ਰਾਏਬਰੇਲੀ (ਇੰਟ) - ਉੱਤਰ ਪ੍ਰਦੇਸ਼ ਦੇ ਰਾਏਬਰੇਲੀ ’ਚ ਅਪਨੀ ਜਨਤਾ ਪਾਰਟੀ ਦੇ ਪ੍ਰਧਾਨ ਸਵਾਮੀ ਪ੍ਰਸਾਦ ਮੌਰਿਆ ’ਤੇ ਬੁੱਧਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਕ ਨੌਜਵਾਨ ਨੇ ਸਵਾਗਤ ਦੌਰਾਨ ਉਨ੍ਹਾਂ ਨੂੰ ਪਿੱਛੇ ਤੋਂ ਥੱਪੜ ਮਾਰ ਦਿੱਤਾ। ਦੱਸ ਦੇਈਏ ਕਿ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਮੌਰਿਆ ਫਤਿਹਪੁਰ ਜਾਂਦੇ ਸਮੇਂ ਸਰਸ ਚੌਕ ਵਿਖੇ ਵਰਕਰਾਂ ਨੂੰ ਮਿਲਣ ਲਈ ਰੁਕੇ ਸਨ। ਸਵਾਗਤ ਕਰਨ ਦੇ ਬਹਾਨੇ 2 ਨੌਜਵਾਨ ਉਹਨਾਂ ਦੇ ਕੋਲ ਆ ਗਏ। ਇਸ ਦੌਰਾਨ ਉਨ੍ਹਾਂ ’ਚੋਂ ਇਕ ਨੇ ਪਿੱਛੇ ਤੋਂ ਮੌਰਿਆ ਨੂੰ ਥੱਪੜ ਮਾਰ ਦਿੱਤਾ।
ਇਸ ਘਟਨਾ ਨਾਲ ਉਕਤ ਸਥਾਨ 'ਤੇ ਹਫ਼ੜਾ-ਦਫ਼ੜੀ ਮਚ ਗਈ। ਮੌਕੇ 'ਤੇ ਮੌਜੂਦ ਹਮਾਇਤੀਆਂ ਨੇ ਦੋਵਾਂ ਮੁਲਜ਼ਮਾਂ ਨੂੰ ਫੜ ਲਿਆ ਅਤੇ ਬੁਰੀ ਤਰੀਕੇ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ ’ਤੇ ਪਹੁੰਚ ਗਈ। ਭਾਰੀ ਜੱਦੋ-ਜਹਿਦ ਤੋਂ ਬਾਅਦ ਪੁਲਸ ਨੇ ਦੋਵਾਂ ਨੌਜਵਾਨਾਂ ਨੂੰ ਭੀੜ ਤੋਂ ਛੁਡਾਇਆ ਤੇ ਹਿਰਾਸਤ ’ਚ ਲੈ ਲਿਆ। ਦੂਜੇ ਪਾਸੇ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਹਾਲਾਂਕਿ ਇਸ ਦੀ ਨਿਰਪੱਖ ਢੰਗ ਨਾਲ ਪੁਸ਼ਟੀ ਨਹੀਂ ਹੋਈ ਹੈ।
ਦੱਸ ਦੇਈਏ ਕਿ ਵਾਇਰਲ ਹੋ ਰਹੀ ਵੀਡੀਓ ’ਚ ਵਿਖਾਇਆ ਗਿਆ ਹੈ ਕਿ ਵਰਕਰਾਂ ਨੂੰ ਮਿਲਣ ਲਈ ਰੁਕੇ ਮੌਰਿਆ ਨੂੰ ਫੁਲਾਂ ਦੇ ਹਾਰ ਪਹਿਨਾਏ ਜਾ ਰਹੇ ਸਨ। ਅਚਾਨਕ ਇਕ ਨੌਜਵਾਨ ਨੇ ਉਨ੍ਹਾਂ ਨੂੰ ਪਿੱਛੇ ਤੋਂ ਥੱਪੜ ਮਾਰ ਦਿੱਤਾ। ਪੁਲਸ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੌਰਿਆ ਹਮਾਇਤੀ ਇਸ ਘਟਨਾ ਨੂੰ ਲੈ ਕੇ ਬਹੁਤ ਗੁੱਸੇ ’ਚ ਹਨ ਅਤੇ ਇਸ ਸਬੰਧ ਵਿਚ ਸਖ਼ਤ ਸਜ਼ਾ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ।
ਸਵੇਰੇ-ਸਵੇਰੇ ਹੋ ਗਿਆ ਐਨਕਾਊਂਟਰ ! ਪੁਲਸ ਨੇ 2 ਬਦਮਾਸ਼ ਕਰ'ਤੇ ਢੇਰ
NEXT STORY