ਕਪੂਰਥਲਾ (ਵੈੱਬ ਡੈਸਕ)- ਪੰਜਾਬ ਵਾਸੀਆਂ 'ਤੇ ਇਕ ਵਾਰ ਫਿਰ ਤੋਂ ਖ਼ਤਰਾ ਮੰਡਰਾਉਣ ਲੱਗਾ ਹੈ। ਦਰਅਸਲ ਸਤੁਲਜ ਦਰਿਆ ਦਾ ਬੰਨ੍ਹ ਟੁੱਟਣ ਕੰਢੇ ਪਹੁੰਚਣ ਵਾਲਾ ਹੈ। ਇਸੇ ਦੇ ਸਬੰਧ ਵਿਚ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨੌਜਵਾਨਾਂ ਨੂੰ ਖ਼ਾਸ ਅਪੀਲ ਕੀਤੀ ਹੈ। ਵੀਡੀਓ ਜਾਰੀ ਕਰਦੇ ਹੋਏ ਸੰਤ ਸੀਚੇਵਾਲ ਨੇ ਦੱਸਿਆ ਕਿ ਮਡਾਲਾ ਸਨਾ ਵਿਚ ਪਿਛਲੀ ਵਾਰ ਵੀ ਸਤਲੁਜ ਦਾ ਬੰਨ੍ਹ ਟੁੱਟਣ ਕਾਰਨ ਵੱਡਾ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਬੇਸ਼ਕ ਸਤਲੁਜ ਵਿਚ ਪਾਣੀ ਅਜੇ 45 ਹਜ਼ਾਰ ਦੇ ਕਿਊਸਿਕ ਹੈ ਪਰ ਜੇਕਰ ਪਾਣੀ ਵੱਧਣ ਕਾਰਨ ਬੰਨ੍ਹ ਟੁੱਟ ਗਿਆ ਤਾਂ ਬੇਹੱਦ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਸਾਬਕਾ ਮੰਤਰੀ ਮਹਿੰਦਰ ਕੇ. ਪੀ. ਦੇ ਪੁੱਤਰ ਨਾਲ ਵਾਪਰੇ ਭਿਆਨਕ ਹਾਦਸੇ ਦੀ CCTV ਫੁਟੇਜ਼ ਆਈ ਸਾਹਮਣੇ

ਉਨ੍ਹਾਂ ਅਪੀਲ ਕਰਦੇ ਕਿਹਾ ਕਿ ਜਿਹੜੇ ਨੌਜਵਾਨ ਘਰ ਬੈਠੇ ਹਨ, ਉਹ ਇਥੇ ਆ ਕੇ ਬੰਨ੍ਹ ਨੂੰ ਪੂਰਨ ਵਿਚ ਸੇਵਾ ਕਰਨ। ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਥੇ ਪਹੁੰਚ ਕੇ ਬੋਰੀਆਂ ਨਾਲ ਬੰਨ੍ਹ ਨੂੰ ਬੰਨ੍ਹਣ ਤਾਂਕਿ ਖ਼ਤਰੇ ਤੋਂ ਬਚਾਅ ਹੋ ਸਕੇ। ਉਨ੍ਹਾਂ ਕਿਹਾ ਕਿ ਸਾਰਾ ਪ੍ਰਸ਼ਾਸਨ ਅਤੇ ਕਈ ਸੇਵਾਦਾਰਾਂ ਵੱਲੋਂ ਇਥੇ ਕੰਮ ਕੀਤਾ ਜਾ ਰਿਹਾ ਹੈ, ਨੌਜਵਾਨ ਵੀ ਜਲਦੀ ਤੋਂ ਜਲਦੀ ਆ ਕੇ ਇਥੇ ਸੇਵਾ ਵਿਚ ਹਿੱਸਾ ਪਾਉਣ।
ਇਹ ਵੀ ਪੜ੍ਹੋ: ਨਾਕੇ 'ਤੇ ਪੁਲਸ ਨੇ ਰੋਕੀ Fortuner ਗੱਡੀ, ਅੰਦਰਲਾ ਨਜ਼ਾਰਾ ਵੇਖ ਉੱਡੇ ਹੋਸ਼, Dubai ਤੋਂ ਚੱਲਦਾ ਸੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਪਹਿਲ: ਕਿਸਾਨਾਂ ਲਈ ਚੁੱਕਿਆ ਵੱਡਾ ਕਦਮ
NEXT STORY