ਲੁਧਿਆਣਾ (ਨਰਿੰਦਰ) : ਪੰਜਾਬ 'ਚ ਲੰਬੇ ਸਮੇਂ ਤੋਂ ਪਰਾਲੀ ਸੂਬਾ ਸਰਕਾਰ ਲਈ ਇਕ ਵੱਡੀ ਚੁਣੌਤੀ ਬਣੀ ਹੋਈ ਹੈ। ਸੂਬੇ ਦੇ ਕਿਸਾਨ ਕਣਕ ਬੀਜਣ ਤੋਂ ਪਹਿਲਾਂ ਫ਼ਸਲ ਦੀ ਰਹਿੰਦ-ਖੂੰਹਦ ਨੂੰ ਖੇਤਾਂ 'ਚ ਹੀ ਨਸ਼ਟ ਕਰਨ ਲਈ ਉਸ ਨੂੰ ਅੱਗ ਲਾ ਦਿੰਦੇ ਹਨ, ਜਿਸ ਨਾਲ ਨਾ ਸਿਰਫ਼ ਜ਼ਮੀਨ ਦਾ ਨੁਕਸਾਨ ਹੁੰਦਾ ਹੈ, ਸਗੋਂ ਮਿੱਤਰ ਕੀੜੇ ਖਤਮ ਹੋ ਜਾਂਦੇ ਹਨ ਅਤੇ ਪ੍ਰਦੂਸ਼ਣ ਵੱਖਰਾ ਫੈਲਦਾ ਹੈ ਪਰ ਹੁਣ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਪਰਿਵਾਰਕ ਸਰੋਤ ਪ੍ਰਬੰਧ ਮਹਿਕਮੇ ਵੱਲੋਂ ਪਰਾਲੀ ਦੇ ਪ੍ਰਬੰਧ ਲਈ ਅਜਿਹੀ ਅਨੋਖੀ ਪਹਿਲ ਕੀਤੀ ਗਈ ਹੈ, ਜਿਸ ਨਾਲ ਜਿੱਥੇ ਇਸ ਤੋਂ ਘਰੇਲੂ ਸਾਮਾਨ ਬਣਾਇਆ ਜਾ ਸਕੇਗਾ, ਉੱਥੇ ਹੀ ਪਰਾਲੀ ਨਾਲ ਸੁਆਣੀਆਂ ਘਰ ਬੈਠੇ ਹੀ ਕਮਾਈ ਵੀ ਕਰ ਸਕਣਗੀਆਂ।
ਇਹ ਵੀ ਪੜ੍ਹੋ : ਸਤਿਕਾਰ ਕਮੇਟੀ ਨਾਲ ਟਕਰਾਅ ਤੋਂ ਬਾਅਦ SGPC ਨੇ ਲਿਆ ਅਹਿਮ ਫ਼ੈਸਲਾ
ਪਰਿਵਾਰਕ ਸਰੋਤ ਮਹਿਕਮੇ ਦੀ ਸੀਨੀਅਰ ਪ੍ਰੋ. ਨਰਿੰਦਰਜੀਤ ਕੌਰ ਨੇ ਦੱਸਿਆ ਕਿ ਪਰਾਲੀ ਦੇ ਨਾਲ ਘਰ 'ਚ ਵਰਤਣ ਵਾਲਾ ਸਾਮਾਨ ਬਣਾਇਆ ਜਾ ਸਕਦਾ ਹੈ। ਇਸ ਕਲਾ ਰਾਹੀਂ ਪਰਾਲੀ ਨੂੰ ਕਈ ਰੂਪਾਂ 'ਚ ਢਾਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਨੇ 'ਸਿੱਧੂ' ਦਾ ਨਾਂ ਲਏ ਬਗੈਰ ਮੁੜ ਕੱਢੀ ਭੜਾਸ, ਬਿਆਨਾਂ ਨੂੰ ਦੱਸਿਆ ਹਵਾ 'ਚ ਤੀਰ
ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ ਫਿਲਹਾਲ ਇਸ ਦੇ ਕੁੱਝ ਨਮੂਨੇ ਬਣਾ ਕੇ ਜ਼ਰੂਰ ਵਰਤੋਂ ਕੀਤੀ ਜਾ ਰਹੀ ਹੈ ਪਰ ਇਹ ਇਕ ਜਾਗਰੂਕਤਾ ਹੈ ਅਤੇ ਜੇਕਰ ਇਸ ਦੀ ਸਿਖਲਾਈ ਲੈ ਕੇ ਪਿੰਡਾਂ 'ਚ ਸੁਆਣੀਆਂ ਇਸ ਦੀ ਵਰਤੋਂ ਕਰਨਗੀਆਂ ਤਾਂ ਉਨ੍ਹਾਂ ਦੀ ਨਾ ਸਿਰਫ ਆਮਦਨ 'ਚ ਵਾਧਾ ਹੋਵੇਗਾ, ਸਗੋਂ ਪਰਾਲੀ ਦਾ ਵੀ ਪ੍ਰਬੰਧ ਹੋ ਸਕੇਗਾ।
ਇਹ ਵੀ ਪੜ੍ਹੋ : ਮਾਂ ਦੀ ਮਮਤਾ ਨੂੰ ਦਾਗ਼ ਲਾ ਇਸ਼ਕ 'ਚ ਅੰਨ੍ਹੀ ਜਨਾਨੀ ਪ੍ਰੇਮੀ ਨਾਲ ਭੱਜੀ, ਦੁੱਧ ਚੁੰਘਦੇ ਪੁੱਤ ਦੀ ਹੋਈ ਮੌਤ
ਉਨ੍ਹਾਂ ਦੱਸਿਆ ਕਿ ਵੱਡੀਆਂ ਕੰਪਨੀਆਂ ਵੀ ਪਰਾਲੀ ਤੋਂ ਕਈ ਤਰ੍ਹਾਂ ਦਾ ਸਾਮਾਨ ਬਣਾ ਸਕਦੀਆਂ ਹਨ ਅਤੇ ਇਸ ਸਬੰਧੀ ਯੂਨੀਵਰਿਸਟੀ ਵੱਲੋਂ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮਹਿਕਮੇ ਦੀ ਡਾ. ਸ਼ਰਨਬੀਰ ਕੌਰ ਬੱਲ ਨੇ ਦੱਸਿਆ ਕਿ ਕਿਵੇਂ ਇਸ ਤਕਨੀਕ ਦੀ ਵਰਤੋਂ ਕਰਕੇ ਜਨਾਨੀਆਂ ਆਤਮ-ਨਿਰਭਰ ਬਣ ਸਕਦੀਆਂ ਹਨ ਅਤੇ ਪਰਾਲੀ ਨੂੰ ਅੱਗ ਲਾਉਣ ਨਾਲ ਜੋ ਨੁਕਸਾਨ ਹੁੰਦਾ ਹੈ, ਉਸ ਤੋਂ ਵੀ ਬਚਿਆ ਜਾ ਸਕੇਗਾ।
ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਐੱਸ. ਆਈ. ਟੀ. ਅੱਗੇ ਪੇਸ਼
NEXT STORY