ਜਲੰਧਰ (ਖੁਰਾਣਾ)–ਸੈਂਟਰਲ ਵਿਧਾਨ ਸਭਾ ਹਲਕੇ ਤਹਿਤ ਆਉਂਦੇ ਪ੍ਰਵਾਸੀ ਲੋਕਾਂ ਦੇ ਗੜ੍ਹ ਭਾਵ ਕਾਜ਼ੀ ਮੰਡੀ ਹਲਕੇ ਨੂੰ ਸ਼ਹਿਰ ਵਿਚ ਹਰ ਤਰ੍ਹਾਂ ਦੇ ਨਸ਼ਿਆਂ ਲਈ ਜਾਣਿਆ ਜਾਂਦਾ ਰਿਹਾ ਹੈ ਪਰ ਹੁਣ ਵੈਸਟ ਵਿਧਾਨ ਸਭਾ ਹਲਕੇ ਦੇ ਕਈ ਇਲਾਕੇ ਅਜਿਹੇ ਉਭਰ ਰਹੇ ਹਨ, ਜੋ ਨਸ਼ਿਆਂ ਦਾ ਗੜ੍ਹ ਬਣ ਚੁੱਕੇ ਹਨ। ਇਨ੍ਹਾਂ ਵਿਚ ਵਧੇਰੇ ਕੈਂਪ ਅਤੇ ਬਸਤੀਆਂ ਦਾ ਇਲਾਕੇ ਤਾਂ ਖੈਰ ਆਉਂਦਾ ਹੀ ਹੈ ਪਰ ਨਾਗਰਾ ਪਿੰਡ ਦੇ ਆਲੇ-ਦੁਆਲੇ ਸਥਿਤ ਮੁਹੱਲਾ ਸ਼ਿਵ ਨਗਰ, ਗੁਰੂ ਨਾਨਕ ਨਗਰ ਅਜਿਹੇ ਇਲਾਕੇ ਹਨ, ਜਿਥੇ ਦਰਜਨਾਂ ਲੋਕ ਨਾ ਸਿਰਫ ਨਸ਼ੇ ਦੀ ਸਪਲਾਈ ਵਿਚ ਲੱਗੇ ਹਨ, ਸਗੋਂ ਸੈਂਕੜੇ ਨੌਜਵਾਨ ਅਜਿਹੇ ਹਨ, ਜੋ ਨਸ਼ਿਆਂ ਦਾ ਸੇਵਨ ਕਰ ਕੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਇਲਾਕਿਆਂ ਵਿਚ ਅਪਰਾਧਿਕ ਘਟਨਾਵਾਂ ਵਿਚ ਵੀ ਵਾਧਾ ਹੋ ਰਿਹਾ ਹੈ।
ਇਹ ਵੀ ਪੜ੍ਹੋ : ਫਿਲੌਰ 'ਚ ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ, ਨਸ਼ੇ ਦੀ ਕਮਾਈ ਨਾਲ ਬਣਾਏ ਢਾਹ ਦਿੱਤੇ ਘਰ
ਇਕ-ਦੋ ਵਾਰ ਚੱਲ ਚੁੱਕੀ ਹੈ ਸਰਚ ਮੁਹਿੰਮ
ਜਲੰਧਰ ਪੁਲਸ ਦੀ ਗੱਲ ਕਰੀਏ ਤਾਂ ਵਧੇਰੇ ਵੱਡੇ ਅਧਿਕਾਰੀਆਂ ਨੂੰ ਇਹ ਜਾਣਕਾਰੀ ਹੈ ਕਿ ਗੁਲਾਬ ਦੇਵੀ ਹਸਪਤਾਲ ਰੋਡ ’ਤੇ ਕਾਲਾ ਸੰਘਿਆਂ ਡ੍ਰੇਨ ਦੀ ਪੁਲੀ ਦੇ ਪਾਰ ਅਤੇ ਆਲੇ-ਦੁਆਲੇ ਦਾ ਇਲਾਕਾ ਨਸ਼ਿਆਂ ਦੇ ਗੜ੍ਹ ਦੇ ਰੂਪ ਵਿਚ ਵਿਕਸਿਤ ਹੋ ਰਿਹਾ ਹੈ। ਅਜਿਹੀਆਂ ਸੂਚਨਾਵਾਂ ਦੇ ਆਧਾਰ ’ਤੇ ਹੀ ਜਲੰਧਰ ਪੁਲਸ ਨੇ ਪਿਛਲੇ ਸਮੇਂ ਦੌਰਾਨ ਸੈਂਕੜੇ ਪੁਲਸ ਕਰਮਚਾਰੀਆਂ ਨਾਲ ਨਾਗਰਾ ਦੇ ਆਲੇ-ਦੁਆਲੇ ਵਸੇ ਸ਼ਿਵ ਨਗਰ, ਗੁਰੂ ਨਾਨਕ ਨਗਰ ਆਦਿ ਵਿਚ ਸਰਚ ਮੁਹਿੰਮ ਚਲਾਈ ਸੀ ਅਤੇ ਘਰ-ਘਰ ਜਾ ਕੇ ਤਲਾਸ਼ੀ ਲਈ ਸੀ।
