ਬਨੂੜ (ਗੁਰਪਾਲ) : ਨਾਭਾ ਪਾਵਰ ਪਲਾਂਟ ਰਾਜਪੁਰਾ ਵੱਲੋਂ ਬਨੂੜ ਪੁਲਸ 'ਤੇ ਟ੍ਰੈਫਿਕ ਪੁਲਸ ਬਨੂੜ ਦੇ ਸਹਿਯੋਗ ਨਾਲ ਲੋਕਾਂ ਨੂੰ 5 ਹਜ਼ਾਰ ਮਾਸਕ ਵੰਡੇ ਗਏ। ਬਨੂੜ ਦੇ ਇਤਿਹਾਸਕ ਬੰਨੋ ਮਾਈ ਮੰਦਿਰ ਚੌਂਕ ’ਚ ਥਾਣਾ ਮੁਖੀ ਇੰਸਪੈਕਟਰ ਸੁਭਾਸ਼ ਕੁਮਾਰ ਅਤੇ ਏ. ਐੱਸ. ਆਈ. ਅਮਰਜੀਤ ਸਿੰਘ ਟ੍ਰੈਫਿਕ ਇੰਚਾਰਜ ਬਨੂੜ ਵੱਲੋਂ ਬਾਜ਼ਾਰ ’ਚ ਬਿਨ੍ਹਾਂ ਮਾਸਕ ਤੋਂ ਘੁੰਮਣ ਵਾਲੇ ਲੋਕਾਂ 'ਤੇ ਵਾਹਨ ਚਾਲਕਾਂ ਨੂੰ ਮਾਸਕ ਵੰਡੇ ਗਏ।
ਇਸ ਮੌਕੇ ਗੱਲਬਾਤ ਕਰਦਿਆਂ ਥਾਣਾ ਮੁਖੀ ਇੰਸਪੈਕਟਰ ਸੁਭਾਸ਼ ਕੁਮਾਰ ਤੇ ਟ੍ਰੈਫਿਕ ਇੰਚਾਰਜ ਅਮਰਜੀਤ ਸਿੰਘ ਨੇ ਕਿਹਾ ਕਿ ਕੋਰੋਨਾ ’ਤੇ ਜਿੱਤ ਪਾਉਣ ਲਈ ਮਾਸਕ ਕਾਰਗਰ ਹਥਿਆਰ ਹੈ। ਜੇਕਰ ਕੋਰੋਨਾ ’ਤੇ ਜਿੱਤ ਪਾਉਣੀ ਹੈ ਤਾਂ ਹਰ ਇਕ ਵਿਅਕਤੀ ਨੂੰ ਮਾਸਕ ਜ਼ਰੂਰ ਪਾਉਣਾ ਚਾਹੀਦਾ ਹੈ। ਇਸ ਦੌਰਾਨ ਥਰਮਲ ਪਲਾਂਟ ਰਾਜਪੁਰਾ ਦੇ ਗਗਨਦੀਪ ਸਿੰਘ ਬਾਜਵਾ ਟੀਮ ਕਮਾਂਡਰ ਤੇ ਮਨਪ੍ਰੀਤ ਸਿੰਘ ਸੁਪਰਵਾਈਜ਼ਰ ਦੀ ਅਗਵਾਈ ਹੇਠ ਸ਼ਹਿਰ ’ਚ ਬਿਨ੍ਹਾਂ ਮਾਸਕ ਤੋਂ ਘੁੰਮਣ ਵਾਲੇ ਤੇ ਵਾਹਨ ਚਾਲਕਾਂ ਨੂੰ 5 ਹਜ਼ਾਰ ਮਾਸਕ ਵੰਡੇ ਗਏ।
ਇਸ ਸਮੇਂ ਐੱਸ. ਆਈ. ਮੁਕੇਸ਼ ਕੁਮਾਰ, ਏ. ਐੱਸ. ਆਈ. ਮਲੂਕ ਸਿੰਘ, ਏ. ਐੱਸ. ਆਈ. ਰਣਧੀਰ ਸਿੰਘ ਧੀਰਾ, ਏ. ਐੱਸ. ਆਈ. ਲਖਵੀਰ ਸਿੰਘ, ਏ. ਐੱਸ. ਆਈ. ਪਰਮਜੀਤ ਸਿੰਘ ਤੋਂ ਇਲਾਵਾ ਬਹੁਤ ਸਾਰੇ ਪੁਲਸ ਕਰਮਚਾਰੀ ਤੇ ਥਰਮਲ ਪਲਾਂਟ ਨਾਭਾ ਦੇ ਮੁਲਾਜ਼ਮ ਹਾਜ਼ਰ ਸਨ।
ਸੰਗਰੂਰ 'ਚ ਕੋਰੋਨਾ ਦੀ ਰਫ਼ਤਾਰ ਫਿਰ ਹੋਈ ਤੇਜ਼, 15 ਨਵੇਂ ਮਾਮਲੇ ਸਾਹਮਣੇ ਆਏ
NEXT STORY