ਮਾਨਸਾ (ਅਮਰਜੀਤ ਚਾਹਲ): ਮਾਨਸਾ ਦੇ ਸਰਦੂਲਗੜ੍ਹ 'ਚ ਉਸ ਸਮੇਂ ਤੜਥੱਲੀ ਮੱਚ ਗਈ ਜਦੋਂ ਇਕ ਟਰੈਕਟਰ ਸਵਾਰ ਨੌਜਵਾਨ ਨੂੰ ਬਲੈਰੋ ਗੱਡੀ ਸਵਾਰਾਂ ਵਲੋਂ ਦਿਨ-ਦਿਹਾੜੇ ਅਗਵਾ ਕਰ ਲਿਆ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਰਾਜਕੁਮਾਰ ਨੌਜਵਾਨ ਜਦੋਂ ਆਪਣੇ ਘਰ ਦੇ ਨਿਰਮਾਣ ਕਾਰਜ ਲਈ ਆੜਤੀਏ ਤੋਂ 2 ਲੱਖ ਰੁਪਏ ਲੈ ਕੇ ਵਾਪਸ ਘਰ ਪਰਤ ਰਹੇ ਸਨ ਤਾਂ ਬਲੈਰੋ ਗੱਡੀ ਸਵਾਰ ਦੋਸ਼ੀ ਰਾਜੇਸ਼ ਕੁਮਾਰ 3 ਸਾਥੀਆਂ ਸਮੇਤ ਉਕਤ ਨੌਜਵਾਨ ਨੂੰ ਖਿੱਚ ਧੂ ਕੇ ਜਬਰੀ ਗੱਡੀ 'ਚ ਬਿਠਾ ਲੈ ਗਏ, ਜਿਨ੍ਹਾਂ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦਾਂ ਮਾਰਨ ਦੇ ਇਰਾਦੇ ਨਾਲ ਉਕਤ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ।
ਇਹ ਵੀ ਪੜ੍ਹੋ: ਨਿਰਦਈ ਪਤੀ ਦੀ ਘਿਨੌਣੀ ਕਰਤੂਤ: ਸੰਗਲਾਂ ਨਾਲ ਬੰਨ੍ਹ ਪਤਨੀ ਦੇ ਹੱਥਾਂ-ਪੈਰਾਂ 'ਤੇ ਬਲੇਡ ਨਾਲ ਕੀਤੇ ਕਈ ਵਾਰ
ਇਹ ਵੀ ਪੜ੍ਹੋ: ਕੋਰੋਨਾ ਪੀੜਤ ਦੇ ਸੰਪਰਕ 'ਚ ਆਏ ਵਿਅਕਤੀ ਲੱਭਣ 'ਚ ਪੂਰੇ ਪੰਜਾਬ 'ਚੋਂ ਜ਼ਿਲ੍ਹਾ ਬਰਨਾਲਾ ਰਿਹਾ ਅੱਵਲ
ਅਗਵਾਕਾਰਾਂ ਵਲੋਂ ਪਿੰਡ ਦੇ ਹੀ ਇਕ ਮੁੰਡੇ ਨੂੰ ਫੋਨ ਕਰ ਧਮਕੀ ਦਿਤੀ ਜਾਂਦੀ ਹੈ, ਜਿਸਦੀ ਤਰੁੰਤ ਪੁਲਸ ਨੂੰ ਇਤਲਾਹ ਦਿੱਤੀ ਗਈ, ਜਿਸ ਤੇ ਪੁਲਸ ਵਲੋਂ ਕਾਰਵਾਈ ਕਰਦਿਆਂ ਉਕਤ ਨੌਜਵਾਨ ਨੂੰ ਦੋਸ਼ੀਆਂ ਦੇ ਚੁੰਗਲ 'ਚੋਂ ਛੁਡਵਾ ਇਲਾਜ ਲਈ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ।ਓਧਰ ਦੂਜੇ ਪਾਸੇ ਜਾਂਚ ਅਧਿਕਾਰੀ ਮੁਤਾਬਕ ਉਨ੍ਹਾਂ ਵਲੋਂ ਪਰਿਵਾਰ ਦੇ ਬਿਆਨ ਦੇ ਆਧਾਰ ਤੇ ਦੋਸ਼ੀਆਂ ਖ਼ਿਲਾਫ਼ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦ ਹੀ ਦੋਸ਼ੀਆਂ ਦੀ ਭਾਲ ਕਰ ਲਈ ਜਾਵੇਗੀ। ਫਿਲਹਾਲ ਪਰਿਵਾਰ ਵਲੋਂ ਪੁਲਸ ਪ੍ਰਸ਼ਾਸਨ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
'ਗਮਾਡਾ' ਵੱਲੋਂ ਜਾਇਦਾਦਾਂ ਦੀ ਈ-ਨੀਲਾਮੀ 26 ਅਕਤੂਬਰ ਤੱਕ ਰਹੇਗੀ ਜਾਰੀ
NEXT STORY