ਲੁਧਿਆਣਾ (ਗੌਤਮ)- ਲੁਧਿਆਣਾ ਵਿਖੇ ਕੋਹਾੜਾ ਨੇੜੇ ਮਾਛੀਵਾੜਾ ਰੋਡ 'ਤੇ ਸਥਿਤ ਪਿੰਡ ਰਈਆ ਵਿਚ ਇਕ ਵੂਲਨ ਮਿੱਲ ਵਿਚ ਭਿਆਨਕ ਅੱਗ ਲੱਗ ਗਈ। ਅੱਗ ਬੁਝਾਉਣ ਲਈ ਦੋ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਹੋਈਆਂ ਸਨ। ਅੱਗ 'ਤੇ ਕਾਬੂ ਪਾਉਣ ਲਈ ਖੰਨਾ, ਮੋਰਿੰਡਾ ਅਤੇ ਸਮਰਾਲਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਉਣੀਆਂ ਪਈਆਂ। ਉਪਰੋਕਤ ਹਾਦਸਾ ਰਾਤ ਵੇਲੇ ਵਾਪਰਿਆ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਭਾਰੀ ਬਾਰਿਸ਼ ਕਾਰਨ ਉਫਾਨ 'ਤੇ ਸਤਲੁਜ ਦਰਿਆ, ਪੁਲ ਤੱਕ ਪਹੁੰਚਿਆ ਪਾਣੀ

ਸੂਚਨਾ ਮਿਲਦੇ ਹੀ ਕੁਮਕਲਾ ਥਾਣੇ ਦੀ ਪੁਲਸ ਵੀ ਮੌਕੇ 'ਤੇ ਪਹੁੰਚੀ। ਗਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ। ਇਹ ਘਟਨਾ ਪਿੰਡ ਰਈਆ ਵਿੱਚ ਸਥਿਤ ਦੀਕਸ਼ਾ ਵੂਲਨ ਮਿੱਲ ਵਿੱਚ ਵਾਪਰੀ। ਲੋਕਾਂ ਨੇ ਦੱਸਿਆ ਕਿ ਬਿਜਲੀ ਕੱਟ ਕਾਰਨ ਫੈਕਟਰੀ ਬੰਦ ਸੀ ਅਤੇ ਮਜ਼ਦੂਰ ਸ਼ਨੀਵਾਰ ਰਾਤ ਕੰਮ ਕਰਨ ਤੋਂ ਬਾਅਦ ਚਲੇ ਗਏ ਸਨ। ਜਦੋਂ ਫੈਕਟਰੀ ਵਿੱਚ ਮੌਜੂਦ ਲੋਕਾਂ ਨੇ ਧੂੰਆਂ ਨਿਕਲਦਾ ਵੇਖਿਆ ਤਾਂ ਉਨ੍ਹਾਂ ਨੇ ਫਾਇਰ ਬ੍ਰਿਗੇਡ ਅਤੇ ਮਾਲਕ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ: ਹੁਸ਼ਿਆਰਪੁਰ LPG ਟੈਂਕਰ ਹਾਦਸੇ ਦੇ ਮਾਮਲੇ ਨੂੰ ਲੈ ਕੇ ਐਕਸ਼ਨ 'ਚ DC ਆਸ਼ਿਕਾ ਜੈਨ, ਜਾਰੀ ਕੀਤੇ ਸਖ਼ਤ ਹੁਕਮ
ਸੂਚਨਾ ਮਿਲਦੇ ਹੀ ਫੈਕਟਰੀ ਮਾਲਕ ਰਾਜੀਵ ਸੋਨੀ ਵੀ ਮੌਕੇ 'ਤੇ ਪਹੁੰਚੇ। ਅੱਗ ਨੇ ਕੁਝ ਹੀ ਸਮੇਂ 'ਚ ਭਿਆਨਕ ਰੂਪ ਧਾਰਨ ਕਰ ਲਿਆ। ਸੋਨੀ ਨੇ ਦੱਸਿਆ ਕਿ ਇਸ ਕੱਪੜਾ ਫੈਕਟਰੀ ਵਿੱਚ ਰੱਖਿਆ ਲੱਖਾਂ ਰੁਪਏ ਦਾ ਕੱਪੜਾ ਅਤੇ ਮਸ਼ੀਨਰੀ ਸੜ ਕੇ ਸੁਆਹ ਹੋ ਗਈ। ਭਿਆਨਕ ਅੱਗ ਕਾਰਨ ਲੋਹੇ ਦੇ ਸ਼ੈੱਡ ਡਿੱਗ ਪਏ ਅਤੇ ਇਮਾਰਤ ਵਿੱਚ ਤਰੇੜਾਂ ਵੀ ਵਿਖਾਈ ਦਿੱਤੀਆਂ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 24, 25, 26, 27 ਤਾਰੀਖ਼ਾਂ ਲਈ ਹੋਈ ਵੱਡੀ ਭਵਿੱਖਬਾਣੀ ! 11 ਜ਼ਿਲ੍ਹਿਆਂ ਦੇ ਲੋਕ ਰਹਿਣ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ 55 ਲੱਖ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ! ਮੁਫ਼ਤ ਅਨਾਜ ਦੀ ਸਹੂਲਤ...
NEXT STORY