ਲੁਧਿਆਣਾ (ਹਿਤੇਸ਼)– ਜਨਕਪੁਰੀ ਏਰੀਆ ’ਚ ਲਗਾਤਾਰ 2 ਦਿਨ ਤੋਂ ਨਾਜਾਇਜ਼ ਕਬਜ਼ੇ ਹਟਾ ਰਹੀ ਨਗਰ ਨਿਗਮ ਦੀ ਟੀਮ ਨੂੰ ਐਤਵਾਰ ਤੀਜੇ ਦਿਨ ਦੀ ਕਾਰਵਾਈ ਦੌਰਾਨ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਇਸ ਦੌਰਾਨ ਸੜਕ ਦੀ ਜਗ੍ਹਾ ’ਚ ਰੇਹੜੀ ਲਗਾ ਕੇ ਕਬਜ਼ਾ ਕਰਨ ਵਾਲੇ ਲੋਕਾਂ ਵੱਲੋਂ ਤਹਿਬਾਜ਼ਾਰੀ ਟੀਮ ਦਾ ਘੇਰਾਓ ਵੀ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜਾਨਲੇਵਾ ਹੋਈ ਗਰਮੀ! ਵੱਖ-ਵੱਖ ਜ਼ਿਲ੍ਹਿਆਂ 'ਚ 4 ਮੌਤਾਂ, ਕੱਪੜੇ ਸੁਕਾ ਰਹੀ ਔਰਤ ਦੀ ਵੀ ਗਈ ਜਾਨ
ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਜ਼ੋਨ-ਬੀ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਜਨਕਪੁਰੀ ਮੇਨ ਰੋਡ ’ਤੇ ਟ੍ਰੈਫਿਕ ਜਾਮ ਦੀ ਵਜ੍ਹਾ ਨਾਲ ਬਣ ਰਹੇ ਰੇਹੜੀ ਵਾਲਿਆਂ ਨੂੰ ਸ਼ੁੱਕਰਵਾਰ ਨੂੰ ਖੁਦ ਕਬਜ਼ੇ ਹਟਾਉਣ ਦੀ ਚਿਤਾਵਨੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸ਼ਨੀਵਾਰ ਨੂੰ ਫਿਰ ਤੋਂ ਇਲਾਕੇ ’ਚ ਪੁੱਜ ਕੇ ਸੜਕ ਵਿਚਕਾਰ ਕਬਜ਼ਾ ਕਰ ਕੇ ਬੈਠੇ ਰੇਹੜੀ ਵਾਲਿਆਂ ਦਾ ਸਾਮਾਨ ਜ਼ਬਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਦੋਬਾਰਾ ਕਬਜ਼ੇ ਕਰਨ ’ਤੇ ਪੁਲਸ ਕੇਸ ਦਰਜ ਕਰਵਾਉਣ ਦੀ ਚਿਤਾਵਨੀ ਦਿੱਤੀ ਗਈ ਸੀ ਪਰ ਰੇਹੜੀ ਵਾਲਿਆਂ ਨੇ ਦੋਬਾਰਾ ਤੋਂ ਕਬਜ਼ਾ ਜਮਾ ਲਿਆ ਅਤੇ ਉਸ ਦੀ ਵਜ੍ਹਾ ਨਾਲ ਵਾਹਨਾਂ ਦੀ ਆਵਾਜਾਈ ’ਚ ਸਮੱਸਿਆ ਆ ਰਹੀ ਹੈ।
ਇਸ ਨੂੰ ਲੈ ਕੇ ਸ਼ਿਕਾਇਤ ਮਿਲਣ ’ਤੇ ਟੀਮ ਇਲਾਕੇ ’ਚ ਪੁੱਜੀ ਤਾਂ ਵੱਡੀ ਗਿਣਤੀ ’ਚ ਰੇਹੜੀ ਵਾਲਿਆਂ ਨੇ ਇਕੱਠੇ ਹੋ ਕੇ ਵਿਰੋਧ ਸ਼ੁਰੂ ਕਰ ਦਿੱਤਾ ਅਤੇ ਨਗਰ ਨਿਗਮ ਦੀਆਂ ਗੱਡੀਆਂ ਦੇ ਅੱਗੇ ਲੇਟ ਗਏ। ਇਨ੍ਹਾਂ ਲੋਕਾਂ ਵੱਲੋਂ ਨਗਰ ਨਿਗਮ ਦੀਆਂ ਗੱਡੀਆਂ ਦਾ ਘੇਰਾਓ ਕੀਤਾ ਗਿਆ, ਜਿਸ ਹਾਲਾਤ ਨਾਲ ਨਜਿੱਠਣ ਲਈ ਪੁਲਸ ਦੀ ਮਦਦ ਲੈਣੀ ਪਈ। ਇਸ ਮਾਮਲੇ ’ਚ ਨਗਰ ਨਿਗਮ ਮੁਲਾਜ਼ਮਾਂ ਵੱਲੋਂ ਸਰਕਾਰੀ ਡਿਊਟੀ ’ਚ ਰੁਕਾਵਟ ਪੈਦਾ ਕਰਨ ਦੇ ਦੋਸ਼ ’ਚ ਕਾਰਵਾਈ ਕਰਨ ਲਈ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਦੇ ਹਸਪਤਾਲਾਂ ਦੀ ਹੈਰਾਨ ਕਰਦੀ ਰਿਪੋਰਟ, ਪੂਰੀ ਖ਼ਬਰ ਜਾਣ ਉੱਡਣਗੇ ਹੋਸ਼
ਬਿਜਲੀ ਚੋਰੀ ਲਈ ਲਗਾਏ ਗਏ ਕੁਨੈਕਸ਼ਨ ਵੀ ਕੱਟੇ
ਇਸ ਮਾਮਲੇ ’ਚ ਸ਼ੁਰੂਆਤੀ ਦੌਰ ਤੋਂ ਹੀ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਰੇਹੜੀ ਵਾਲਿਆਂ ਨੂੰ ਬਿਜਲੀ ਦੇ ਕੁਨੈਕਸ਼ਨ ਦੇਣ ਦੇ ਨਾਂ ’ਤੇ ਨਾਜਾਇਜ਼ ਰੂਪ ’ਚ ਵਸੂਲੀ ਕੀਤੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਨਗਰ ਨਿਗਮ ਦੀ ਟੀਮ ਵੱਲੋਂ ਬਿਜਲੀ ਚੋਰੀ ਲਈ ਲਗਾਏ ਗਏ ਕੁਨੈਕਸ਼ਨ ਵੀ ਕੱਟ ਦਿੱਤੇ ਗਏ, ਜਿਸ ਤੋਂ ਬਾਅਦ ਹੀ ਵਿਵਾਦ ਜ਼ਿਆਦਾ ਵਧਣ ਦੀ ਗੱਲ ਕਹੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਜ਼ਿਮਨੀ ਚੋਣ ’ਚ ਟਿਕਟ ਦੇ ਦਾਅਵੇਦਾਰਾਂ ਦੀ ਫ਼ੌਜ ’ਚ ਬਗਾਵਤ ਦੀ ਸੰਭਾਵਨਾ, ਕਾਂਗਰਸ ਕਰਨ ਲੱਗੀ ਮੰਥਨ
NEXT STORY