ਫਰੀਦਕੋਟ (ਜਗਤਾਰ) : ਕੋਟਕਪੂਰਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਕੋਲੋਂ ਐੱਸ. ਆਈ. ਟੀ. ਮੁੜ ਪੁੱਛਗਿੱਛ ਕਰੇਗੀ। ਐੱਸ. ਆਈ. ਟੀ. ਨੇ ਮਨਤਾਰ ਬਰਾੜ ਨੂੰ ਬੁੱਧਵਾਰ ਫਰੀਦਕੋਟ ਦੇ ਕੈਂਪਸ ਦਫਤਰ ਵਿਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾਂ ਨਵੰਬਰ ਦੇ ਦੂਜੇ ਹਫਤੇ ਸਾਬਕਾ ਵਿਧਾਇਕ ਬਰਾੜ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ ਸਨ।
ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਹੁਣ ਤਕ ਇਸ ਮਾਮਲੇ ਵਿਚ ਪੁਲਸ ਦੇ ਦੋ ਉੱਚ ਅਧਿਕਾਰੀਆਂ ਐੱਸ. ਪੀ. ਚਰਨਜੀਤ ਸ਼ਰਮਾ ਅਤੇ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਸਿੱਟ ਵਲੋਂ ਬੀਤੇ ਦਿਨੀਂ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਸੀ।
ਹਿੰਦੁਸਤਾਨੀ ਪਾਕਿਸਤਾਨ 'ਚ ਜਾ ਕੇ ਵੀ ਅੱਤਵਾਦੀਆਂ ਨੂੰ ਖਤਮ ਕਰਨ ਦੇ ਸਮਰੱਥ : ਬੀਬਾ ਬਾਦਲ
NEXT STORY