ਨੂਰਪੁਰਬੇਦੀ (ਭੰਡਾਰੀ) : ਦੇਰ ਰਾਤ ਨੂਰਪੁਰਬੇਦੀ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਪੈਂਦੇ ਪਿੰਡ ਸੈਦਪੁਰ ਵਿਖੇ ਸਥਿਤ ਸਤਲੁਜ ਦਰਿਆ ਦੇ ਪੁਲ਼ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਮਾਤਾ ਨੈਣਾ ਦੇਵੀ ਵਿਖੇ ਮੱਥਾ ਟੇਕ ਕੇ ਘਰ ਪਰਤ ਰਹੇ ਮੋਟਰਸਾਈਕਲ ਸਵਾਰ ਪਰਵਾਸੀ ਮਜ਼ਦੂਰਾਂ ਨੂੰ ਕੁਚਲ ਦਿੱਤਾ ਜਿਸ ’ਤੇ 2 ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਇਕ ਸਾਥੀ ਦੀ ਹਾਲਤ ਨਾਜ਼ੁਕ ਹੋਣ ’ਤੇ ਉਸਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫ਼ਰ ਕੀਤਾ ਗਿਆ ਹੈ। ਪਿੰਡ ਨਲਹੋਟੀ ਹੇਠਲੀ ਦੇ ਜਸਵਿੰਦਰ ਸਿੰਘ ਪੁੱਤਰ ਮੋਹਨ ਸਿੰਘ ਨੇ ਦੱਸਿਆ ਕਿ ਉਸਦੀ ਜ਼ਮੀਨ ਪਿੰਡ ਕਲਵਾਂ ਲਾਗੇ ਕੂਕੋਵਾਲ ਵਿਖੇ ਪੈਂਦੀ ਹੈ ਜਿੱਥੇ ਬਣੇ ਕਮਰਿਆਂ ’ਚ ਯੂ.ਪੀ. ਦਾ ਰਹਿਣ ਵਾਲਾ ਪਰਵਾਸੀ ਮਜ਼ਦੂਰ ਰੋਹਤਾਸ ਪੁੱਤਰ ਪਰਮਾਨੰਦ, ਨਿਵਾਸੀ ਨਿਭੋਰਾ ਸਰਵਰਪੁਰ, ਜ਼ਿਲ੍ਹਾ ਬਦਾਊਂ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ।
ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਨੇ ਫਿਰ ਕੀਤੀ ਸਖ਼ਤੀ, ਸਕੂਲਾਂ ਲਈ ਵੀ ਨਵੀਆਂ ਹਦਾਇਤਾਂ ਜਾਰੀ
ਉਸਨੇ ਦੱਸਿਆ ਕਿ ਮੈਂ, ਰੋਹਤਾਸ, ਰੋਹਤਾਸ ਦਾ ਭਰਾ ਰੂਪ ਕਿਸ਼ੋਰ, ਉਨ੍ਹਾਂ ਦੇ ਪਿੰਡ ਦਾ ਲੜਕਾ ਅਨੂਪ ਕੁਮਾਰ ਸ਼ਰਮਾ ਪੁੱਤਰ ਨਰੇਸ਼ ਚੰਦਰ ਸ਼ਰਮਾ ਅਤੇ ਉਨ੍ਹਾਂ ਦਾ ਇਕ ਰਿਸ਼ਤੇਦਾਰ ਦੇਵੇਸ਼ ਕੁਮਾਰ ਪੁੱਤਰ ਸਮੰਤੀ ਲਾਲ ਮੋਟਰਸਾਈਕਲਾਂ ’ਤੇ ਨੈਣਾ ਦੇਵੀ ਵਿਖੇ ਮੱਥਾ ਟੇਕਣ ਲਈ ਗਏ ਹੋਏ ਸਨ। ਉਸਨੇ ਦੱਸਿਆ ਕਿ ਨੈਣਾ ਦੇਵੀ ਤੋਂ ਵਾਪਸ ਆਉਂਦੇ ਸਮੇਂ ਮੈਂ ਤੇ ਰੂਪ ਕਿਸ਼ੋਰ ਇਕ ਮੋਟਰਸਾਈਕਲ ’ਤੇ ਸਨ ਜਦਕਿ ਰੋਹਤਾਸ, ਅਨੂਪ ਕੁਮਾਰ ਸ਼ਰਮਾ ਅਤੇ ਦੇਵੇਸ਼ ਕੁਮਾਰ ਵੱਖਰੇ ਮੋਟਰਸਾਈਕਲ ’ਤੇ ਸਵਾਰ ਸਨ ਜਿਸਨੂੰ ਅਨੂਪ ਕੁਮਾਰ ਸ਼ਰਮਾ ਚਲਾ ਰਿਹਾ ਸੀ। ਰਾਤ ਕਰੀਬ 10 ਵਜੇ ਉਨ੍ਹਾਂ ਪਿੰਡ ਸੈਦਪੁਰ ਲਾਗੇ ਸਤਲੁਜ ਦਰਿਆ ਦੇ ਪੁਲ ਨੂੰ ਪਾਰ ਕੀਤਾ ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਦੇ ਡਰਾਈਵਰ ਨੇ ਲਾਪਰਵਾਹੀ ਨਾਲ ਬਿਨ੍ਹਾਂ ਹੋਰਨ ਵਜਾਏ ਇਕ ਹੋਰ ਕਾਰ ਨੂੰ ਓਵਰਟੇਕ ਕਰਦੇ ਹੋਏ ਆਪਣੀ ਕਾਰ ਸਿੱਧੀ ਸਾਡੇ ਅੱਗੇ ਜਾ ਰਹੇ ਅਨੂਪ ਕੁਮਾਰ ਸ਼ਰਮਾ ਦੇ ਮੋਟਰਸਾਈਕਲ ’ਤੇ ਚੜ੍ਹਾ ਦਿੱਤੀ।
ਇਹ ਵੀ ਪੜ੍ਹੋ : ਖਡੂਰ ਸਾਹਿਬ ’ਚ ਫੈਲੀ ਸਨਸਨੀ, ਇਕੱਠੇ ਲਾਪਤਾ ਹੋਏ ਸਕੂਲ ਗਏ ਦੋ ਬੱਚੇ
ਉਕਤ ਚਾਲਕ ਅਨੂਪ ਕੁਮਾਰ ਸ਼ਰਮਾ, ਰੋਹਤਾਸ ਅਤੇ ਦੇਵੇਸ਼ ਕੁਮਾਰ ਦੇ ਉਪਰੋਂ ਕਾਰ ਲੰਘਾ ਕੇ ਲੈ ਗਿਆ ਜਿਸ ’ਤੇ 28 ਸਾਲਾ ਰੋਹਤਾਸ ਅਤੇ 34 ਸਾਲਾ ਦੇਵੇਸ਼ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਅਨੂਪ ਕੁਮਾਰ ਸ਼ਰਮਾ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਰਕਾਰੀ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੁੱਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ। ਚੌਂਕੀ ਕਲਵਾਂ ਦੀ ਪੁਲਸ ਨੇ ਉਕਤ ਬਿਆਨਾਂ ਦੇ ਆਧਾਰ ’ਤੇ ਹਾਦਸੇ ਉਪਰੰਤ ਸ੍ਰੀ ਅਨੰਦਪੁਰ ਸਾਹਿਬ ਦੀ ਤਰਫ਼ ਰਵਾਨਾ ਹੋਈ ਚਿੱਟੇ ਰੰਗ ਦੀ ਏਸੰਟ ਕਾਰ ਜਿਸਦੀ ਪੀਲੇ ਰੰਗ ਦੀ ਪਲੇਟ ’ਤੇ ਪੀ.ਬੀ.-01ਸੀ-5761 ਨੰਬਰ ਲਿਖਿਆ ਹੋਇਆ ਸੀ ਦੇ ਨਾਮਲੂਮ ਚਾਲਕ ਖਿਲਾਫ਼ ਆਈ.ਪੀ.ਸੀ. ਦੀ ਧਾਰਾ 279, 304-ਏ ਅਤੇ 427 ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਕੈਪਟਨ ਅਮਰਿੰਦਰ ਸਿੰਘ ਵਲੋਂ ਸਿਹਤ ਵਿਭਾਗ ਪੁਖਤਾ ਤਿਆਰੀਆਂ ਕਰਨ ਦੇ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕਪੂਰਥਲਾ 'ਚ ਪਤੀ ਨੇ ਪਤਨੀ ਨੂੰ ਦਿੱਤੀ ਰੂਹ ਕੰਬਾਊ ਮੌਤ, 7 ਸਾਲ ਪਹਿਲਾਂ ਹੋਈ ਸੀ 'ਲਵ ਮੈਰਿਜ'
NEXT STORY