ਜਲੰਧਰ (ਚੋਪੜਾ, ਜ.ਬ.)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ 4 ਨਵੰਬਰ ਨੂੰ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵਲੋਂ ਸਕੂਲਾਂ-ਕਾਲਜਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਉਥੇ ਹੀ ਡੀ. ਸੀ. ਵਰਿੰਦਰ ਸ਼ਰਮਾ ਵਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਗਰ ਕੀਰਤਨ ਦੇ ਰੂਟ ਵਿਚ ਆਉਂਦੀਆਂ ਮੀਟ, ਆਂਡਾ, ਤੰਬਾਕੂ ਅਤੇ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਤਾਂ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਦੁੱਖ ਨਾ ਪਹੁੰਚੇ।
ਨਗਰ ਕੀਰਤਨ ਦੀ ਸ਼ੁਰੂਆਤ ਸਵੇਰੇ 8 ਵਜੇ ਗੁਰਦੁਆਰਾ ਸਿੰਘ ਸਭਾ ਇੰਡਸਟਰੀਅਲ ਏਰੀਆ ਤੋਂ ਸ਼ੁਰੂ ਹੋਵੇਗੀ ਅਤੇ ਸੋਢਲ ਚੌਕ, ਜੇ. ਐੱਮ. ਪੀ. ਚੌਕ, ਗੁਰਦੁਆਰਾ ਸਿੰਘ ਸਭਾ, ਪ੍ਰੀਤ ਨਗਰ, ਦੁਆਬਾ ਚੌਕ, ਕਿਸ਼ਨਪੁਰਾ ਚੌਕ, ਅੱਡਾ ਹੁਸ਼ਿਆਰਪੁਰ ਚੌਕ, ਅੱਡਾ ਟਾਂਡਾ ਚੌਕ, ਮਾਈ ਹੀਰਾਂ ਗੇਟ, ਪਟੇਲ ਚੌਕ, ਬਸਤੀ ਅੱਡਾ ਚੌਕ, ਜਯੋਤੀ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਮਿਲਕ ਬਾਰ ਚੌਕ, ਮਾਡਲ ਟਾਊਨ ਗੁਰਦੁਆਰਾ, ਜੀ. ਟੀ. ਬੀ. ਨਗਰ, ਗੁਰੂ ਰਵਿਦਾਸ ਚੌਕ, ਮਾਡਲ ਹਾਊਸ, ਝੰਡੀਆਂ ਵਾਲਾ ਪੀਰ, ਆਦਰਸ਼ ਨਗਰ, ਮਿੱਠੂ ਬਸਤੀ, ਬਸਤੀ ਬਾਵਾ ਖੇਲ ਤੋਂ ਹੁੰਦਾ ਹੋਇਆ ਨਗਰ ਕੀਰਤਨ ਕਪੂਰਥਲਾ ਲਈ ਰਵਾਨਾ ਹੋਵੇਗਾ।
SGPC ਨੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ’ਚ ਸ਼ਾਮਲ ਹੋਣ ਲਈ ਸੰਤ ਨਿਰੰਜਣ ਦਾਸ ਨੂੰ ਦਿੱਤਾ ਸੱਦਾ-ਪੱਤਰ
NEXT STORY