ਮਾਨਸਾ (ਸੰਦੀਪ ਮਿੱਤਲ,ਅਮਰਜੀਤ)— ਅਧਿਆਪਕਾਂ ਤੇ ਪੁਲਸ ਵਿਚਾਲੇ ਪਟਿਆਲਾ ਤੋਂ ਬਾਅਦ ਹੁਣ ਮਾਨਸਾ 'ਚ ਖਿੱਚ-ਧੂਹ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਅੱਜ ਜ਼ਿਲਾ ਮਾਨਸਾ ਦੇ ਅਧਿਆਪਕਾਂ ਵਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਬੋਹਾ ਫੇਰੀ ਦੌਰਾਨ ਪੁਲਸ ਵੱਲੋਂ ਅਧਿਆਪਕਾਂ ਦੀ ਭਾਰੀ ਖਿੱਚ-ਧੂਹ ਕੀਤੀ ਗਈ। ਸਿੱਖਿਆ ਸਕੱਤਰ ਦਾ ਘਿਰਾਓ ਕਰਨ ਜਾਂਦੇ ਪੁਲਸ ਵਲੋਂ 5 ਦਰਜਨਾਂ ਦੇ ਕਰੀਬ ਅਧਿਆਪਕਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਬਾਅਦ 'ਚ ਰਿਹਾਅ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸਿੱਖਿਆ ਸਕੱਤਰ ਵਿਰੁੱਧ ਭਾਰੀ ਨਾਅਰੇਬਾਜੀ ਕੀਤੀ ਤੇ ਐਲਾਨ ਕੀਤਾ ਕਿ ਹੁਣ ਉਨ੍ਹਾਂ ਨੂੰ ਕਿਸੇ ਸਕੂਲ ਵਿਚ ਵੜਨ ਨਹੀਂ ਦਿੱਤਾ ਜਾਵੇਗਾ।
ਇਸ ਮੌਕੇ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਕਰਮਜੀਤ ਤਾਮਕੋਟ, ਰਾਜਵਿੰਦਰ ਮੀਰ, ਇੰਦਰਜੀਤ ਡੇਲੂਆਣਾ, ਗੁਰਦਾਸ ਸਿੰਘ, ਅਮੋਲਕ ਡੇਲੂਆਣਾ, ਹਰਦੀਪ ਸਿੱਧੂ, ਖੁਸ਼ਵਿੰਦਰ ਬਰਾੜ, ਰਾਜੇਸ਼ ਬੁਢਲਾਡਾ, ਸੁਖਚੈਨ ਗੁਰਨੇ, ਗੁਰਤੇਜ ਉਭਾ, ਨੀਤਿਨ ਸੋਢੀ ਨੇ ਦੋਸ਼ ਲਗਾਇਆ ਕਿ ਅਧਿਆਪਕਾਂ ਦੀਆਂ ਹੱਕੀ ਮੰਗਾਂ 'ਚ ਵੱਡਾ ਅੜਿਕਾ ਬਣੇ ਹੋਏ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਸਾਰੇ ਪ੍ਰੋਜੈਕਟਾਂ ਦਾ ਬਾਈਕਾਟ ਕਰਨ ਅਤੇ ਪੰਜਾਬ ਦੇ ਕਿਸੇ ਵੀ ਸਕੂਲ 'ਚ ਉਨ੍ਹਾਂ ਨੂੰ ਨਾ ਵੜਨ ਦੇਣ ਦੇ ਸੱਦੇ ਤੋਂ ਬਾਅਦ ਸਿੱਖਿਆ ਸਕੱਤਰ ਦੀ ਅੱਜ ਫੇਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਹੋਇਆ ਸੀ।
ਅਧਿਆਪਕਾਂ ਦੇ ਰੋਹ ਨੂੰ ਦੇਖਦਿਆਂ ਜਿਥੇ ਪਹਿਲਾਂ ਉਲੀਕੀਆਂ ਗਈਆਂ ਸਾਰੀਆਂ ਅਧਿਆਪਕ ਮੀਟਿੰਗਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਕਿਸੇ ਵੀ ਆਮ ਅਧਿਆਪਕ ਨੂੰ ਸਕੂਲ 'ਚ ਵੜਨ ਨਹੀਂ ਦਿੱਤਾ ਗਿਆ। ਸਿਰਫ ਉਨ੍ਹਾਂ ਦੇ ਪ੍ਰੋਜੈਕਟਾਂ 'ਚ ਕੰਮ ਕਰਦੀਆਂ 'ਲਾਡਲੀਆਂ ਫੌਜਾਂ' ਨੂੰ ਬੁਲਾਇਆ ਗਿਆ ਸੀ। ਸਿੱਖਿਆ ਅਧਿਕਾਰੀਆ ਵਲੋਂ ਵਾਰ ਵਾਰ ਪ੍ਰੋਗਰਾਮ ਰੱਦ ਹੋਣ ਅਤੇ ਕਦੇ ਸਿੱਖਿਆ ਸਕੱਤਰ ਦੇ ਨਾ ਆਉਣ ਦਾ ਪ੍ਰਚਾਰ ਕੀਤਾ ਗਿਆ, ਪਰ ਇਸ ਦੇ ਬਾਵਜੂਦ ਅਧਿਆਪਕ ਉਨ੍ਹਾਂ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਅਤੇ ਉਨ੍ਹਾਂ ਨੂੰ ਜਲਦੀ ਵਾਪਸ ਭੇਜਣ 'ਚ ਸਫਲ ਰਹੇ।
ਲੁਧਿਆਣਾ ਗੈਂਗਰੇਪ ਮਾਮਲੇ 'ਚ ਦੋ ਮੁਲਜ਼ਮ ਗ੍ਰਿਫਤਾਰ, ਏ. ਐੱਸ. ਆਈ. ਸਸਪੈਂਡ
NEXT STORY