਪੁਰ ਜ਼ੋਨ ਤੋਂ ਪ੍ਰੀਸ਼ਦ ਚੋਣ ਜੇਤੂ ਰਹੀ ਸੀ। ਹੁਣ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਚੋਣ ਪ੍ਰਚਾਰ ਵਿਚ ਜੁਟੀ ਹੋਈ ਹੈ।
ਦੱਯਣਸੋਗ ਹੈ ਕਿ ਪ੍ਰੀਸ਼ਦ ਮੈਂਬਰ ਦੇ ਦਾਦਾ ਹਾਕਮ ਸਿੰਘ ਮੀਆਂ ਅੱਤਵਾਦੀਆਂ ਹੱਥੋਂ ਮਾਰੇ ਗਏ ਸਨ ਅਤੇ ਉਹ ਬਠਿੰਡਾ ਹਲਕੇ ਤੋਂ ਕਾਂਗਰਸ ਦੇ ਪਹਿਲੇ ਐੱਮ.ਪੀ. ਬਣੇ ਸਨ। ਜਸਪਿੰਦਰ ਕੌਰ ਮੀਆਂ ਨੇ ਦੱਸਿਆ ਕਿ ਅੱਜ ਉਸ ਨੂੰ ਜਾਣਬੁੱਝ ਕੇ ਬਿਕਰਮ ਸਿੰਘ ਮੋਫਰ ਨੇ ਸਟੇਜ ਤੋਂ ਦੂਰ ਰੱਖਿਆ, ਜਦੋਂ ਕਿ ਬਿਨਾਂ ਅਹੁਦੇ ਵਾਲੇ ਵਿਅਕਤੀ ਸਟੇਜ 'ਤੇ ਬੈਠੇ ਸਨ। ਜ਼ਿਲਾ ਕਾਂਗਰਸ ਮਾਨਸਾ ਦੇ ਪ੍ਰਧਾਨ ਡਾ. ਮਨੋਜ ਬਾਲਾ ਨੇ ਕਿਹਾ ਕਿ ਅੱਜ ਜਦੋਂ ਪ੍ਰੀਸ਼ਦ ਮੈਂਬਰ ਜਸਪਿੰਦਰ ਨੂੰ ਸਟੇਜ 'ਤੇ ਨਾ ਆਉਣ ਦਿੱਤਾ ਤਾਂ ਉਸ ਨੇ ਵੀ ਇਸ ਬਾਰੇ ਮੋਫਰ ਨਾਲ ਗੱਲ ਕੀਤੀ ਸੀ ਪਰ ਉਨ੍ਹਾਂ ਇਹ ਕਹਿ ਦਿੱਤਾ ਸੀ ਕਿ ਇਹ ਉਨ੍ਹਾਂ ਦੇ ਹਲਕੇ ਦਾ ਪ੍ਰੋਗਰਾਮ ਹੈ ਅਤੇ ਉਨ੍ਹਾਂ ਨੇ ਫੈਸਲਾ ਕਰਨਾ ਹੈ ਕਿ ਕਿਸ ਨੂੰ ਸਟੇਜ 'ਤੇ ਬਿਠਾਉਣਾ ਹੈ, ਕਿਸ ਨੂੰ ਨਹੀਂ।
'ਆਪ' ਨੂੰ ਇਕ ਹੋਰ ਝਟਕਾ, ਸੋਸ਼ਲ ਮੀਡੀਆ ਇੰਚਾਰਜ ਅਕਾਲੀ ਦਲ 'ਚ ਸ਼ਾਮਲ
NEXT STORY