ਕਿਉਂਕਿ ਇਸ ਆਪ੍ਰੇਸ਼ਨ ਬਾਰੇ ਸਾਰਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਅਤੇ ਇਸ ਦੇ ਲਈ ਪੁਲਸ ਫੋਰਸ ਨੂੰ ਇਕ ਘੰਟਾ ਪਹਿਲਾਂ ਹੀ ਨਹਿਰ ਦੇ ਨੇੜੇ ਜਮ੍ਹਾ ਕੀਤਾ ਗਿਆ ਸੀ, ਇਸ ਲਈ ਆਪ੍ਰੇਸ਼ਨ ਜ਼ਿਆਦਾ ਸਫ਼ਲ ਨਹੀਂ ਹੋਇਆ ਅਤੇ ਸਾਰੇ ਸਮੱਗਲਰ ਇਧਰ-ਉਧਰ ਹੋਣ ਵਿਚ ਕਾਮਯਾਬ ਹੋ ਗਏ। ਹੁਣ ਕਿਹਾ ਜਾ ਰਿਹਾ ਹੈ ਕਿ ਜੇਕਰ ਅਜਿਹੀ ਮੁਹਿੰਮ ਇਸ ਇਲਾਕੇ ਵਿਚ ਖ਼ੁਫ਼ੀਆ ਢੰਗ ਨਾਲ ਚਲਾਈ ਜਾਵੇ ਤਾਂ ਹੀ ਇਸ ਦਾ ਫਾਇਦਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਲੈਬ ਟੈਕਨੀਸ਼ੀਅਨ ਦਾ ਕਾਰਾ ਕਰੇਗਾ ਹੈਰਾਨ, ਮੁਲਜ਼ਮ ਨੂੰ ਬਣਾ 'ਤਾ HIV ਪਾਜ਼ੇਟਿਵ, ਫਿਰ ਰਿਪੋਰਟ 'ਚ ...
ਨਸ਼ੇੜੀਆਂ ਕਾਰਨ ਝਪਟਮਾਰੀ ਅਤੇ ਅਪਰਾਧਿਕ ਘਟਨਾਵਾਂ ’ਚ ਵੀ ਹੋ ਰਿਹਾ ਵਾਧਾ
ਇਸ ਇਲਾਕੇ ਵਿਚ ਚਿੱਟੇ ਅਤੇ ਹੋਰ ਤਰ੍ਹਾਂ ਦੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਅਤੇ ਨਸ਼ਿਆਂ ਦੀਆਂ ਪੁੜੀਆਂ ਵੇਚਣ ਵਾਲੇ ਅਨਸਰ ਤਾਂ ਆਰਥਿਕ ਰੂਪ ਨਾਲ ਮਜ਼ਬੂਤ ਹੁੰਦੇ ਜਾ ਰਹੇ ਹਨ ਪਰ ਜਿਹੜੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਲੱਗ ਚੁੱਕੀ ਹੈ, ਉਹ ਕੰਗਾਲ ਹੋ ਚੁੱਕੇ ਅਤੇ ਛੋਟੀਆਂ-ਛੋਟੀਆਂ ਅਪਰਾਧਿਕ ਘਟਨਾਵਾਂ ਵਿਚ ਸ਼ਾਮਲ ਹੁੰਦੇ ਜਾ ਰਹੇ ਹਨ। ਪਿਛਲੇ ਦਿਨੀਂ ਸ਼ਹੀਦ ਬਾਬੂ ਲਾਭ ਸਿੰਘ ਨਗਰ, ਨਿਊ ਸ਼ਹੀਦ ਨਗਰ, ਰਤਨ ਨਗਰ, ਗੁਰੂ ਨਾਨਕ ਨਗਰ, ਸ਼ਿਵ ਨਗਰ ਵਰਗੇ ਇਲਾਕਿਆਂ ਵਿਚ ਅਣਗਿਣਤ ਅਪਰਾਧਿਕ ਅਤੇ ਛੋਟੀਆਂ ਵਾਰਦਾਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਇਨ੍ਹਾਂ ਇਲਾਕਿਆਂ ਦੇ ਨੌਜਵਾਨ ਹੀ ਸ਼ਾਮਲ ਪਾਏ ਜਾਂਦੇ ਹਨ। ਪੰਜਾਬ ਸਰਕਾਰ ਦੀ ਵਿਸ਼ੇਸ਼ ਮੁਹਿੰਮ ਤਹਿਤ ਨਵੇਂ ਪੁਲਸ ਕਮਿਸ਼ਨਰ ਨੇ ਹੁਣ ਚਾਰਜ ਸੰਭਾਲਣ ਤੋਂ ਬਾਅਦ ਨਸ਼ਿਆਂ ਦੇ ਖਾਤਮੇ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ ਅਤੇ ‘ਆਪ’ ਸਰਕਾਰ ਵੀ ਇਸ ਦਿਸ਼ਾ ਵਿਚ ਪੂਰੀ ਸਰਗਰਮ ਹੈ। ਇਸ ਲਈ ਜਲੰਧਰ ਪੁਲਸ ਤੋਂ ਆਸ ਪ੍ਰਗਟ ਕੀਤੀ ਜਾਂਦੀ ਹੈ ਕਿ ਉਹ ਇਸ ਇਲਾਕੇ ਵੱਲ ਵਿਸ਼ੇਸ਼ ਧਿਆਨ ਦੇਵੇਗੀ।
ਲੋਕਾਂ ਦੀ ਮੰਗ ਹੈ ਕਿ ਬਰਲਟਨ ਪਾਰਕ, ਗੁਲਾਬ ਦੇਵੀ ਰੋਡ ਅਤੇ ਨਾਗਰਾ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਝਪਟਮਾਰੀ ਦੀਆਂ ਜਿਹੜੀਆਂ ਵਾਰਦਾਤਾਂ ਵਧ ਰਹੀਆਂ ਹਨ, ਉਨ੍ਹਾਂ ਨੂੰ ਕੰਟਰੋਲ ਕਰਨ ਲਈ ਪੁਲਸ ਕਰਮਚਾਰੀਆਂ ਖਾਸ ਕਰ ਕੇ ਮਹਿਲਾ ਪੁਲਸ ਦੀ ਪੱਕੀ ਡਿਊਟੀ ਲਾਈ ਜਾਵੇ ਕਿਉਂਕਿ ਇਨ੍ਹਾਂ ਘਟਨਾਵਾਂ ਕਾਰਨ ਲੋਕਾਂ ਵਿਚ ਖੌਫ ਪਾਇਆ ਜਾ ਰਿਹਾ ਹੈ। ਲੋਕ ਅਜਿਹੀਆਂ ਘਟਨਾਵਾਂ ਤੋਂ ਕਾਫੀ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵੱਡਾ ਐਨਕਾਊਂਟਰ, ਗੈਂਗਸਟਰਾਂ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ, ਸਹਿਮੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੌਧਰੀਵਾਲਾ ਦੇ ਸਤਨਾਮ ਸੱਤਾ ਤੇ ਗੋਪੀ ਨੰਬਰਦਾਰ ਗੈਂਗ ਦੇ 3 ਮੈਂਬਰ ਕਾਬੂ, 2 ਪਿਸਤੌਲ ਬਰਾਮਦ
NEXT STORY