ਕਪੁਰਥਲਾ (ਓਬਰਾਏ)- ਕਪੁਰਥਲਾ ਵਿੱਚ ਘਰੇਲੂ ਕਲੇਸ਼ ਤੇ ਪਤਨੀ ਦੇ ਚਰਿੱਤਰ ਦੇ ਸ਼ੱਕ ਨੇ ਇਕ ਔਰਤ ਦੀ ਜਾਨ ਲੈ ਲਈ। ਮਾਮਲਾ ਕਪੁਰਥਲਾ ਸ਼ਹਿਰ ਦੇ ਕਸਾਬਾ ਮੋਹਲੇ ਦਾ ਹੈ, ਜਿੱਥੇ ਇਕ ਮੁਸਲਿਮ ਪਰਿਵਾਰ ਵਿੱਚ ਪਤੀ ਨੇ ਪਤਨੀ ਵੱਲੋਂ ਕੀਤੇ ਗਏ ਸ਼ੱਕ ਦੇ ਚਲਦਿਆਂ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪਤੀ-ਪਤਨੀ ਸ਼ਬੀਆਂ ਅਤੇ ਮੁਹੰਮਦ ਜਾਸ਼ੀਨ ਨੇ 7 ਸਾਲ ਪਹਿਲਾਂ 'ਲਵ ਮੈਰਿਜ' ਕਰਵਾਈ ਸੀ। ਉਸ ਤੋਂ ਕੁਝ ਸਮੇਂ ਬਾਅਦ ਇਕ ਬੱਚੇ ਦੇ ਪਰਿਵਾਰ ਵਿੱਚ ਆਉਣ ਤੋਂ ਬਾਅਦ ਅਕਸਰ ਪਤੀ-ਪਤਨੀ ਵਿੱਚ ਵਿਵਾਦ ਰਹਿਣ ਲੱਗ ਪਿਆ, ਜਿਸ ਦਾ ਕਾਰਨ ਜਿੱਥੇ ਲੜਕੀ ਪੱਖ ਦੇ ਲੋਕ ਦਾਜ ਦੀ ਮੰਗ ਕਰਨ ਅਤੇ ਲੜਕੇ ਦੇ ਕਿਸੇ ਹੋਰ ਲੜਕੀ ਨਾਲ ਮ੍ਰਿਤਕ ਦੀ ਪਤਨੀ ਦੇ ਨਾਜਾਇਜ਼ ਸੰਬੰਧ ਹੋਣ ਦੇ ਦੋਸ਼ ਲਗਾ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ਲਈ ਬੇਹੱਦ ਰਾਹਤ ਭਰੀ ਖ਼ਬਰ, ਸਿਰਫ਼ ਇਕ ਵਿਅਕਤੀ ਦੀ ਹੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
ਵਿਆਹੁਤਾ ਦੇ ਪਰਿਵਾਰ ਨੇ ਦੋਸ਼ ਲਾਉਂਦੇ ਕਿਹਾ ਕਿ ਇਸ ਦੇ ਚਲਦਿਆਂ ਹੀ ਸ਼ਬੀਆਂ ਨੂੰ 13 ਅਗਸਤ ਦੀ ਸ਼ਾਮ ਨੂੰ ਉਸ ਦਾ ਪਤੀ ਉਸ ਨੂੰ ਉਸ ਦੇ ਮਾਪਿਆਂ ਦੇ ਘਰੋਂ ਲੈ ਕੇ ਗਿਆ ਸੀ ਅਤੇ ਉਸ ਤੋਂ ਬਾਅਦ ਦੇਰ ਰਾਤ ਹੋਏ ਝਗੜੇ ਵਿਚ ਮੁਹੰਮਦ ਜਾਸ਼ੀਨ ਨੇ ਗਲਾ ਦਬਾ ਕੇ ਆਪਣੀ ਪਤਨੀ ਸ਼ਬੀਆਂ ਦਾ ਕਤਲ ਕਰ ਦਿਤਾ।
ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਮੌਕੇ ਕਰੀਬ 2 ਹਜ਼ਾਰ ਮੁਲਾਜ਼ਮ ਕਰਨਗੇ ਜਲੰਧਰ ਸ਼ਹਿਰ ਦੀ ਰਖਵਾਲੀ, ਸਟੇਡੀਅਮ ਸੀਲ
ਲੜਕਾ ਪੱਖ ਦੇ ਲੋਕਾਂ ਨੇ ਇਸ ਦੀ ਵਜ੍ਹਾ ਬੇਵਜਹਾ ਸ਼ੱਕ ਅਤੇ ਦਬਾਅ ਦਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਟੇਲਰ ਦਾ ਕੰਮ ਕਰਦਾ ਹੈ, ਜਿਸ ਕਰਕੇ ਉਸ ਦੇ ਸੰਪਰਕ ਵਿੱਚ ਅਕਸਰ ਮਹਿਲਾ ਗਾਹਕ ਹੁੰਦੇ ਹਨ ਪਰ ਉਸ ਦੀ ਪਤਨੀ ਅਤੇ ਉਸ ਦੇ ਮਾਪੇ ਇਸ ਦਾ ਉਲਟ ਮਤਲਬ ਕੱਢੇ ਕੇ ਉਸ ਨੂੰ ਪ੍ਰੇਸ਼ਾਨ ਕਰਦੇ ਸਨ। ਦੂਜੇ ਪਾਸੇ ਥਾਣਾ ਸਿਟੀ ਦੇ ਜਾਂਚ ਅਧਿਕਾਰੀ ਨਵੀਨ ਕੁਾਮਰ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ 'ਤੇ ਜਲੰਧਰ ਦੇ ਕਈ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਵੱਲੋਂ ਜਾਰੀ ਹੋਇਆ ਰੂਟ ਪਲਾਨ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਕੈਪਟਨ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੰਤ ਪ੍ਰੇਮ ਸਿੰਘ ਦੀ ਯਾਦ ’ਚ ਚੇਅਰ ਤੇ ਹੋਰ ਪ੍ਰਾਜੈਕਟਾਂ ਦਾ ਉਦਘਾਟਨ
NEXT STORY