ਜ਼ੀਰਕਪੁਰ : ਵਿਆਹ ਸਮਾਰੋਹ ਤੋਂ 32 ਘੰਟੇ ਪਹਿਲਾਂ ਮੈਰਿਜ ਪੈਲਸ ਦੀ ਬੁਕਿੰਗ ਰੱਦ ਕਰਾਉਣ ਵਾਲੀ ਪਾਰਟੀ ਨੂੰ ਪੈਸੇ ਵਾਪਸ ਨਾ ਦੇਣ ਕਾਰਨ ਫੋਰਮ ਵਲੋਂ ਪੈਲਸ ਨੂੰ 1.60 ਲੱਖ ਰੁਪਏ ਜ਼ੁਰਮਾਨਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ 'ਜ਼ਿਲਾ ਖਪਤਕਾਰ ਝਗੜਾ ਨਿਵਾਰਣ ਫੋਰਮ' ਨੂੰ ਦਿੱਤੀ ਸ਼ਿਕਾਇਤ 'ਚ ਜ਼ੀਰਕਪੁਰ ਵਾਸੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਦਾ ਵਿਆਹ 10 ਅਪ੍ਰੈਲ, 2017 ਨੂੰ ਤੈਅ ਹੋਇਆ ਸੀ, ਜਿਸ ਤੋਂ ਬਾਅਦ ਵਿਆਹ ਦੀ ਰਿਸੈਪਸ਼ਨ 11 ਅਪ੍ਰੈਲ ਦੀ ਰਾਤ ਨੂੰ ਜ਼ੀਰਕਪੁਰ ਦੇ ਇਕ ਮੈਰਿਜ ਪੈਲਸ 'ਚ ਬੁੱਕ ਕੀਤੀ ਗਈ ਸੀ।
ਬੁਕਿੰਗ ਲਈ ਗੁਰਿੰਦਰ ਨੇ ਪੈਲਸ ਨੂੰ ਪਹਿਲਾਂ ਹੀ 1.50 ਲੱਖ ਰੁਪਏ ਐਡਵਾਂਸ ਦਿੱਤੇ ਸਨ ਪਰ ਗੁਰਿੰਦਰ ਦੇ ਪਰਿਵਾਰ 'ਚ ਅਚਾਨਕ ਹੋਈ ਮੌਤ ਦੇ ਕਾਰਨ ਇਹ ਸਮਾਰੋਹ ਨਹੀਂ ਹੋ ਸਕਿਆ। ਸਮਾਰੋਹ ਦੀ ਬੁਕਿੰਗ ਰੱਦ ਕਰਨ ਲਈ ਪੈਲਸ ਨੂੰ ਸਮਾਰੋਹ ਦੇ 32 ਘੰਟੇ ਪਹਿਲਾਂ ਸੂਚਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਸ਼ਿਕਾਇਤ ਕਰਤਾ ਪੈਲਸ ਵਾਲਿਆਂ ਨਾਲ ਕਈ ਵਾਰ ਮਿਲਿਆ ਪਰ ਉਸ ਦੇ ਪੈਸੇ ਵਾਪਸ ਨਹੀਂ ਕੀਤੇ ਗਏ। ਇਸ ਤੋਂ ਬਾਅਦ 3 ਅਗਸਤ, 2017 ਨੂੰ ਪੈਲਸ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਗਿਆ ਪਰ ਪੈਲਸ 'ਤੇ ਕੋਈ ਅਸਰ ਨਹੀਂ ਹੋਇਆ।
ਆਪਣੇ ਜਵਾਬ 'ਚ ਉਕਤ ਪਾਰਟੀ ਨੇ ਕਿਹਾ ਕਿ ਸ਼ਰਤਾਂ ਮੁਤਾਬਕ ਬੁਕਿੰਗ ਰੱਦ ਹੋਣ ਦੀ ਸੂਰਤ 'ਚ ਬੁਕਿੰਗ ਕਰਾਉਣ ਵਾਲਾ ਕਿਸੇ ਵੀ ਤਰ੍ਹਾਂ ਦੇ ਰਿਫੰਡ ਦਾ ਹੱਕਦਾਰ ਨਹੀਂ ਹੈ ਜੇਕਰ ਬੁਕਿੰਗ ਸਮਾਰੋਹ ਦੇ 30 ਦਿਨ ਪਹਿਲਾਂ ਰੱਦ ਨਹੀਂ ਕਰਵਾਈ ਜਾਂਦੀ ਅਤੇ ਉਕਤ ਮਾਮਲੇ 'ਚ ਤਾਂ 32 ਘੰਟੇ ਪਹਿਲਾਂ ਬੁਕਿੰਗ ਰੱਦ ਕੀਤੀ ਗਈ ਹੈ। ਇਸ ਤੋਂ ਬਾਅਦ ਫੋਰਮ ਨੇ ਖਾਸ ਹਾਲਾਤ ਦਾ ਹਵਾਲਾ ਦਿੰਦੇ ਹੋਏ ਪੈਲਸ ਦੇ ਮਾਲਕ ਨੂੰ 1.50 ਲੱਖ ਰੁਪਏ ਜ਼ੁਰਮਾਨਾ ਕੀਤਾ ਹੈ ਅਤੇ ਸ਼ਿਕਾਇਤਕਰਤਾ ਨੂੰ ਮੁਆਵਜ਼ੇ ਤੇ ਮੁਕੱਦਮੇਬਾਜ਼ੀ ਦੇ ਖਰਚੇ ਵਜੋਂ 10,000 ਰੁਪਏ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸਾਬਕਾ ਕੈਬਨਿਟ ਮੰਤਰੀ ਦੇ ਪਿੰਡ 'ਚ ਗਰਜੇ ਵਿਧਾਇਕ ਰਾਜਿੰਦਰ ਸਿੰਘ
NEXT STORY