ਖਰੜ (ਰਣਬੀਰ) : ਇਕ ਵਿਆਹੁਤਾ ਕੁੜੀ ਨੂੰ ਉਸ ਦੇ ਸਹੁਰੇ ਪਰਿਵਾਰ ਵਲੋਂ ਦਾਜ ਲਈ ਤੰਗ-ਪਰੇਸ਼ਾਨ ਕਰਨ ਅਤੇ ਉਸ ਦੀ ਕੁੱਟਮਾਰ ਕਰ ਕੇ ਗੰਭੀਰ ਰੂਪ ’ਚ ਫੱਟੜ ਕਰਨ ਦੇ ਦੋਸ਼ ਤਹਿਤ ਸਿਟੀ ਪੁਲਸ ਨੇ ਕੁੜੀ ਦੇ ਪਤੀ ਸਣੇ ਉਸ ਦੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਵੱਖ-ਵੱਖ ਧਾਰਾਵਾਂ ਅਧੀਨ ਨਾਮਜ਼ਦ ਕੀਤਾ ਹੈ। ਹਸਪਤਾਲ ’ਚ ਜ਼ੇਰੇ ਇਲਾਜ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਪਿਛਲੇ ਸਾਲ 7 ਜੂਨ ਨੂੰ ਇੱਥੋਂ ਦੀ ਬਡਾਲਾ ਰੋਡ ਗੁਰੂ ਨਾਨਕ ਕਾਲੋਨੀ ਦੇ ਵਾਸੀ ਗੁੱਲ ਬਹਾਰ ਨਾਲ ਮੁਸਲਿਮ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ। ਵਿਆਹ ਦੇ 3 ਮਹੀਨੇ ਮਗਰੋਂ ਉਸ ਦੀ ਸੱਸ ਖੁਸ਼ਨੁਦਾ ਅਤੇ ਪਤੀ ਨੇ ਦਾਜ ਦੀ ਮੰਗ ਕਰਦਿਆਂ ਉਸ ਦੀ ਕੁੱਟਮਾਰ ਕੀਤੀ ਸੀ।
ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਭਿਆਨਕ ਸੜਕ ਹਾਦਸਾ, ਬੱਸ ਖੱਡ 'ਚ ਡਿੱਗਣ ਕਾਰਨ 12 ਲੋਕਾਂ ਦੀ ਮੌਤ
ਉਸ ਦਾ ਭਰਾ ਉਸ ਨੂੰ ਆਪਣੇ ਨਾਲ ਪੇਕੇ ਘਰ ਲੈ ਗਿਆ, ਜਿੱਥੇ ਉਹ 2 ਮਹੀਨੇ ਰਹੀ ਪਰ ਉਸ ਦੀ ਸੱਸ ਅਤੇ ਉਸ ਦੇ ਕੁੱਝ ਰਿਸ਼ਤੇਦਾਰ ਉਸ ਨੂੰ ਮੁੜ ਆਪਣੇ ਨਾਲ ਸਹੁਰੇ ਘਰ ਲੈ ਗਏ। ਕੁੱਝ ਦਿਨਾਂ ਪਿੱਛੋਂ ਉਸ ਦੇ ਸਹੁਰੇ ਮੁੜ ਆਪਣੀਆਂ ਉਨ੍ਹਾਂ ਹੀ ਪਹਿਲੀਆਂ ਵਾਲੀਆਂ ਹਰਕਤਾਂ ’ਤੇ ਉੱਤਰ ਆਏ। ਕੁੜੀ ਨੇ ਦੱਸਿਆ ਕਿ ਉਹ 8 ਮਹੀਨਿਆਂ ਦੀ ਗਰਭਵਤੀ ਸੀ। ਇਸ ਦੇ ਬਾਵਜੂਦ ਸੱਸ ਅਤੇ ਪਤੀ ਨੇ ਉਸ ਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀ ਸੱਸ ਨੇ ਨਾ ਸਿਰਫ ਉਸ ਦੇ ਢਿੱਡ ’ਚ ਲੱਤਾਂ ਮਾਰੀਆਂ, ਸਗੋਂ ਉਸ ਨੂੰ ਕੁੱਟਣ ਦੌਰਾਨ ਥੱਲੇ ਡਿਗਾ ਕੇ ਉਸ ਦੇ ਢਿੱਡ ’ਤੇ ਬੈਠ ਗਈ। ਮੌਕੇ 'ਤੇ ਮੌਜੂਦ ਉਸ ਦਾ ਸਹੁਰਾ, ਜੇਠ ਅਤੇ ਦਿਓਰ ਉਸ ਨੂੰ ਇਹ ਸਭ ਕਿਸੇ ਨੂੰ ਦੱਸਣ ਦੀ ਸੂਰਤ ’ਚ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ।
ਇਹ ਵੀ ਪੜ੍ਹੋ : ਪੰਜਾਬ 'ਚ ਗਰਮੀ ਕੱਢਣ ਲੱਗੀ ਵੱਟ, ਅਪ੍ਰੈਲ ਮਹੀਨੇ ਹੀ ਪਾਰਾ ਪੁੱਜਾ 40 ਤੋਂ ਪਾਰ
ਇਸੇ ਦੌਰਾਨ ਕੁੜੀ ਦੇ ਘਰ ਦੇ ਵੀ ਉਸ ਦੇ ਸਹੁਰੇ ਘਰ ਪੁੱਜ ਗਏ। ਕੁੜੀ ਨੇ ਉਨ੍ਹਾਂ ਨੂੰ ਸਾਰੀ ਗੱਲ ਦੱਸਣੀ ਚਾਹੀ ਤਾਂ ਉਸ ਦੀ ਸੱਸ ਨੇ ਨਾ ਸਿਰਫ ਉਸ ਦੀ, ਸਗੋਂ ਉਸ ਦੇ ਭਰਾ ਅਤੇ ਮਾਂ ਨਾਲ ਵੀ ਮਾਰਕੁੱਟ ਕੀਤੀ। ਉਸ ਦੇ ਘਰਦਿਆਂ ਵਲੋਂ ਉਸ ਨੂੰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਖਰੜ ਦਾਖ਼ਲ ਕਰਵਾ ਦਿੱਤਾ ਗਿਆ। ਇਸ ਦੀ ਇਤਲਾਹ ਪੁਲਸ ਨੂੰ ਮਿਲਦਿਆਂ ਹੀ ਸਿਟੀ ਪੁਲਸ ਵਲੋਂ ਮੌਕੇ 'ਤੇ ਪੁੱਜ ਪੀੜਤ ਕੁੜੀ ਵਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਘਰਵਾਲੇ ਗੁਲ ਬਹਾਰ, ਸੱਸ ਖੁਸ਼ਨੁਦਾ, ਸਹੁਰਾ ਗੁਫਰਾਨ, ਜੇਠ ਮੁਜੀਬ, ਦਿਓਰ ਗਫਾਰ ਸਣੇ ਦੋ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ 'ਚ ਗਰਮੀ ਕੱਢਣ ਲੱਗੀ ਵੱਟ, ਅਪ੍ਰੈਲ ਮਹੀਨੇ ਹੀ ਪਾਰਾ ਪੁੱਜਾ 40 ਤੋਂ ਪਾਰ
NEXT STORY