ਤਲਵਾੜਾ/ਚਿੰਤਪੂਰਨੀ (ਅਨੁਰਾਧਾ) : ਚਿੰਤਪੂਰਨੀ ਮੰਦਰ ’ਚ ਮਾਂ ਛਿੰਨਮਸਤਿਕਾ ਜਯੰਤੀ ’ਤੇ ਪਿੰਡੀ ਦੇ ਅੱਗੇ ਕੇਕ ਕੱਟਣ ਕਾਰਨ ਭਗਤਾਂ, ਵੱਖ-ਵੱਖ ਸੰਤ ਸਮਾਜ ਅਤੇ ਸੰਸਥਾਵਾਂ ਵਿਚ ਭਾਰੀ ਰੋਸ ਹੈ। ਸਰਵੋਪਰੀ ਮੰਦਰ ਪ੍ਰਬੰਧਕ ਕਮੇਟੀ ਪੰਜਾਬ ਦੇ ਪ੍ਰਧਾਨ ਡਾ. ਆਰ. ਕੇ. ਲੋਮੇਸ਼, ਕੁਣਾਲ ਅਗਰਵਾਲ, ਦੀਪ ਜੀਰਵੀ, ਰਾਕੇਸ਼ ਅਤੇ ਮੁਕੇਰੀਆਂ ਤੋਂ ਸ਼ੰਭੂ ਭਾਰਤੀ, ਅਨੂ ਕਮਲਜੀਤ, ਸੁਰਿੰਦਰ ਸ਼ਰਮਾ ਤੇ ਹੋਰ ਹਿੰਦੂ ਸੰਸਥਾਵਾਂ ਨੇ ਪੁੱਛਿਆ ਹੈ ਕਿ ਸ਼ਕਤੀਪੀਠ ਛਿੰਨਮਸਤਿਕਾ ਧਾਮ ’ਚ ਅਜਿਹਾ ਪਾਖੰਡ ਕਰਨ ਦੀ ਆਖਰ ਲੋੜ ਕਿਉਂ ਪਈ? ਸਰਵੋਪਰੀ ਮੰਦਰ ਪ੍ਰਬੰਧਕ ਕਮੇਟੀ ਪੰਜਾਬ ਨੇ ਮੰਗ ਕੀਤੀ ਹੈ ਕਿ ਕੇਕ ਕੱਟਦੇ ਹੋਏ ਸੋਸ਼ਲ ਮੀਡੀਆ ’ਤੇ ਜੋ ਵੀਡੀਓ ਵਾਇਰਲ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਵਲੋਂ ਮੀਤ ਪ੍ਰਧਾਨ ਬਣਾਏ ਜਾਣ ’ਤੇ ਕਰਨੈਲ ਸਿੰਘ ਪੰਜੋਲੀ ਹੈਰਾਨ, ਦੱਸਿਆ ਕਰਾਮਾਤ
ਕੀ ਕਹਿੰਦੇ ਹਨ ਚਿੰਤਪੂਰਨੀ ਤੇ ਗਗਰੇਟ ਦੇ ਵਿਧਾਇਕ
ਜਦੋਂ ਚਿੰਤਪੂਰਨੀ ਦੇ ਵਿਧਾਇਕ ਬਲਬੀਰ ਚੌਧਰੀ ਅਤੇ ਗਗਰੇਟ ਦੇ ਵਿਧਾਇਕ ਰਾਜੇਸ਼ ਠਾਕੁਰ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਦੋਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ। ਚਿੰਤਪੂਰਨੀ ਦੇ ਵਿਧਾਇਕ ਨੇ ਕਿਹਾ ਕਿ ਇਹ ਗਲ਼ਤ ਕੰਮ ਉਨ੍ਹਾਂ ਦੇ ਨੋਟਿਸ ਵਿਚ ਅਜੇ ਤਕ ਨਹੀਂ ਆਇਆ ਪਰ ਉਹ ਕਾਰਵਾਈ ਜ਼ਰੂਰ ਕਰਨਾ ਚਾਹੁੰਣਗੇ। ਇਸੇ ਤਰ੍ਹਾਂ ਗਗਰੇਟ ਦੇ ਵਿਧਾਇਕ ਦਾ ਕਹਿਣਾ ਸੀ ਕਿ ਜੇ ਮੰਦਰ ਵਿਚ ਵਾਕਈ ਕੇਕ ਕੱਟਿਆ ਗਿਆ ਹੈ ਤਾਂ ਅਸੀਂ ਉਸ ਦਾ ਸਖ਼ਤ ਵਿਰੋਧ ਕਰਦੇ ਹਾਂ ਅਤੇ ਮੰਦਰ ਕਮੇਟੀ ਦੇ ਪ੍ਰਧਾਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਾਮਲੇ ’ਚ ਜਲਦ ਤੋਂ ਜਲਦ ਜਾਂਚ ਕਰਵਾਈ ਜਾਵੇ।
ਇਹ ਵੀ ਪੜ੍ਹੋ : ਮੋਗਾ ਦੇ ਪਿੰਡ ਸੁਖਾਨੰਦ ’ਚ ਵਾਪਰੀ ਬੇਅਦਬੀ ਦੀ ਘਟਨਾ, ਮੁਲਜ਼ਮ ਮੌਕੇ ’ਤੇ ਹੀ ਕਾਬੂ
ਮੁੱਖ ਮੰਤਰੀ ਨੇ ਕਿਹਾ–ਕਾਰਵਾਈ ਕਰਾਂਗੇ
ਉਧਰ ਚਿੰਤਪੂਰਨੀ ਮੰਦਰ ’ਚ ਮਾਂ ਛਿੰਨਮਸਤਿਕਾ ਜਯੰਤੀ ’ਤੇ ਪਿੰਡੀ ਦੇ ਅੱਗੇ ਕੇਕ ਕੱਟਣ ਦੇ ਮਾਮਲੇ ਵਿਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਵੀ ਇਹੀ ਕਿਹਾ ਕਿ ਉਹ ਤੁਰੰਤ ਇਸ ਮਾਮਲੇ ’ਚ ਕਾਰਵਾਈ ਕਰਨਗੇ।
ਇਹ ਵੀ ਪੜ੍ਹੋ : ਸੂਬਾ ਸਰਕਾਰ ਦਾ ਵੱਡਾ ਫ਼ੈਸਲਾ, ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦਾ ਪ੍ਰਾਈਵੇਟ ਹਸਪਤਾਲਾਂ ’ਚ ਮੁਫ਼ਤ ਇਲਾਜ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਅਹਿਮ ਖ਼ਬਰ : ਮੁਫ਼ਤ 'ਚ ਬਣਨਗੇ ਡੁਪਲੀਕੇਟ ਵੋਟਰ ਪਛਾਣ ਪੱਤਰ
NEXT STORY