ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਫਲੋਰੀਡਾ ਦੀ ਰਾਜਧਾਨੀ ਟਾਲਾਹਾਸੀ ਵਿਖੇ ਫਲੋਰੀਡਾ ਏ.ਐਂਡ.ਐੱਮ. ਯੂਨੀਵਰਸਿਟੀ ਦੇ ਬ੍ਰੈਗ ਸਟੇਡੀਅਮ ਨੇੜੇ ਅੰਨ੍ਹੇਵਾਹ ਫਾਇਰਿੰਗ ਹੋਈ ਹੈ। ਇਸ ਫਾਇਰਿੰਗ 'ਚ ਘੱਟੋ-ਘੱਟ 12 ਲੋਕ ਜ਼ਖਮੀ ਹੋ ਗਏ ਹਨ। ਪੁਲਸ ਅਨੁਸਾਰ ਜ਼ਖਮੀਆਂ 'ਚ 6 ਬੱਚੇ ਅਤੇ 6 ਬਾਲਗ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਇਹ ਘਟਨਾ ਸ਼ਨੀਵਾਰ ਰਾਤ ਕਰੀਬ 8 ਵਜੇ 'ਹੋਮਕਮਿੰਗ' ਫੁੱਟਬਾਲ ਮੈਚ ਦੌਰਾਨ ਪੈਰੀ ਅਤੇ ਮਾਨਾਟੀ ਸਟ੍ਰੀਟ ਦੇ ਚੌਂਕ ਨੇੜੇ ਵਾਪਰੀ। ਟਾਲਾਹਾਸੀ ਪੁਲਸ ਡਿਪਾਰਟਮੈਂਟ ਦੀ ਸ਼ੁਰੂਆਤੀ ਜਾਂਚ ਅਨੁਸਾਰ ਗੋਲੀਬਾਰੀ ਤੋਂ ਪਹਿਲਾਂ 2-3 ਵਿਅਕਤੀਆਂ ਵਿਚਾਲੇ ਆਪਸੀ ਹੱਥੋਪਾਈ ਅਤੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਅਚਾਨਕ ਗੋਲੀਆਂ ਚੱਲ ਗਈਆਂ। ਇਸ ਫਾਇਰਿੰਗ ਦੌਰਾਨ 11 ਲੋਕਾਂ ਨੂੰ ਗੋਲੀਆਂ ਲੱਗੀਆਂ ਹਨ, ਜਦਕਿ ਇੱਕ ਔਰਤ ਭਾਜੜ ਦੌਰਾਨ ਡਿੱਗ ਕੇ ਜ਼ਖਮੀ ਹੋ ਗਈ।
ਇਹ ਵੀ ਪੜ੍ਹੋ- ਪ੍ਰਦਰਸ਼ਨਾਂ ਦੀ ਚਪੇਟ 'ਚ ਆਇਆ ਪੂਰਾ ਯੂਰਪ ! ਫਰਾਂਸ ਮਗਰੋਂ ਇਟਲੀ, ਸਪੇਨ ਸਣੇ ਇਨ੍ਹਾਂ ਦੇਸ਼ਾਂ 'ਚ ਵੀ ਭਖ਼ਿਆ ਮਾਹੌਲ
ਟਾਲਾਹਾਸੀ ਪੁਲਸ ਚੀਫ਼ ਲੌਰੈਂਸ ਰੇਵਲ ਅਨੁਸਾਰ, ਜ਼ਖਮੀਆਂ 'ਚੋਂ 3 ਲੋਕਾਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ, ਜਦਕਿ ਬਾਕੀ 9 ਲੋਕਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜ਼ਖਮੀਆਂ 'ਚ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ ਵੀ ਸ਼ਾਮਲ ਹੈ। ਪੁਲਸ ਚੀਫ਼ ਰੇਵਲ ਨੇ ਦੱਸਿਆ ਕਿ ਫਾਇਰਿੰਗ ਦੀ ਜਾਣਕਾਰੀ ਮਿਲਦਿਆਂ ਹੀ ਅਧਿਕਾਰੀਆਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਜ਼ਖਮੀ ਬੱਚਿਆਂ ਅਤੇ ਨਾਗਰਿਕਾਂ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ, ਤਾਂ ਜੋ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ।
ਇਸ ਮਾਮਲੇ 'ਚ ਅਜੇ ਤੱਕ ਕਿਸੇ ਵੀ ਹਮਲਾਵਰ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਫਲੋਰੀਡਾ ਏ.ਐਂਡ.ਐੱਮ. ਯੂਨੀਵਰਸਿਟੀ ਪ੍ਰਸ਼ਾਸਨ ਨੇ ਐਮਰਜੈਂਸੀ ਅਲਰਟ ਜਾਰੀ ਕਰਕੇ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਫਿਲਹਾਲ 'ਵਾਇਲੈਂਟ ਕ੍ਰਾਈਮਜ਼ ਯੂਨਿਟ' ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਉਮੀਦ ਹੈ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- 23 ਸਾਲ ਦੇ ਮੁੰਡੇ ਦਾ ਕਾਰਾ ! ਜੇਲ੍ਹ 'ਚੋਂ ਬਾਹਰ ਆ ਕੇ 'ਜਾਲ' 'ਚ ਫ਼ਸਾਈਆਂ ਦਿੱਲੀ ਪੁਲਸ ਦੀਆਂ 20 ਕਾਂਸਟੇਬਲਾਂ, ਫ਼ਿਰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Big Attack ਜਾਂ Deal ! ਅੱਜ ਈਰਾਨ ਨਾਲ ਹੋਣ ਵਾਲਾ ਹੈ ਕੁਝ ਵੱਡਾ
NEXT STORY