ਪਟਿਆਲਾ (ਇੰਦਰਜੀਤ ਬਕਸ਼ੀ) — ਨਵਜੀਵਨ ਸਕੂਲ 'ਚ ਸਪੈਸ਼ਲ ਬੱਚੇ ਨੂੰ ਬੰਧਕ ਬਣਾਏ ਜਾਣ ਦੇ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆਇਆ ਤੇ ਅੱਜ ਇਕ ਟੀਮ ਸੰਬੰਧਿਤ ਸਕੂਲ 'ਚ ਪਹੁੰਚੀ। ਜਿਸ 'ਚ ਟੀਮ ਨੂੰ ਕਾਫੀ ਖਾਮੀਆਂ ਦੇਖਣ ਨੂੰ ਮਿਲੀਆਂ। ਜਿਸ 'ਤੇ ਟੀਮ ਸਟੇਟ ਕਮਿਸ਼ਨ ਨੂੰ ਸਕੂਲ ਸੰਬੰਧੀ ਸ਼ਿਕਾਇਤ ਕਰਨ ਦੀ ਗੱਲ ਕਰ ਰਹੀ ਹੈ।
ਇਸ ਸੰਬੰਧ 'ਚ ਬਾਲ ਅਫਸਰ ਸ਼ਾਈਨਾ ਕਪੂਰ ਦੀ ਪ੍ਰਧਾਨਗੀ 'ਚ ਟੀਮ ਸਪੈਸ਼ਲ ਸਕੂਲ 'ਚ ਪਹੁੰਚੀ, ਜਿਥੇ ਉਨ੍ਹਾਂ ਨੇ ਕਲ ਹੋਈ ਘਟਨਾ 'ਤੇ ਜਾਂਚ ਕੀਤੀ, ਜਿਥੇ ਸਭ ਤੋਂ ਇਹ ਕਮੀ ਪਾਈ ਗਈ ਕਿ ਸਕੂਲ 'ਚ ਲੱਗੇ ਕੈਮਰੇ ਬਾਹਰ ਤਾਂ ਲੱਗੇ ਹੋਏ ਹਨ ਪਰ ਕਲਾਸਾਂ 'ਚ ਨਹੀਂ ਲੱਗੇ ਤੇ ਜਿਹੜੇ ਸਕੂਲ ਦੇ ਕਮਰਿਆਂ 'ਚ ਕੈਮਰੇ ਲੱਗੇ ਹੋਏ ਹਨ, ਉਨ੍ਹਾਂ ਦੀ ਰਿਕਾਰਡਿੰਗ ਨਹੀਂ ਹੋ ਪਾ ਰਹੀ ਕਿਉਂਕਿ ਇਸ ਦਾ ਡੀ. ਵੀ. ਆਰ ਖਰਾਬ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਨੋਟਿਸ ਭੇਜਿਆ ਜਾਵੇਗਾ ਤੇ ਸ਼ਿਕਾਇਤ ਸਟੇਟ ਕਮਿਸ਼ਨ ਨੂੰ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਛੁੱਟੀ ਹੋਣ ਕਾਰਨ ਉਹ ਬੱਚਿਆਂ ਨੂੰ ਨਹੀਂ ਮਿਲ ਪਾਏ ਪਰ ਮੁੜ ਸਕੂਲ 'ਚ ਆਉਣਗੇ ਤੇ ਆਪਣੀ ਜਾਂਚ ਪੂਰੀ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਪੀੜਤ ਬੱਚੇ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਡਾਕਟਰ ਦਲਜੀਤ ਸਿੰਘ ਗਿੱਲ ਜੋ ਜ਼ਿਲਾ ਵੇਲਫੈਅਰ ਕਮੇਟੀ ਦੇ ਚੈਅਰਮੇਨ ਹਨ ਨੇ ਦੱਸਿਆ ਕਿ ਇਸ ਘਟਨਾ ਦੀ ਪੂਰੀ ਜਾਂਚ ਕੀਤੀ ਗਈ ਹੈ ਤੇ ਕਈ ਖਾਮੀਆਂ ਪਾਈਆਂ ਗਈਆਂ ਹਨ, ਜਿਸ ਨੂੰ ਲੈ ਕੇ ਸਕੂਲ ਨੂੰ ਕਈ ਹਿਦਾਇਤਾਂ ਵੀ ਦਿੱਤੀਆਂ ਗਈਆਂ ਹਨ।
ਇਸ ਦੇ ਨਾਲ ਸਕੂਲ ਪ੍ਰਸ਼ਾਸਨ ਦੀ ਮੰਨੀਏ ਤਾਂ ਫੰਡਾਂ ਦੀ ਕਮੀ ਦੇ ਚਲਦੇ ਬਿਲਡਿੰਗ ਦੇ ਕੈਮਰਿਆਂ ਦੀ ਰਿਕਾਡਿੰਗ ਕਰਨ ਵਾਲੇ ਡੀ. ਵੀ. ਆਰ ਨਾ ਹੋਣ ਦੀ ਗੱਲ ਕਹਿ ਰਹੇ ਨਹ, ਨਾਲ ਹੀ ਉਨ੍ਹਾਂ ਕਿਹਾ ਕਿ ਬੀਤੇ ਦਿਨ ਜੋ ਵੀ ਹੋਇਆ ਹੈ ਉਸ ਦੇ ਲਈ ਉਹ ਸ਼ਰਮਿੰਦਾ ਹਨ।
ਫਸਲ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ 'ਚ ਪਾਉਣ ਦੀ ਪ੍ਰਕਿਰਿਆ ਸ਼ੁਰੂ
NEXT STORY