ਬਨੂੜ (ਗੁਰਪਾਲ) : ਥਾਣਾ ਬਨੂੜ ਅਧੀਨ ਪੈਂਦੇ ਪਿੰਡ ਫ਼ੌਜੀ ਕਾਲੋਨੀ ਦੀ 22 ਸਾਲਾ ਵਿਆਹੁਤਾ ਨੇ ਕਦੇ ਸੋਚਿਆ ਨਹੀਂ ਸੀ ਕਿ ਪ੍ਰੇਮ ਵਿਆਹ ਪਿੱਛੋਂ ਪਤੀ ਇੰਝ ਰੰਗ ਬਦਲੇਗਾ ਅਤੇ ਉਸ ਦਾ ਅਖ਼ੀਰ ਇੰਨਾ ਮਾੜਾ ਹੋਵੇਗਾ। ਪਤੀ ਅਤੇ ਸਹੁਰਿਆਂ ਤੋਂ ਤੰਗ ਆਈ ਵਿਆਹੁਤਾ ਨੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਜਾਣਕਾਰੀ ਦਿੰਦਿਆਂ ਮ੍ਰਿਤਕ ਸੰਦੀਪ ਕੌਰ ਦੇ ਪਿਤਾ ਅਵਤਾਰ ਸਿੰਘ ਵਾਸੀ ਵਾਰਡ ਨੰਬਰ-1 ਬੱਸੀ ਹਵੇਲੀ ਨੇ ਦੱਸਿਆ ਕਿ ਉਸ ਦੀ ਧੀ ਨੇ 2 ਸਾਲ ਪਹਿਲਾਂ ਪਿੰਡ ਫ਼ੌਜੀ ਕਾਲੋਨੀ ਦੇ ਵਸਨੀਕ ਨਿਤੀਸ਼ ਚੌਧਰੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ।
ਇਹ ਵੀ ਪੜ੍ਹੋ : ਮਾਸੂਮ ਬੱਚਿਆਂ ਨੂੰ ਅਗਵਾ ਕਰਕੇ ਅਜਿਹੇ ਕੰਮ ਕਰਵਾਉਂਦਾ ਸੀ ਦਰਿੰਦਾ, ਗ੍ਰਿਫ਼ਤਾਰੀ ਮਗਰੋਂ ਹੋਏ ਸਨਸਨੀਖੇਜ਼ ਖ਼ੁਲਾਸੇ
ਵਿਆਹ ਤੋਂ ਕੁੱਝ ਸਮੇਂ ਬਾਅਦ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ, ਜਿਸ 'ਚ ਉਸ ਦਾ ਪਤੀ ਵੀ ਆਪਣੇ ਪਰਿਵਾਰ ਦਾ ਪੂਰਾ ਸਾਥ ਦਿੰਦਾ ਸੀ। ਮ੍ਰਿਤਕਾ ਦੇ ਪਿਤਾ ਨੇ ਭਰੇ ਮਨ ਨਾਲ ਦੱਸਿਆ ਕਿ ਇਸ ਬਾਰੇ ਉਨ੍ਹਾਂ ਕਈ ਵਾਰ ਸਹੁਰੇ ਪਰਿਵਾਰ ਨੂੰ ਕੁੜੀ ਨੂੰ ਤੰਗ ਨਾ ਕਰਨ ਲਈ ਕਿਹਾ ਪਰ ਇਹ ਸਿਲਸਲਾ ਜਾਰੀ ਰਿਹਾ। ਕੁੱਝ ਸਮੇਂ ਬਾਅਦ ਸੰਦੀਪ ਕੌਰ ਦੇ ਘਰ ਧੀ ਪੈਦਾ ਹੋਈ।
ਇਹ ਵੀ ਪੜ੍ਹੋ : ਮਾਲ ਗੱਡੀਆਂ ਦੀ ਬਹਾਲੀ 'ਤੇ ਕੇਂਦਰ ਦਾ ਕੈਪਟਨ ਨੂੰ ਜਵਾਬ, 'ਸੁਰੱਖਿਆ ਦੀ ਗਾਰੰਟੀ ਦਿਓ, ਫਿਰ ਚੱਲਣਗੀਆਂ ਟੇਰਨਾਂ'
