ਰੂਪਨਗਰ, (ਵਿਜੇ)- ਵਿਆਹੁਤਾ ਨਾਲ ਕਥਿਤ ਕੁੱਟ-ਮਾਰ ਤੋਂ ਬਾਅਦ ਜ਼ਖਮੀ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਸਿਵਲ ਹਸਪਤਾਲ 'ਚ ਇਲਾਜ ਅਧੀਨ ਵਿਆਹੁਤਾ ਅਨੀਤਾ ਪਤਨੀ ਚਮਨ ਨਿਵਾਸੀ ਮੁਹੱਲਾ ਮੀਰਾਂ ਬਾਈ ਚੌਕ ਰੂਪਨਗਰ ਨੇ ਦੱਸਿਆ ਕਿ ਬੀਤੇ ਦਸੰਬਰ 'ਚ ਉਸ ਦਾ ਵਿਆਹ ਮਨੀਮਾਜਰਾ ਦੇ ਚਮਨ ਨਾਲ ਹੋਇਆ ਸੀ ਪਰ ਬਾਅਦ 'ਚ ਦਾਜ ਦੇ ਨਾਂ 'ਤੇ ਉਸ ਨੂੰ ਕਥਿਤ ਤੰਗ ਪ੍ਰੇਸ਼ਾਨ ਕੀਤਾ ਗਿਆ, ਜਿਸ ਕਾਰਨ ਉਸ ਦੀ ਮਾਤਾ ਉਸ ਨੂੰ ਰੂਪਨਗਰ ਲੈ ਆਈ ਇਥੇ ਵੀ ਪਹੁੰਚ ਕੇ ਉਸ ਦੇ ਪਤੀ ਨੇ ਉਸ ਦੀ ਕੁੱਟ-ਮਾਰ ਕੀਤੀ ਤੇ ਉਸ ਨੂੰ ਜ਼ਖਮੀ ਕਰ ਦਿੱਤਾ। ਉਸ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ। ਦੂਜੇ ਪਾਸੇ ਜਦੋਂ ਫੋਨ 'ਤੇ ਵਿਆਹੁਤਾ ਦੇ ਪਤੀ ਨਾਲ ਸੰਪਰਕ ਕੀਤਾ ਤਾਂ ਉਸ ਨੇ ਕੁੱਟ-ਮਾਰ ਦੇ ਦੋਸ਼ਾਂ ਤੋਂ ਸਾਫ ਇਨਕਾਰ ਕਰ ਦਿੱਤਾ।
145 ਪੇਟੀਆਂ ਸ਼ਰਾਬ ਸਣੇ 1 ਕਾਬੂ
NEXT STORY