ਨਵਾਂਸ਼ਹਿਰ (ਤ੍ਰਿਪਾਠੀ) : ਇੱਥੇ ਇਕ ਵਿਆਹੁਤਾ ਨੂੰ ਤੰਗ-ਪਰੇਸ਼ਾਨ ਕਰਨ ਵਾਲੇ ਐਨ. ਆਰ. ਆਈ. ਪਤੀ, ਜੇਠ ਅਤੇ ਜੇਠਾਣੀ ਖ਼ਿਲਾਫ਼ ਪੁਲਸ ਵੱਲੋਂ ਦਾਜ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿੱਚ ਪਰਵਿੰਦਰ ਕੌਰ ਪੁੱਤਰੀ ਗੁਰਮੇਲ ਲਾਲ ਵਾਸੀ ਬੇਗਮਪੁਰ ਨੇ ਦੱਸਿਆ ਕਿ ਉਸ ਦਾ ਵਿਆਹ 7 ਫਰਵਰੀ, 2016 ਨੂੰ ਕੁਲਵੰਤ ਰਾਏ ਪੁੱਤਰ ਸ਼ੀਤਲ ਰਾਮ ਵਾਸੀ ਪਿੰਡ ਘੱਕੇਵਾਲ ਨਾਲ ਧਾਰਮਿਕ ਰੀਤਾਂ ਦੇ ਤਹਿਤ ਹੋਇਆ ਸੀ। ਉਸ ਨੇ ਦੱਸਿਆ ਕਿ ਵਿਆਹ ਵਿੱਚ ਉਸ ਦੇ ਮਾਪਿਆਂ ਨੇ ਜਿੱਥੇ ਸਹੁਰਾ ਪੱਖ ਦੀ ਮੰਗ ’ਤੇ ਉਸ ਦਾ ਵਿਆਹ ਪੈਲਸ ਵਿੱਚ ਕੀਤਾ ਸੀ ਤਾਂ ਉੱਥੇ ਹੀ ਆਪਣੀ ਹੈਸੀਅਤ ਤੋਂ ਵੱਧ ਕੇ ਦਾਜ ਅਤੇ ਰਿਸ਼ਤੇਦਾਰਾਂ ਨੂੰ ਤੋਹਫ਼ੇ ਵੀ ਦਿੱਤੇ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਮਸ਼ਹੂਰ ਗਾਇਕ ਨੇ ਜੇਲ੍ਹ 'ਚ ਅਚਾਨਕ ਮਾਰੀ ਐਂਟਰੀ, ਸਭ ਰਹਿ ਗਏ ਹੈਰਾਨ
ਉਸ ਨੇ ਦੱਸਿਆ ਕਿ ਵਿਆਹ ਦੇ ਕਰੀਬ 1 ਮਹੀਨੇ ਉਪਰੰਤ ਉਸ ਦਾ ਪਤੀ ਇਟਲੀ ਚਲਾ ਗਿਆ। ਇਸ ਦੇ 5 ਮਹੀਨੇ ਉਪਰੰਤ ਉਸ ਦੀ ਸੱਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਘਰ ਵਿੱਚ ਨਾ ਸਿਰਫ ਉਸ ਦੇ ਜੇਠ-ਜੇਠਾਣੀ ਦਾ ਵਤੀਰਾ ਉਸ ਪ੍ਰਤੀ ਬਦਲ ਗਿਆ, ਸਗੋਂ ਉਨ੍ਹਾਂ ਉਸ ਦੇ ਪਤੀ ਨੂੰ ਆਪਣੀਆਂ ਗੱਲਾਂ ’ਚ ਪਾ ਲਿਆ ਅਤੇ ਉਸ ਕੋਲੋਂ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਪਤੀ ਨੇ ਉਸ ਦੇ ਪਿਤਾ ਤੋਂ 80 ਹਜ਼ਾਰ ਰੁਪਏ ਅਤੇ ਇਟਲੀ ਵਿੱਚ ਰਹਿਣ ਵਾਲੇ ਉਸ ਦੇ ਭਰਾ ਨੇ 1 ਹਜ਼ਾਰ ਇਟਾਲੀਅਨ ਕਰੰਸੀ ਉਧਾਰ ਲਏ ਸਨ, ਜੋ ਕਿ ਵਾਪਸ ਨਹੀਂ ਕੀਤੇ।
ਇਹ ਵੀ ਪੜ੍ਹੋ : ਪੰਜਾਬ 'ਚ ਇਸ 'ਸਰਕਾਰੀ ਨੌਕਰੀ' ਲਈ ਟੁੱਟ ਪਏ ਨੌਜਵਾਨ, ਹੈਰਾਨ ਕਰ ਦੇਵੇਗੀ ਇਹ ਖ਼ਬਰ
