ਜਲੰਧਰ (ਰਾਜ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੱਛ ਭਾਰਤ ਮੁਹਿੰਮ ਨੂੰ ਮਕਸੂਦਾਂ ਸਬਜ਼ੀ ਮੰਡੀ ਦਰਕਿਨਾਰ ਕਰ ਰਹੀ ਹੈ। ਹਾਲਾਤ ਅਜਿਹੇ ਹਨ ਕਿ ਮਕਸੂਦਾਂ ਸਬਜ਼ੀ ਮੰਡੀ 'ਚ ਜਗ੍ਹਾ-ਜਗ੍ਹਾ ਲੱਗੇ ਕੂੜੇ ਦੇ ਢੇਰ ਇਸ ਮੁਹਿੰਮ ਨੂੰ ਮੂੰਹ ਦਿਖਾ ਰਹੇ ਹਨ। ਕੂੜੇ ਦੇ ਢੇਰਾਂ ਕਾਰਨ ਬੀਮਾਰੀਆਂ ਫੈਲ ਜਾਣ ਦਾ ਖਤਰਾ ਤਾਂ ਮੰਡਰਾ ਹੀ ਰਿਹਾ ਹੈ, ਉਥੇ ਹੀ ਚਾਰੋਂ ਪਾਸੇ ਬਦਬੂ ਦਾ ਆਲਮ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੰਡੀ 'ਚ ਹਫਤੇ ਵਿੱਚ ਸਿਰਫ ਇਕ ਵਾਰ ਹੀ ਸਫਾਈ ਹੁੰਦੀ ਹੈ। ਇੰਨੇ ਕੂੜੇ ਦੇ ਢੇਰ ਲੱਗਣ 'ਤੇ ਵੀ ਮਾਰਕੀਟ ਕਮੇਟੀ ਦੇ ਅਧਿਕਾਰੀ ਅੱਖਾਂ ਬੰਦ ਕਰਕੇ ਬੈਠੇ ਹਨ। ਹਾਲ ਹੀ 'ਚ ਸਿਹਤ ਵਿਭਾਗ ਦੀ ਟੀਮ ਨੇ ਮੰਡੀ 'ਚ ਰੇਡ ਕਰਕੇ ਖਰਾਬ ਹੋ ਚੁੱਕੇ ਫਲਾਂ ਨੂੰ ਨਸ਼ਟ ਕੀਤਾ ਪਰ ਉਨ੍ਹਾਂ ਦਾ ਧਿਆਨ ਵੀ ਇਨ੍ਹਾਂ ਕੂੜੇ ਦੇ ਢੇਰਾਂ 'ਤੇ ਨਹੀਂ ਗਿਆ।
ਕੂੜੇ ਦੇ ਢੇਰਾਂ 'ਤੇ ਖੜ੍ਹੇ ਆਵਾਰਾ ਪਸ਼ੂਆਂ ਦਾ ਝੁੰਡ ਵੀ ਲੋਕਾਂ ਲਈ ਖਤਰਾ ਬਣਿਆ ਹੋਇਆ ਹੈ। ਮੰਡੀ ਦੇ ਗੇਟ ਬਾਹਰ ਤੋਂ ਹੀ ਕੂੜੇ ਦੇ ਢੇਰ ਦਿਖਣੇ ਸ਼ੁਰੂ ਹੋ ਜਾਂਦੇ ਹਨ। ਮੰਡੀ 'ਚ ਕੰਮ ਕਰਨ ਵਾਲੇ ਰੇਹੜੀ ਵਾਲਿਆਂ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੰਡੀ 'ਚ ਹਫਤੇ 'ਚ ਇਕ ਵਾਰ ਹੀ ਸਫਾਈ ਹੁੰਦੀ ਹੈ। ਇਸ ਸਬੰਧੀ ਜਦੋਂ ਮੰਡੀ ਬੋਰਡ ਦੇ ਸੈਕਰੇਟਰੀ ਰੁਪਿੰਦਰ ਮਿਨਹਾਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਚੰਡੀਗੜ੍ਹ 'ਚ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ ਅਤੇ ਸੁਪਰਵਾਈਜ਼ਰ ਨਾਲ ਗੱਲ ਕਰਨ ਨੂੰ ਕਿਹਾ। ਜਦੋਂ ਸੁਪਰਵਾਈਜ਼ਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ।
ਕੈਪਟਨ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਰੋਸ ਮੁਜ਼ਾਹਰੇ ਕਰਕੇ ਕਰਾਂਗੇ ਨੰਗਾ : ਫਫੜੇ, ਧਲੇਵਾਂ
NEXT STORY