ਉਸ ਤੋਂ ਬਾਅਦ ਵੀ ਸਹੁਰਿਆਂ ਨੇ ਉਨ੍ਹਾਂ ਦੀ ਧੀ ਨੂੰ ਤੰਗ-ਪਰੇਸ਼ਾਨ ਕਰਨਾ ਜਾਰੀ ਰੱਖਿਆ। ਇਸ ਤੋਂ ਦੁਖ਼ੀ ਸੰਦੀਪ ਕੌਰ ਨੇ ਬੀਤੇ ਦਿਨ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਬਾਰੇ ਉਸ ਦੇ ਜਵਾਈ ਨਿਤੀਸ਼ ਚੌਧਰੀ ਨੇ ਫੋਨ ’ਤੇ ਸੂਚਿਤ ਕੀਤਾ ਕਿ ਸੰਦੀਪ ਕੌਰ ਦੀ ਹਾਲਤ ਬਹੁਤ ਖਰਾਬ ਹੈ। ਸੂਚਨਾ ਉਪਰੰਤ ਉਹ ਆਪਣੇ ਨੌਜਵਾਨ ਪੁੱਤਰ ਨੂੰ ਲੈ ਕੇ ਪਿੰਡ ਫ਼ੌਜੀ ਕਾਲੋਨੀ ਪਹੁੰਚੇ ਤਾਂ ਦੇਖਿਆ ਕਿ ਸੰਦੀਪ ਕੌਰ ਬੇਸੁੱਧ ਪਈ ਸੀ। ਉਹ ਤੁਰੰਤ ਉਸ ਨੂੰ ਚੁੱਕ ਕੇ ਬਨੂੜ ਦੇ ਇਕ ਨਿੱਜੀ ਹਸਪਤਾਲ ’ਚ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਬੇਹੱਦ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ : ਹੁਣ 'ਪਰਾਲੀ' ਤੋਂ ਬਣੇਗਾ ਘਰੇਲੂ ਸਾਮਾਨ, ਘਰ ਬੈਠੇ ਕਮਾਈ ਕਰ ਸਕਣਗੀਆਂ ਸੁਆਣੀਆਂ (ਤਸਵੀਰਾਂ)
ਜਦੋਂ ਉਹ ਚੰਡੀਗੜ੍ਹ ਪੁੱਜੇ ਤਾਂ ਡਾਕਟਰਾਂ ਨੇ ਉਨ੍ਹਾਂ ਦੀ ਧੀ ਨੂੰ ਮ੍ਰਿਤਕ ਕਰਾਰ ਦਿੱਤਾ। ਇਸ ਮਾਮਲੇ ਸਬੰਧੀ ਸੰਪਰਕ ਕਰਨ ’ਤੇ ਜਾਂਚ ਅਧਿਕਾਰੀ ਏ. ਐੱਸ. ਆਈ. ਰਾਮ ਕਿਸ਼ਨ ਨੇ ਦੱਸਿਆ ਕਿ ਮ੍ਰਿਤਕ ਕੁੜੀ ਦੇ ਪਿਤਾ ਦੇ ਬਿਆਨਾਂ ’ਤੇ ਪਤੀ ਨਿਤਿਸ਼ ਚੌਧਰੀ, ਸਹੁਰਾ ਜਸਵਿੰਦਰ ਚੌਧਰੀ ਤੇ ਸੱਸ ਰੇਖਾ ਚੌਧਰੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕਈ ਸਵਾਲੀਆ ਨਿਸ਼ਾਨ ਛੱਡ ਰਹੇ ਹਨ ਕੈਪਟਨ ਸਰਕਾਰ ਦੇ ਖ਼ੇਤੀਬਾੜੀ ਕਾਨੂੰਨਾਂ ਖਿਲਾਫ਼ ਪਾਸ ਕੀਤੇ ਬਿੱਲ!
NEXT STORY