ਬਠਿੰਡਾ (ਵਰਮਾ): ਮਾਰਕਿਟ ਕਮੇਟੀ ਬਠਿੰਡਾ ਦੇ ਨਵ-ਨਿਯੁਕਤ ਚੇਅਰਮੈਨ ਮੋਹਨ ਲਾਲ ਝੁੰਬਾ ਨੇ ਵੀਰਵਾਰ ਨੂੰ ਅਹੁੱਦਾ ਸੰਭਾਲ ਕੇ ਸਾਰੀਆਂ ਚਰਚਾਵ 'ਤੇ ਰੋਕ ਲਗਾ ਦਿੱਤੀ। ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਹਾਜ਼ਰੀ 'ਚ ਉਨ੍ਹਾਂ ਆਪਣਾ ਅਹੁਦਾ ਸੰਭਾਲਿਆ ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਗੁਰਦਾਸ ਬਾਦਲ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਜਲੀ ਦਿੱਤੀ।

ਇਸ ਮੌਕੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਮਾਰਕਿਟ ਕਮੇਟੀ ਹੁਣ ਮੋਹਨ ਲਾਲ ਝੁੰਬਾ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਉਮੀਦ ਹੈ ਕਿ ਉਹ ਆਪਣੀ ਜਿੰਮੇਵਾਰੀ ਵਫ਼ਾਦਾਰੀ ਨਾਲ ਨਿਭਾਉਣਗੇ ਅਤੇ ਮਾਰਕਿਟ ਕਮੇਟੀ ਦੀ ਆਮਦਨ ਵਿਚ ਵਾਧਾ ਕਰਨਗੇ। ਇਸ ਤੋਂ ਪਹਿਲਾ ਸ੍ਰੀ ਝੁੰਬਾ ਜ਼ਿਲ੍ਹਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਮਨਪ੍ਰੀਤ ਬਾਦਲ ਦੇ ਪਿਤਾ ਸਵ.ਗੁਰਦਾਸ ਬਾਦਲ ਦੇ ਨਜ਼ਦੀਕੀ ਹੋਣ ਦਾ ਮਾਣ ਪ੍ਰਾਪਤ ਸੀ। ਕਾਂਗਰਸ ਦੇ ਢਾਂਚੇ 'ਚ ਵੱਖ-ਵੱਖ ਤਰ੍ਹਾਂ ਦੇ ਅਹੁੱਦਿਆਂ 'ਤੇ ਰਹਿ ਚੁੱਕੇ ਹਨ ਅਤੇ ਉਨ੍ਹਾਂ ਕਾਂਗਰਸ ਪਾਰਟੀ 'ਚ ਵਫ਼ਾਦਾਰੀ ਨਾਲ ਕੰਮ ਕੀਤਾ ਹੈ।

ਇਸ ਮੌਕੇ ਚੇਅਰਮੈਨ ਝੁੰਬਾ ਨੇ ਕਿਹਾ ਕਿ ਉਹ ਸ਼ਹਿਰ ਦੇ ਲੋਕਾਂ ਦੇ ਹਿੱਤਾ ਦਾ ਧਿਆਨ ਰੱਖਣਗੇ। ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਮੰਡੀਆਂ 'ਚ ਕਿਸੇ ਦੀ ਖੱਜਲ-ਖੁਆਰੀ ਨਾ ਹੋਵੇ ਅਤੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ।ਇਸ ਦੌਰਾਨ ਵਾਈਸ ਚੇਅਰਮੈਨ ਅਸ਼ੋਕ ਭੋਲਾ ਨੇ ਵੀ ਆਪਣਾ ਅਹੁੱਦਾ ਸੰਭਾਲਿਆ ਅਤੇ ਉਨ੍ਹਾਂ ਵਿੱਤ ਮੰਤਰੀ ਦਾ ਅਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਆਗੂ ਜੈਜੀਤ ਜੌਹਲ, ਡਾ.ਗੁਰਬਖ਼ਸ ਸਿੰਘ,ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ.ਕੇ.ਅਗਰਵਾਲ, ਪੰਜਾਬ ਕਾਂਗਰਸ ਦੇ ਸਕੱਤਰ ਰਾਜ ਕੁਮਾਰ ਨੰਬਰਦਾਰ, ਰਾਜਨ ਗਰਗ,ਟਹਿਲ ਸਿੰਘ ਸੰਧੂ,ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ,ਕੌਂਸਲਰ ਹਰਵਿੰਦਰ ਲੱਡੂ,ਆੜਤੀਆਂ ਐਸੋਸੀਏਸਨ ਦੇ ਪ੍ਰਧਾਨ ਸਤੀਸ ਕੁਮਾਰ ਬੱਬੂ, ਕੌਸਲਰ ਸ਼ਾਮ ਲਾਲ ਜੈਨ, ਮਾਸਟਰ ਹਰਮਿੰਦਰ ਸਿੰਘ, ਜਗਰਾਜ ਸਿੰਘ, ਹਰੀ ਓਮ ਠਾਕੁਰ, ਸੰਜੀਵ ਚੌਹਾਨ,ਸੋਨੂੰ ਓਬਰਾਏ,ਐਡ.ਕੁਲਦੀਪ ਸਿੰਘ ਬੰਗੀ, ਅਸ਼ਵਨੀ ਗੋਇਲ, ਡਾ. ਸਤਪਾਲ ਭਠੇਜਾ,ਵਾਈਨ ਕੰਟਰੈਕਟਰ ਹਰੀਸ਼ ਗਰਗ ਆਦਿ ਮੌਜੂਦ ਸਨ।

ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਦਾ ਭਿਆਨਕ ਰੂਪ, ਇਕ ਮਰੀਜ਼ ਦੀ ਮੌਤ ਸਣੇ ਵੱਡੀ ਗਿਣਤੀ 'ਚ ਮਿਲੇ ਨਵੇਂ ਕੇਸ
NEXT STORY