ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ): ਸਹੁਰੇ ਪਰਿਵਾਰ ਵੱਲੋਂ ਤੰਗ-ਪ੍ਰੇਸ਼ਾਨ ਕਰਨ 'ਤੇ ਡਿਪ੍ਰੈਸ਼ਨ ਕਾਰਣ ਵਿਆਹੁਤਾ ਦੀ ਮੌਤ ਹੋ ਜਾਣ ਕਰਕੇ ਉਸ ਦੇ ਸਹੁਰੇ ਪਰਿਵਾਰ ਵਿਰੁੱਧ ਥਾਣਾ ਭਦੌੜ ਵਿਖੇ ਪਰਚਾ ਦਰਜ ਕੀਤਾ ਗਿਆ। ਸਹਾਇਕ ਥਾਣੇਦਾਰ ਮੱਘਰ ਸਿੰਘ ਨੇ ਦੱਸਿਆ ਕਿ ਮੁਦੱਈ ਬੁੱਧ ਰਾਮ ਵਾਸੀ ਭਦੌੜ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਮੇਰੀ ਲੜਕੀ ਨਵਦੀਪ ਕੌਰ ਦਾ ਵਿਆਹ ਸਨੀ ਭਾਟੀਆ ਵਾਸੀ ਬਠਿੰਡਾ ਨਾਲ ਹੋਇਆ ਸੀ ਅਤੇ ਸਨੀ ਭਾਟੀਆ ਤੇ ਉਸ ਦਾ ਪਰਿਵਾਰ ਮੇਰੀ ਲੜਕੀ ਨੂੰ ਸ਼ੁਰੂ ਤੋਂ ਹੀ ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਮੇਰੀ ਲੜਕੀ ਦੀ ਕੁੱਟ-ਮਾਰ ਕਰ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ, ਜਿਸ ਸਬੰਧੀ ਇਕ ਦਰਖਾਸਤ ਐੱਸ. ਐੱਸ. ਪੀ. ਬਰਨਾਲਾ ਕੋਲ ਦਿੱਤੀ ਗਈ ਸੀ।
2 ਅਗਸਤ 2019 ਨੂੰ ਮੋਹਤਬਰ ਪੁਰਸ਼ਾਂ ਨੇ ਇਸ ਦਾ ਰਾਜ਼ੀਨਾਮਾ ਕਰਵਾ ਦਿੱਤਾ ਸੀ ਅਤੇ ਇਸ ਰਾਜ਼ੀਨਾਮੇ ਤਹਿਤ ਸਨੀ ਭਾਟੀਆ ਨੇ ਮੰਨਿਆ ਸੀ ਕਿ ਉਹ ਨਵਦੀਪ ਕੌਰ ਨੂੰ ਨਾਲ ਲੈ ਕੇ ਜਾਵੇਗਾ ਪਰ ਕੀਤੇ ਕਰਾਰ ਮੁਤਾਬਕ ਉਹ ਨਵਦੀਪ ਕੌਰ ਨੂੰ ਲੈਣ ਨਹੀਂ ਆਇਆ। ਸਗੋਂ ਸਨੀ ਭਾਟੀਆ ਨੇ ਕੋਰਟ ਰਾਹੀਂ ਤਲਾਕ ਦੇ ਸੰਮਨ ਭੇਜ ਦਿੱਤੇ, ਜਿਸ ਕਾਰਣ ਨਵਦੀਪ ਕੌਰ ਡਿਪ੍ਰੈਸ਼ਨ 'ਚ ਰਹਿਣ ਲੱਗੀ ਅਤੇ ਬੀਮਾਰ ਹੋ ਗਈ ਅਤੇ ਬੀਤੀ 2 ਅਕਤੂਬਰ ਨੂੰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਸ ਨੇ ਮੁਦੱਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਦੋਸ਼ੀਆਨ ਸਨੀ ਭਾਟੀਆ, ਓਮ ਪ੍ਰਕਾਸ਼ ਭਾਟੀਆ, ਗੁੱਡੀ ਭਾਟੀਆ, ਕ੍ਰਿਸ਼ਨ ਭਾਟੀਆ ਅਤੇ ਕੰਚਨ ਭਾਟੀਆ ਵਾਸੀਆਨ ਬਠਿੰਡਾ ਵਿਰੁੱਧ ਕੇਸ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੋਣਾਂ ਤੋਂ ਪਹਿਲਾਂ ਪੰਜਾਬੀ ਉਮੀਦਵਾਰ ਦੀ ਬੋਰਡ 'ਤੇ ਲੱਗੀ ਫੋਟੋ ਨਾਲ ਹੋਈ ਛੇੜਛਾੜ
NEXT STORY