ਮੌੜ (ਵੈੱਬ ਡੈਸਕ) : ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ’ਚ ਮੌੜ 95ਵਾਂ ਹਲਕਾ ਹੈ। ਇਹ ਜਨਰਲ ਹਲਕਾ ਹੈ। 2012 ’ਚ ਹੋਈਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਜਨਮੇਜਾ ਸਿੰਘ ਸੇਖੋਂ ਤੇ 2017 ’ਚ ਆਮ ਆਦਮੀ ਪਾਰਟੀ ਦੇ ਜਗਦੇਵ ਸਿੰਘ ਨੇ ਚੋਣ ਜਿੱਤੀ ਸੀ।
2017
ਪਹਿਲੀ ਵਾਰ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਉਤਰੀ ਆਮ ਆਦਮੀ ਪਾਰਟੀ 2017 ਦੀਆਂ ਚੋਣਾਂ ਵਿਚ ਮੌੜ ਹਲਕੇ ਤੋਂ ਜੇਤੂ ਰਹੀ। ਆਮ ਆਦਮੀ ਪਾਰਟੀ ਵਲੋਂ ਜਗਦੇਵ ਸਿੰਘ ਨੂੰ ਚੋਣ ਮੈਦਾਨ ’ਚ ਉਤਰਿਆ ਗਿਆ ਜਿਨ੍ਹਾਂ ਨੂੰ 62282 ਵੋਟਾਂ ਹਾਸਲ ਹੋਈਆਂ। ਉਸ ਦੇ ਉਲਟ ਸ਼੍ਰੋਮਣੀ ਅਕਾਲੀ ਦਲ ਦੇ ਜਨਮੇਜਾ ਸਿੰਘ ਨੂੰ 47605 ਵੋਟਾਂ ਹਾਸਲ ਹੋਈਆਂ ਅਤੇ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਮੌੜ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ ਹਰਮਿੰਦਰ ਸਿੰਘ ਜੱਸੀ ਨੂੰ 23087 ਵੋਟਾਂ ਹੀ ਮਿਲੀਆਂ ਸਨ।
2012
ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਮੌੜ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਨਮੇਜਾ ਸਿੰਘ ਚੋਣ ਮੈਦਾਨ ’ਚ ਉਤਰੇ ਜਿਨ੍ਹਾਂ ਨੂੰ 45349 ਵੋਟਾਂ ਹਾਸਲ ਹੋਈਆਂ ਅਤੇ ਉਹ ਜੇਤੂ ਰਹੇ। ਉਨ੍ਹਾਂ ਖ਼ਿਲਾਫ਼ ਕਾਂਗਰਸ ਦੇ ਉਮੀਦਵਾਰ ਮੰਗਤ ਰਾਏ ਬਾਂਸਲ ਖੜ੍ਹੇ ਹੋਏ ਜਿਨ੍ਹਾਂ ਨੂੰ 43962 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ। 2012 ਦੀਆਂ ਚੋਣਾਂ ’ਚ ਮਨਪ੍ਰੀਤ ਬਾਦਲ ਨੇ ਆਪਣੀ ਅਲਗ ਤੋਂ ਪੀਪੀਪੀ ਪਾਰਟੀ ਬਣਾਈ ਅਤੇ ਉਹ ਮੌੜ ਹਲਕੇ ਤੋਂ ਉਮੀਦਵਾਰ ਖੜ੍ਹੇ ਹੋਏ ਜਿਨ੍ਹਾਂ ਨੂੰ 26398 ਵੋਟਾਂ ਹੀ ਮਿਲੀਆਂ ਅਤੇ ਉਹ ਤੀਜੇ ਨੰਬਰ ਉਤੇ ਰਹੇ।
2022 ਦੀਆਂ ਚੋਣਾਂ ’ਚ ਮੌੜ ਹਲਕੇ ਤੋਂ ਕਾਂਗਰਸ ਵਲੋਂ ਮਨੋਜ ਬਾਲਾ ਬਾਂਸਲ, ‘ਆਪ’ ਵਲੋਂ ਸੁਖਵੀਰ ਮਾਈਸਰ ਖਾਨਾ, ਅਕਾਲੀ ਦਲ ਵਲੋਂ ਜਗਮੀਤ ਸਿੰਘ ਬਰਾੜ ਨੂੰ ਟਿਕਟ ਦਿੱਤੀ ਗਈ। ਸੰਯੁਕਤ ਸਮਾਜ ਮੋਰਚਾ ਵਲੋਂ ਲੱਖਾ ਸਿਧਾਣਾ ਅਤੇ ਭਾਜਪਾ ਵਲੋਂ ਦਿਆਲ ਸਿੰਘ ਸੋਢੀ ਚੋਣ ਮੈਦਾਨ ’ਚ ਇਕ ਦੂਜੇ ਨੂੰ ਤਿੱਖੀ ਟੱਕਰ ਦਿੰਦੇ ਦਿਖਾਈ ਦੇਣਗੇ।
ਇਸ ਹਲਕੇ ’ਚ ਵੋਟਰਾਂ ਦੀ ਕੁੱਲ ਗਿਣਤੀ 167547 ਹੈ, ਜਿਨ੍ਹਾਂ ’ਚ 79301 ਪੁਰਸ਼, 88242 ਔਰਤਾਂ ਤੇ 4 ਥਰਡ ਜੈਂਡਰ ਹਨ।
ਬਠਿੰਡਾ ਸ਼ਹਿਰੀ ਹਲਕੇ 'ਚ ਹੋਵੇਗੀ ਸਖਤ ਟੱਕਰ, ਜਾਣੋ ਇਸ ਸੀਟ ਦਾ ਇਤਿਹਾਸ
NEXT STORY