ਲੁਧਿਆਣਾ (ਰਾਜ) : ਇਕ ਵਿਆਹੁਤਾ ਦੇ ਨਾਲ ਉਸ ਦੇ ਦੋਸਤ ਨੇ ਜ਼ਬਰੀ ਸਰੀਰਕ ਸਬੰਧ ਬਣਾਏ ਅਤੇ ਉਸ ਦੀਆਂ ਗਲਤ ਤਸਵੀਰਾਂ ਖਿੱਚ ਲਈਆਂ। ਇਸ ਤੋਂ ਬਾਅਦ ਉਸ ਨੂੰ ਬਲੈਕਮੇਲ ਕਰ ਕੇ 5 ਲੱਖ ਰੁਪਏ ਵੀ ਠੱਗ ਲਏ। ਫਿਰ ਮੁਲਜ਼ਮ ਨੇ ਆਪਣੀ ਪਤਨੀ ਨਾਲ ਮਿਲ ਕੇ ਪੀੜਤਾ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਲੱਗਾ 10 ਲੱਖ ਦਾ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ
ਪੀੜਤਾ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਜਾਂਚ ਤੋਂ ਬਾਅਦ ਥਾਣਾ ਸਰਾਭਾ ਨਗਰ 'ਚ ਮੁਲਜ਼ਮ ਸਰਬਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਮਨਸਿੱਪੀ ਉਰਫ਼ ਬਿੰਨੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੀੜਤ ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਸਰਬਪ੍ਰੀਤ ਸਿੰਘ ਨਾਲ ਉਸ ਦੀ ਦੋਸਤੀ ਸੀ। ਇਸ ਦਾ ਨਾਜਾਇਜ਼ ਫ਼ਾਇਦਾ ਚੁੱਕ ਕੇ ਇਕ ਦਿਨ ਮੁਲਜ਼ਮ ਨੇ ਜ਼ਬਰੀ ਉਸ ਨਾਲ ਸਰੀਰਕ ਸਬੰਧ ਬਣਾ ਲਏ ਅਤੇ ਆਪਣੇ ਮੋਬਾਇਲ ’ਚ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਖਿੱਚ ਲਈਆਂ।
ਇਹ ਵੀ ਪੜ੍ਹੋ : ਚੰਡੀਗੜ੍ਹ PGI ਜਾਣ ਵਾਲੇ ਮਰੀਜ਼ਾਂ ਨੂੰ ਵੱਡਾ ਝਟਕਾ, ਦੁੱਗਣਾ ਹੋਇਆ ਪ੍ਰਾਈਵੇਟ ਕਮਰੇ ਦਾ ਕਿਰਾਇਆ
ਇਸ ਤੋਂ ਬਾਅਦ ਉਸ ਨੂੰ ਧਮਕਾਉਣ ਲੱਗਾ ਕਿ ਜੇਕਰ ਉਸ ਨੇ 5 ਲੱਖ ਰੁਪਏ ਨਾ ਦਿੱਤੇ ਤਾਂ ਉਹ ਉਸ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਪਾ ਦੇਵੇਗਾ। ਇਸ ਲਈ ਉਸ ਨੇ ਕਿਸੇ ਤਰ੍ਹਾਂ 5 ਲੱਖ ਰੁਪਏ ਮੁਲਜ਼ਮ ਅਤੇ ਉਸ ਦੀ ਪਤਨੀ ਨੂੰ ਦਿੱਤੇ ਪਰ ਫਿਰ ਵੀ ਮੁਲਜ਼ਮ ਨਹੀਂ ਹਟੇ। ਮੁਲਜ਼ਮਾਂ ਨੇ ਹੋਰ 5 ਲੱਖ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਪਰ ਇਸ ਵਾਰ ਉਸ ਨੇ ਪੈਸੇ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਮੁਲਜ਼ਮਾਂ ਨੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪਾ ਦਿੱਤੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲੁਧਿਆਣਾ ਜ਼ਿਲ੍ਹੇ ਦੇ 3 ਸਰਕਾਰੀ ਅਧਿਆਪਕਾਂ ਨੂੰ CM ਮਾਨ ਹੱਥੋਂ ਮਿਲੇਗਾ 'ਸਟੇਟ ਟੀਚਰਸ ਐਵਾਰਡ-2022'
NEXT STORY