ਮਲੋਟ (ਵਿਕਾਸ) - ਅੱਜ ਸਵੇਰੇ ਕਰੀਬ ਸਾਢੇ 5 ਵਜੇ ਨਕਾਬਪੋਸ਼ ਲੁਟੇਰਿਆਂ ਨੇ ਸਥਾਨਕ ਵਾਟਰ ਵਰਕਸ ਰੋਡ 'ਤੇ ਇਕ ਵਿਅਕਤੀ ਦੇ ਪੇਟ 'ਚ ਚਾਕੂ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਵਾਟਰ ਵਰਕਸ ਰੋਡ 'ਤੇ ਜਦੋਂ ਸਾਬਕਾ ਨਗਰ ਕੌਸਲਰ ਕਾਲਾ ਚਾਨਣਾ ਦਾ ਭਰਾ ਮੰਗਤ ਰਾਮ ਪੁੱਤਰ ਬਾਬੂ ਰਾਮ ਜਦੋਂ ਅਪਣੇ ਘਰ ਤੋਂ ਸੈਰ ਕਰਨ ਲਈ ਬਾਹਰ ਨਿਕਲਿਆ ਤਾਂ ਕਾਰ ਸਵਾਰ 3-4 ਨਕਾਬਪੋਸ਼ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਉਸ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਕਤ ਲੁਟੇਰਿਆਂ ਨੇ ਉਸ ਦੇ ਪੇਟ 'ਚ ਚਾਕੂ ਨਾਲ ਵਾਰ ਕਰ ਦਿੱਤਾ ਜਿਸ ਨਾਲ ਮੰਗਤ ਰਾਮ ਜ਼ਖਮੀ ਹੋ ਗਿਆ। ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਇਸ ਘਟਨਾ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਗੁਰੂ ਸਾਹਿਬਾਨ ਵਲੋਂ ਵਿਖਾਏ ਰਸਤੇ 'ਤੇ ਚੱਲ ਕੇ ਸ਼੍ਰੋਮਣੀ ਕਮੇਟੀ ਅਹਿਮ ਕਾਰਜ ਲਈ ਯਤਨਸ਼ੀਲ : ਪ੍ਰੋ. ਬਡੂੰਗਰ
NEXT STORY