ਉਸ ਨੇ ਦੱਸਿਆ ਕਿ ਉਸ ਦੇ ਪਿਤਾ ਜਦੋਂ ਬੀ.ਐੱਸ. ਐੱਨ. ਐੱਲ. ਤੋਂ ਸੇਵਾ ਮੁਕਤ ਹੋਣ ਲੱਗੇ, ਉਨ੍ਹਾਂ ਨੂੰ ਮਿਲਣ ਵਾਲੀ ਰਕਮ ’ਤੇ ਵੀ ਉਸ ਦੇ ਪਤੀ ਨੇ ਨਜ਼ਰ ਰੱਖੀ। ਪਤੀ ਨੇ ਇਸ ਰਕਮ 'ਚੋਂ ਹਿੱਸੇ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਹਿੱਸਾ ਮਿਲੇ ਤਾਂ ਉਹ ਉਸ ਨੂੰ ਇਟਲੀ ਮੰਗਵਾ ਲਵੇਗਾ। ਉਸ ਨੇ ਪਤੀ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਐੱਮ. ਬੀ. ਐੱਡ ਤੱਕ ਸਿੱਖਿਅਤ ਹੋਣ ਦੇ ਬਾਵਜੂਦ ਵੀ ਉਸ ਦਾ ਵਿਆਹ ਧੋਖੇ ਨਾਲ ਅੰਡਰ ਮੈਟ੍ਰਿਕ ਮੁੰਡੇ ਨਾਲ ਕੀਤਾ ਗਿਆ। ਜੋ ਕੰਮ ਦੱਸਿਆ ਗਿਆ ਉਹ ਵੀ ਗਲਤ ਨਿਕਲਿਆ।
ਇਹ ਵੀ ਪੜ੍ਹੋ : ਪੰਜਾਬ ਦੀਆਂ ਜੇਲ੍ਹਾਂ 'ਚ 'ਰੋਜ਼ੇ' ਰੱਖਣ ਵਾਲੇ ਕੈਦੀਆਂ ਲਈ ਜ਼ਰੂਰੀ ਖ਼ਬਰ, ਮਿਲਣਗੀਆਂ ਇਹ ਸਹੂਲਤਾਂ
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿੱਚ ਉਸ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਦੇ ਖ਼ਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਕੀਤੀ ਜਾਵੇ। ਉਪਰੋਕਤ ਸ਼ਿਕਾਇਤ ਦੀ ਜਾਂਚ ਉਪਰੰਤ ਜਾਂਚ ਅਧਿਕਾਰੀ ਵੱਲੋਂ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਐੱਨ. ਆਰ. ਆਈ. ਪਤੀ ਕੁਲਵੰਤ ਰਾਏ, ਜੇਠ ਜਿੰਦਰ ਪਾਲ ਅਤੇ ਜੇਠਾਣੀ ਸੁਖਵਿੰਦਰ ਕੌਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਕੁੜੀਆਂ ਨੂੰ ਧੋਖਾ ਦੇਣ ਵਾਲੇ NRI ਪਤੀਆਂ ਬਾਰੇ ਤੁਹਾਡੇ ਕੀ ਨੇ ਵਿਚਾਰ, ਕੁਮੈਂਟ ਬਾਕਸ 'ਚ ਲਿਖੋ
ਲੁਧਿਆਣਾ ਜੇਲ੍ਹ 'ਚ ਕਰਨ ਔਜਲਾ ਦੀ ਐਂਟਰੀ 'ਤੇ ਭਖਿਆ ਵਿਵਾਦ, ਵੇਖੋ ਵੀਡੀਓ
NEXT STORY