ਅੰਮ੍ਰਿਤਸਰ (ਇੰਦਰਜੀਤ/ਆਰ. ਗਿੱਲ)- ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇੰਡੀਗੋ ਦੀ ਇਕ ਉਡਾਣ ਦੇ ਯਾਤਰੀ ਉਸ ਸਮੇਂ ਗੁੱਸੇ ਵਿਚ ਆ ਗਏ ਜਦੋਂ ਉਨ੍ਹਾਂ ਨੂੰ ਆਪਣੀ ਉਡਾਣ ਦੀ ਕੋਈ ਖ਼ਬਰ ਨਾ ਮਿਲਣ ’ਤੇ 9 ਘੰਟੇ ਇੰਤਜ਼ਾਰ ਕਰਨਾ ਪਿਆ। ਇਸ ਦੌਰਾਨ ਕਈ ਉਡਾਣਾਂ ਵਿਚ ਦੇਰੀ ਹੋਣ ਦੀਆਂ ਰਿਪੋਰਟਾਂ ਸ਼ਾਮ ਤੱਕ ਜਾਰੀ ਰਹੀਆਂ।
ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਹਾਦਸਾ, 2 ਔਰਤਾਂ ਨੂੰ ਦਰੜ ਗਿਆ ਟਿੱਪਰ, ਤੜਫ਼-ਤੜਫ਼ ਕੇ ਹੋਈ ਮੌਤ
ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਏਅਰਲਾਈਨ ਦੇ ਚਾਲਕ ਦਲ ਦੇ ਮੈਂਬਰ ਭਾਵ ਪਾਇਲਟ ਆਪਣੀ ਲੰਬੇ ਸਮੇਂ ਦੀ ਨਿਰੰਤਰ ਡਿਊਟੀ ਕਾਰਨ ਤਣਾਅ ਵਿਚ ਹਨ। ਉਨ੍ਹਾਂ ਨੇ ਵਾਰ-ਵਾਰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਆਰਾਮ ਦੀ ਘਾਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਹੋਰ ਕਾਰਨ ਦੱਸਿਆ ਜਾ ਰਿਹਾ ਹੈ ਕਿ ਏਅਰਲਾਈਨਾਂ ਨੂੰ ਚਾਲਕ ਦਲ ਦੇ ਮੈਂਬਰਾਂ (ਕ੍ਰੂ-ਮੈਂਬਰਜ਼) ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਡਾਣਾਂ ਵਿਚ ਦੇਰੀ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹੀ ਕਾਰਨ ਹੈ ਕਿ ਬਹੁਤ ਸਾਰੀਆਂ ਉਡਾਣਾਂ ਵਿਚ ਦੇਰੀ ਹੋ ਰਹੀ ਹੈ। ਇਸ ਦੌਰਾਨ ਇਹ ਰਿਪੋਰਟ ਕੀਤੀ ਗਈ ਹੈ ਕਿ ਮਹਾਰਾਸ਼ਟਰ ਦੇ ਕਈ ਹਵਾਈ ਅੱਡਿਆਂ ’ਤੇ ਦਰਜਨਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਅੱਜ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut, ਇੰਨੀ ਦੇਰ ਰਹੇਗੀ ਬੱਤੀ ਗੁੱਲ
ਅੰਮ੍ਰਿਤਪਾਲ ਸਿੰਘ ਦੇ 2 ਸਾਥੀ ਅਜਨਾਲਾ ਅਦਾਲਤ 'ਚ ਹੋਏ ਪੇਸ਼, ਮਿਲਿਆ 2 ਦਿਨਾਂ ਦਾ ਰਿਮਾਂਡ
NEXT STORY