ਸ੍ਰੀ ਆਨੰਦਪੁਰ ਸਾਹਿਬ (ਚੋਵੇਸ਼ ਲਟਾਵਾ) : ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਕਾਰ ਪਹਾੜੀ ਤੋਂ ਹੇਠਾਂ ਡਿੱਗਣ ਕਾਰਨ 3 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।

ਜਾਣਕਾਰੀ ਮੁਤਾਬਕ ਹਿਮਾਚਲ ਦੇ ਨਾਲਾਗੜ੍ਹ ਕੋਲ ਪੈਂਦੇ ਦਭੌਟਾ ਤੋਂ ਇਹ ਸ਼ਰਧਾਲੂ ਧਨਤੇਰਸ ਦੇ ਮੌਕੇ 'ਤੇ ਮਾਤਾ ਦੇ ਦਰਸ਼ਨਾਂ ਲਈ ਆਏ ਸਨ। ਵਾਪਸੀ ਸਮੇਂ ਇਨਾਂ ਦੀ ਕਾਰ ਪਹਾੜੀ ਤੋਂ ਹੇਠਾਂ ਖੱਡ 'ਚ ਡਿੱਗ ਗਈ। ਕਾਰ ਵਿਚ 2 ਔਰਤਾਂ ਅਤੇ 1 ਵਿਅਕਤੀ ਸਵਾਰ ਸਨ, ਜਿਨ੍ਹਾਂ ਨੂੰ ਪੁਲਸ ਤੇ ਹੋਮਗਾਰਡ ਦੇ ਜਵਾਨਾਂ ਨੇ ਬਹੁਤ ਹੀ ਮੁਸ਼ਕਲ ਨਾਲ ਬਚਾਇਆ ਤੇ ਆਨੰਦਪੁਰ ਸਾਹਿਬ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਾਇਆ।
ਦੀਵਾਲੀ 'ਤੇ ਫਿਰੋਜ਼ਪੁਰ ਦੇ ਡੀ.ਸੀ.ਦਾ ਨਵਾਂ ਐਲਾਨ, ਵੇਖ ਕੇ ਖਿੜ ਜਾਵੇਗੀ ਰੂਹ
NEXT STORY