ਅੰਮ੍ਰਿਤਸਰ (ਰਮਨ) - ਨਗਰ ਨਿਗਮ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਵਲੋਂ ਨਜ਼ਰਅੰਦਾਜ਼ ਕਰਨਾ ਮਹਿੰਗਾ ਪਿਆ। ਬੀਤੇ ਦਿਨ ਦੋਵਾਂ ਦੇ ਆਪਸੀ ਮਤਭੇਦ ਜਗ-ਜ਼ਾਹਿਰ ਹੋਏ।
ਮੇਅਰ ਰਿੰਟੂ ਦੇ ਸਬਰ ਦਾ ਬੰਨ੍ਹ ਟੁੱਟਿਆ ਖ਼ੁਦ ਜਾ ਕੇ ਕਰਵਾਇਆ ਤਬਾਦਲਾ
ਬੀਤੇ 2-3 ਮਹੀਨਾ ਤੋਂ ਦੋਵਾਂ ’ਚ ਕਈ ਮੁੱਦਿਆਂ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਸੀ, ਜਿਸ ਨੂੰ ਲੈ ਕੇ ਨਿਗਮ ਗਲਿਆਰੇ ’ਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਚਲ ਰਹੀਆਂ ਸੀ। ਹੱਦ ਤਾਂ ਉਦੋਂ ਹੋ ਗਈ ਜਦੋਂ ਬੀਤੇ ਦਿਨ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਗਮ ਦਫ਼ਤਰ ’ਚ ਆਉਣ ’ਤੇ ਕਮਿਸ਼ਨਰ ਪਹਿਲਾਂ ਨਹੀਂ ਪੁੱਜੇ ਅਤੇ ਬਾਅਦ ’ਚ ਬੁਲਾਉਣ ’ਤੇ ਆਏ, ਜਿਸ ਨਾਲ ਦੋਵਾਂ ਦਰਮਿਆਨ ਦਾ ਮਾਮਲਾ ਅੱਗ ਵਾਂਗੂ ਫੈਲ ਗਿਆ। ਮੇਅਰ ਖੁਦ ਦੁਪਹਿਰ ਬਾਅਦ ਚੰਡੀਗੜ੍ਹ ਲਈ ਰਵਾਨਾ ਹੋਏ ਅਤੇ ਉਨ੍ਹਾਂ ਨੇ ਜਾ ਕੇ ਤਬਾਦਲਾ ਕਰਵਾਇਆ ਅਤੇ ਸਵੇਰੇ 9 ਵਜੇ ਹੀ ਤਬਾਦਲੇ ਦੇ ਆਰਡਰ ਬਾਹਰ ਆ ਗਏ ਅਤੇ ਕਮਿਸ਼ਨਰ ਨਿਗਮ ਦਫ਼ਤਰ ਨਾ ਆਵੇ ।
ਪੜ੍ਹੋ ਇਹ ਵੀ ਖ਼ਬਰ - ਪਤਨੀ ਦੇ ਝਗੜੇ ਤੋਂ ਦੁਖ਼ੀ ਪਤੀ ਨੇ ਸੁਸਾਈਡ ਨੋਟ ਲਿਖ ਕੀਤੀ ‘ਖ਼ੁਦਕੁਸ਼ੀ’, ਸਾਲ ਪਹਿਲਾਂ ਹੋਇਆ ਸੀ ਵਿਆਹ
ਮੇਅਰ ਦੇ ਨਿਸ਼ਾਨੇ ’ਤੇ ਕਈ ਅਧਿਕਾਰੀ
ਬੀਤੇ ਕਈ ਮਹੀਨਾ ਤੋਂ ਮੇਅਰ ਅਤੇ ਕਮਿਸ਼ਨਰ ਦੇ ਮਤਭੇਦਾਂ ਦਾ ਅਧਿਕਾਰੀ ਫ਼ਾਇਦਾ ਚੁੱਕ ਰਹੇ ਸਨ ਕਿ ਕਮਿਸ਼ਨਰ ਤਾਂ ਚੋਣਾਂ ਦੇ ਨਤੀਜੇ ਆਉਣ ਤੱਕ ਨਿਗਮ ’ਚ ਰਹਿਣਗੇ ਅਤੇ ਸੱਤਾ ਵੀ ਪਲਟ ਸਕਦੀ ਹੈ। ਉਥੇ ਹੀ ਪਿਛਲੇ ਦਿਨਾਂ ਨਵੇਂ ਮੁੱਖ ਮੰਤਰੀ ਬਣਨ ’ਤੇ ਮੇਅਰ ਦੀ ਕੁਰਸੀ ਖੋਹਣ ਦੀਆਂ ਅਫਵਾਹਾਂ ਸਨ। ਇਸ ਨੂੰ ਲੈ ਕੇ ਕਈ ਅਧਿਕਾਰੀ ਮੇਅਰ ਰਿੰਟੂ ਤੋਂ ਦੂਰੀ ਬਣਾ ਚੁੱਕੇ ਸਨ ਅਤੇ ਕਮਿਸ਼ਨਰ ਦੇ ਕਹਿਣ ’ਤੇ ਹੀ ਕੰਮ ਕਰ ਰਹੇ ਸਨ। ਹੁਣ ਤਬਾਦਲੇ ਦੇ ਬਾਅਦ ਕਈ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ, ਜਿਸ ਨਾਲ ਹੁਣ ਕਈ ਅਧਿਕਾਰੀ ਉਨ੍ਹਾਂ ਦੇ ਨਿਸ਼ਾਨੇ ’ਤੇ ਚੱਲ ਰਹੇ ਹਨ। ਬੀਤੇ ਸਮੇਂ ਦੌਰਾਨ ਸ਼ਹਿਰ ’ਚ ਕਈ ਅਧਿਕਾਰੀਆਂ ਦੀਆਂ ਸ਼ਿਕਾਇਤਾਂ ਮੇਅਰ ਦੇ ਕੋਲ ਪਹੁੰਚੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ਨੇੜੇ ਵਾਪਰਿਆ ਦਿਲ-ਕੰਬਾਊ ਹਾਦਸਾ: ਕਾਰ ਦੇ ਉੱਡੇ ਚੀਥੜੇ, ਵਿਆਹ ਤੋਂ ਪਰਤੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ
ਆਈ. ਏ. ਐੱਸ. ਸੰਦੀਪ ਰਿਸ਼ੀ ਦਾ ਨਾਂ ਚਰਚਾ ’ਚ
ਕਮਿਸ਼ਨਰ ਦੇ ਤਬਾਦਲੇ ਦੇ ਬਾਅਦ ਉਨ੍ਹਾਂ ਦੀ ਜਗ੍ਹਾ ’ਤੇ ਦੇਰ ਸ਼ਾਮ ਤੱਕ ਕਿਸੇ ਦੇ ਆਰਡਰ ਨਹੀਂ ਹੋਏ, ਬਲਕਿ ਉਨ੍ਹਾਂ ਦੀ ਜਗ੍ਹਾ ’ਤੇ ਆਈ. ਏ. ਐੱਸ. ਸੰਦੀਪ ਰਿਸ਼ੀ ਦੇ ਆਉਣ ਦੀ ਚਰਚਾ ਰਹੀ, ਉਥੇ ਹੀ ਦੂਜੇ ਪਾਸੇ ਜੁਆਇੰਟ ਕਮਿਸ਼ਨਰ ਦੇ ਤਬਾਦਲੇ ਨੂੰ ਲੈ ਕੇ ਚਰਚਾ ਰਹੀ ਕਿ ਉਹ ਵੀ ਇੱਥੋਂ ਆਪਣਾ ਤਬਾਦਲਾ ਕਰਵਾ ਕੇ ਚਲੇ ਜਾਣਗੇ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਮੁੜ ਦਾਗ਼ਦਾਰ ਹੋਈ ਖਾਕੀ : ASI ਨੇ 6.68 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡੇ ਅਫੀਮ ਸਮੱਗਲਰ
ਕਰਤਾਰਪੁਰ ਸਾਹਿਬ ਜਾਣ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਕਿਵੇਂ ਹੋਵੇਗਾ ਅਪਲਾਈ
NEXT STORY