ਜੈਂਤੀਪੁਰ (ਬਲਜੀਤ) - ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਮਰੜ ਦੇ ਵਸਨੀਕ ਪ੍ਰਤਾਪ ਸਿੰਘ ਪੁੱਤਰ ਸੁਲੱਖਣ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ 'ਤੇ ਗਿਆ ਹੋਇਆ ਸੀ ਜਦ ਵਾਪਸ ਘਰ ਆਇਆ ਤਾਂ ਉਸ ਦੀ ਪਤਨੀ ਗੁਰਪ੍ਰੀਤ ਕੌਰ ਅਤੇ ਛੋਟੀ ਲੜਕੀ ਰਣਦੀਪ ਕੌਰ (8) ਘਰੋਂ ਗਾਇਬ ਸਨ ਜਦ ਉਸ ਨੇ ਹੋਰ ਛਾਣਬੀਣ ਕੀਤੀ ਤਾਂ ਘਰ 'ਚੋਂ ਕੀਮਤੀ ਸਾਮਾਨ ਅਤੇ ਨਕਦੀ ਗਾਇਬ ਸੀ। ਉਸ ਨੇ ਦੱਸਿਆ ਕਿ ਉਸ ਵੱਲੋਂ ਆਪਣੇ ਰਿਸ਼ਤੇਦਾਰਾਂ ਪਾਸੋਂ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ ਕੀਤੀ ਪਰ ਕੋਈ ਪਤਾ ਨਹੀਂ ਲੱਗਾ। ਉਸ ਨੇ ਲਿਖਤੀ ਸ਼ਿਕਾਇਤ ਪੁਲਸ ਚੌਕੀ ਸ਼ੇਖੂਪੁਰ ਵਿਖੇ ਦਿੱਤੀ ਕਿ ਉਸਦੀ ਪਤਨੀ ਅਤੇ ਬੱਚੀ ਨੂੰ ਕੋਈ ਅਣਪਛਾਤਾ ਵਿਅਕਤੀ ਭਜਾ ਕੇ ਲੈ ਗਿਆ ਹੈ ਜਿਸ 'ਤੇ ਕਾਰਵਾਈ ਕਰ ਕੇ ਉਸ ਦੀ ਪਤਨੀ ਅਤੇ ਬੱਚੀ ਨੂੰ ਬਰਾਮਦ ਕੀਤਾ ਜਾਵੇ।
ਇਸ ਸਬੰਧੀ ਪੁਲਸ ਚੌਕੀ ਸ਼ੇਖੂਪੁਰ ਦੇ ਇੰਚਾਰਜ ਰਜਿੰਦਰਪਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉੇਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਹ ਸਾਰਾ ਮਾਮਲਾ ਹੱਲ ਕਰ ਲਿਆ ਜਾਵੇਗਾ।
ਸਪੈਸ਼ਲ ਬੱਚੇ ਨੂੰ ਬੰਧਕ ਬਨਾਉਣ ਦੇ ਮਾਮਲੇ 'ਚ ਪ੍ਰਸ਼ਾਸਨ ਦੀ ਟੀਮ ਨੂੰ ਜਾਂਚ ਦੌਰਾਨ ਸਕੂਲ 'ਚ ਮਿਲੀਆਂ ਕਈ ਖਾਮੀਆਂ
NEXT STORY