ਜਲੰਧਰ (ਅਨਿਲ ਪਾਹਵਾ)-‘ਪੰਜਾਬ ਕੇਸਰੀ ਪੱਤਰ ਸਮੂਹ’ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਦੀ ਧਰਮਪਤਨੀ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਨੂੰ ਐਤਵਾਰ ਉਨ੍ਹਾਂ ਦੀ ਨੌਵੀਂ ਬਰਸੀ ’ਤੇ ਯਾਦ ਕੀਤਾ ਗਿਆ। ਇਸ ਦੌਰਾਨ ਸੇਵਾ, ਪਿਆਰ ਅਤੇ ਸਦਭਾਵਨਾ ਦੀ ਮੂਰਤ ਕਹੀ ਜਾਂਦੀ ਸਵ. ਸ਼੍ਰੀਮਤੀ ਚੋਪੜਾ ਦੀ ਯਾਦ ਵਿਚ ਸ਼ਹਿਰ ਭਰ ਵਿਚ ਵੱਖ-ਵੱਖ ਥਾਵਾਂ ’ਤੇ ਮੈਡੀਕਲ ਕੈਂਪ ਲਾਏ ਗਏ। ਸ਼ਹਿਰ ਵਿਚ ਲਾਏ ਕੁੱਲ 8 ਕੈਂਪਾਂ ਵਿਚ 1551 ਲੋਕਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਬੀਮਾਰੀਆਂ ਨਾਲ ਸਬੰਧਤ ਮੁਫ਼ਤ ਦਵਾਈਆਂ ਅਤੇ ਹੋਰ ਜ਼ਰੂਰੀ ਸਮੱਗਰੀ ਮੁਹੱਈਆ ਕਰਵਾਈ ਗਈ। ਜਲੰਧਰ ਵਿਚ ਅਪਾਹਜ ਆਸ਼ਰਮ ਨਜ਼ਦੀਕ ਐੱਚ. ਐੱਮ. ਵੀ. ਕਾਲਜ, ਰਤਨ ਹਸਪਤਾਲ ਸ਼ਹੀਦ ਊਧਮ ਸਿੰਘ ਨਗਰ, ਆਰ. ਬੀ. ਸੇਵਕ ਰਾਮ ਮੈਟਰਨਿਟੀ ਹਸਪਤਾਲ ਕਪੂਰਥਲਾ ਚੌਕ, ਸੈਂਟਰਲ ਹਸਪਤਾਲ ਫੁੱਟਬਾਲ ਚੌਂਕ, ਸਰਵੋਦਿਆ ਹਸਪਤਾਲ ਬੀ. ਐੱਸ. ਐੱਫ਼. ਚੌਕ, ਨਿਊ ਰੂਬੀ ਹਸਪਤਾਲ ਲਾਜਪਤ ਨਗਰ, ਮੈਟਰੋ ਹਸਪਤਾਲ ਸੰਤੋਖਪੁਰਾ, ਆਨੰਦ ਹਸਪਤਾਲ ਅਤੇ ਨਰਸਿੰਗ ਹੋਮ ਮਾਡਲ ਟਾਊਨ ਵਿਚ ਇਹ ਕੈਂਪ ਲਾਏ ਗਏ।
ਦਿਵਿਆਂਗ ਆਸ਼ਰਮ ’ਚ 900 ਤੋਂ ਵੱਧ ਮਰੀਜ਼ਾਂ ਦੀ ਮੁਫ਼ਤ ਜਾਂਚ
ਪੂਜਨੀਕ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਨੂੰ ਉਨ੍ਹਾਂ ਦੀ ਨੌਵੀਂ ਬਰਸੀ ’ਤੇ ਸ਼ਰਧਾਂਜਲੀ ਭੇਟ ਕਰਦੇ ਹੋਏ ਦਿਵਿਆਂਗ ਆਸ਼ਰਮ ਸਥਿਤ ਲਾਲਾ ਰਾਮ ਕਿਸ਼ੋਰ ਕਪੂਰ ਵਿਕਲਾਂਗ ਸਹਾਇਤਾ ਟਰੱਸਟ ਭਵਨ ਵਿਚ ਮੁਫ਼ਤ ਅੱਖਾਂ ਦੀ ਜਾਂਚ ਅਤੇ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦਾ ਤਰਸੇਮ ਕਪੂਰ ਸੰਸਥਾਪਕ ਪ੍ਰਧਾਨ ਦੀ ਦੇਖ-ਰੇਖ ’ਚ ਲੱਗਭਗ 908 ਲੋਕਾਂ ਨੇ ਲਾਭ ਉਠਾਇਆ। ਕੈਂਪ ਦਾ ਸ਼ੁੱਭਆਰੰਭ ਡਾ. ਗਿਰੀਸ਼ ਬਾਲੀ ਆਈ. ਆਰ. ਐੱਸ. ਕਮਿਸ਼ਨਰ ਇਨਕਮ ਟੈਕਸ, ਸੁਸ਼ੀਲ ਕੁਮਾਰ ਰਿੰਕੂ ਸਾਬਕਾ ਐੱਮ. ਪੀ., ਡਾ. ਵਿਜੇ ਮਹਾਜਨ ਸੀ. ਐੱਮ. ਡੀ. ਟੈਗੋਰ ਹਸਪਤਾਲ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਕੈਂਪ ਵਿਚ 380 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 70 ਚਿੱਟਾ ਮੋਤੀਆ, 10 ਕਾਲਾ ਮੋਤੀਆ ਦੇ ਆਪ੍ਰੇਸ਼ਨ ਅਤੇ 10 ਐਂਜੀਓਗ੍ਰਾਫ਼ੀ ਦੇ ਕੇਸਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਦੇ ਆਪ੍ਰੇਸ਼ਨ ਇਸੇ ਹਫ਼ਤੇ ਕੀਤੇ ਜਾਣੇ ਹਨ। ਜਨਰਲ ਚੈੱਕਅਪ ਦੌਰਾਨ 328 ਮਰੀਜ਼ਾਂ ਨੇ ਆਪਣੀ ਜਾਂਚ ਕਰਵਾਈ। ਮਰੀਜ਼ਾਂ ਨੂੰ ਜ਼ਰੂਰੀ ਬਲੱਡ ਟੈਸਟ ਦੀ ਸਹੂਲਤ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ- ਹੱਥਾਂ 'ਚ ਗੰਡਾਸੇ ਤੇ ਬੰਦੂਕਾਂ ਫੜ ਖ਼ੂਨ ਦੇ ਪਿਆਸੇ ਹੋਏ ਦੋ ਪਰਿਵਾਰ, ਚੱਲੀਆਂ ਗੋਲ਼ੀਆਂ, ਵੀਡੀਓ ਹੋਈ ਵਾਇਰਲ
ਦੰਦਾਂ ਦੀ ਜਾਂਚ ਦੌਰਾਨ 60 ਮਰੀਜ਼ਾਂ ਨੇ ਆਪਣੇ ਦੰਦਾਂ ਦੀ ਜਾਂਚ ਕਰਵਾਈ, ਜਿਨ੍ਹਾਂ ਨੂੰ ਦਵਾਈਆਂ ਅਤੇ ਦੰਦਾਂ ਦੀ ਦੇਖਭਾਲ ਲਈ ਟੁੱਥਪੇਸਟ, ਮਾਊਥਵਾਸ਼ ਅਤੇ ਟੁੱਥਬਰੱਸ਼ ਮੁਫ਼ਤ ਦਿੱਤੇ ਗਏ। ਫਿਜ਼ੀਓਥੈਰੇਪੀ ਦਾ 65, ਐਕਿਊਪ੍ਰੈਸ਼ਰ ਦਾ 40 ਅਤੇ ਡਿਜੀਟਲ ਐਕਸਰੇ ਦਾ 35 ਮਰੀਜ਼ਾਂ ਨੇ ਮੁਫ਼ਤ ਲਾਭ ਲਿਆ। ਚੇਅਰਮੈਨ ਤਰਸੇਮ ਕਪੂਰ ਅਤੇ ਕੋ-ਚੇਅਰਮੈਨ ਸੁਨੀਤਾ ਕਪੂਰ ਨੇ ਚੋਪੜਾ ਪਰਿਵਾਰ ਨੂੰ ਤਿਆਗ, ਬਲੀਦਾਨ ਅਤੇ ਸੇਵਾ ਧਰਮ ਦਾ ਸਰਬੋਤਮ ਕਰਤਾ ਦੱਸਿਆ ਅਤੇ ਸ਼੍ਰੀ ਵਿਜੇ ਚੋਪੜਾ ਜੀ ਨੂੰ ਸਮਾਜ-ਸੇਵਾ ਵਿਚ ਆਪਣਾ ਮਾਰਗਦਰਸ਼ਕ ਦੱਸਿਆ ਅਤੇ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਵੱਲੋਂ ਕੀਤੇ ਗਏ ਨੇਕ ਕੰਮਾਂ ਨੂੰ ਅਜਿਹੇ ਉਪਰਾਲਿਆਂ ਰਾਹੀਂ ਹਮੇਸ਼ਾ ਜਾਰੀ ਰੱਖਣ ਦੀ ਸਹੁੰ ਚੁੱਕੀ। ਸੰਸਥਾ ਦੇ ਜਨਰਲ ਸੈਕਟਰੀ ਸੰਜੇ ਸੱਭਰਵਾਲ ਅਤੇ ਫਾਈਨਾਂਸ ਸੈਕਟਰੀ ਲਲਿਤ ਭੱਲਾ ਨੇ ਕੈਂਪ ਵਿਚ ਆਏ ਸਾਰੇ ਮਰੀਜ਼ਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਇਸ ਦੌਰਾਨ ਦਿਵਯਮ ਜੈਨ ਅਤੇ ਸਾਨਿਆ ਜੈਨ (ਲੋਹੇ ਵਾਲੇ), ਵੇਦ ਪ੍ਰਕਾਸ਼ ਨਵੀਂ ਸਬਜ਼ੀ ਮੰਡੀ ਅਤੇ ਸ਼੍ਰੀ ਭਾਰਤੀ ਨਵੀਂ ਸਬਜ਼ੀ ਮੰਡੀ ਨੇ ਕੈਂਪ ਵਿਚ ਯੋਗਦਾਨ ਪਾਉਣ ਲਈ ਨਕਦ ਰਾਸ਼ੀ ਦਾ ਸਹਿਯੋਗ ਵੀ ਦਿੱਤਾ।
ਇਸ ਮੌਕੇ ਸੁਨੀਤਾ ਕਪੂਰ ਕੋ-ਚੇਅਰਪਰਸਨ, ਆਰ. ਕੇ. ਭੰਡਾਰੀ, ਬ੍ਰਿਜ ਮਿੱਤਲ, ਸੁਭਾਸ਼ ਅਗਰਵਾਲ, ਮਨੋਹਰ ਲਾਲ ਸ਼ਰਮਾ, ਬਲਦੇਵ ਕਤਿਆਲ, ਐਡਵੋਕੇਟ ਸੰਜੇ ਸੱਭਰਵਾਲ, ਐਡਵੋਕੇਟ ਉਮੇਸ਼ ਢੀਂਗਰਾ, ਡਾ. ਜਗਦੀਪ ਸਿੰਘ, ਸੁਮਿਤ ਪੁਰੀ, ਨਿਧੀ ਪੁਰੀ, ਪ੍ਰਾਣਨਾਥ ਭੱਲਾ, ਦੇਸ਼ਬੰਧੂ ਭੱਲਾ, ਲਲਿਤ ਭੱਲਾ, ਸ਼ੈਲਜਾ ਭੱਲਾ, ਭਾਵਨਾ ਸੱਭਰਵਾਲ, ਡਾ. ਸੁਮਨ ਖੰਨਾ, ਅਵਨੀਸ਼ ਅਰੋੜਾ, ਅਮਰਜੋਤ ਸਿੰਘ, ਭੁਪਿੰਦਰ ਸਹਿਗਲ, ਧਰਮਪਾਲ ਅਰੋੜਾ, ਸੁਰਿੰਦਰ ਸ਼ਰਮਾ, ਨੀਰਜਾ ਢੀਂਗਰਾ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਕੈਂਪ ਵਿਚ ਡਾ. ਜਗਦੀਪ ਸਿੰਘ ਐੱਮ. ਐੱਸ. ਆਈ. ਸਰਜਨ, ਡਾ. ਗਗਨਦੀਪ ਸਿੰਘ ਡੀ. ਐੱਨ. ਬੀ. ਰੈਟਿਨਾ ਸਪੈਸ਼ਲਿਸਟ, ਮਨਵੀਨ ਕੌਰ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਡਾ. ਅਸ਼ਵਨੀ ਦੁੱਗਲ, ਡਾ. ਪ੍ਰਿਆ, ਡਾ. ਧਰਮਿੰਦਰ ਢਿੱਲੋਂ, ਡਾ. ਸ਼ਾਲਿਨੀ, ਡਾ. ਰਮਨ, ਡਾ. ਪਵਨ, ਡਾ. ਤਨਵੀ ਅਰੋੜਾ, ਡਾ. ਧੀਰਜ ਕੁਮਾਰ, ਡਾ. ਸ਼ੈਲੀ ਸਹਿਦੇਵ, ਡਾ. ਅੰਕਿਤਾ ਸ਼ਰਮਾ, ਪਰਮਜੀਤ ਸਿੰਘ, ਕਰਣ, ਅਵਿਨਾਸ਼, ਮੋਹਿਤ, ਪੂਜਾ, ਪ੍ਰਿਅੰਕਾ, ਸੋਨੀਆ, ਸੰਤੋਸ਼ ਰਾਣੀ, ਰਿਤੂ, ਕੁਲਜੀਤ, ਦਿਲਪ੍ਰੀਤ, ਸੋਨੀਆ, ਰੋਜ਼ੀ, ਸੁਪ੍ਰਿਆ, ਹਰਤੇਜ, ਹਰਵਿੰਦਰ, ਕੁਬੇਰ, ਰਿੰਕੂ, ਰੀਆ, ਸੁਨੈਨਾ ਅਤੇ ਹੋਰਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ।
ਇਹ ਵੀ ਪੜ੍ਹੋ- ਭ੍ਰਿਸ਼ਟਾਚਾਰ ਕਰਨ ਵਾਲੇ ਸਿਆਸੀ ਆਗੂਆਂ ਤੋਂ ਪੂਰਾ ਹਿਸਾਬ ਲਵਾਂਗੇ, ਪੰਜਾਬ ’ਚ ਅਕਾਲੀ ਦਲ ਹੋਇਆ ਜ਼ੀਰੋ : ਭਗਵੰਤ ਮਾਨ
ਸੈਂਟਰਲ ਹਸਪਤਾਲ ’ਚ 150 ਮਰੀਜ਼ਾਂ ਦੀ ਜਾਂਚ
ਸੈਂਟਰਲ ਹਸਪਤਾਲ ਫੁੱਟਬਾਲ ਚੌਕ ’ਚ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਯਾਦ ’ਚ ਮੈਡੀਕਲ ਕੈਂਪ ਲਾਇਆ ਗਿਆ, ਜਿਸ ’ਚ ਮਰਦਾਂ ਤੇ ਔਰਤਾਂ ਦੀਆਂ ਬੀਮਾਰੀਆਂ ਦੀ ਜਾਂਚ ਕੀਤੀ ਗਈ ਤੇ ਇਸ ਦੌਰਾਨ ਮਾਹਿਰਾਂ ਨੇ ਲੋਕਾਂ ਨੂੰ ਬਮਾੀਰੀਆਂ ਬਾਰੇ ਜਾਗਰੂਕ ਕੀਤਾ ਤੇ ਲੋੜੀਂਦੀਆਂ ਸਾਵਧਾਨੀਆਂ ਵਰਤਣ ਲਈ ਵੀ ਕਿਹਾ। ਕੈਂਪ ਦੌਰਾਨ 150 ਦੇ ਕਰੀਬ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ। ਇਸ ਦੌਰਾਨ ਗਲੇ ਅਤੇ ਕੰਨਾਂ ਦੇ ਰੋਗਾਂ ਦੇ ਮਾਹਿਰ ਡਾ. ਯਸ਼ ਸ਼ਰਮਾ ਨੇ ਮਰੀਜ਼ਾਂ ਦੀ ਜਾਂਚ ਕਰਕੇ ਆਵਾਜ਼ ਨਾਲ ਸਬੰਧਤ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਸਹੀ ਸਲਾਹ ਦਿੱਤੀ । ਇਸ ਦੌਰਾਨ ਕੰਨਾਂ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਦੀ ਵੀ ਜਾਂਚ ਕੀਤੀ ਗਈ ਤੇ ਭਵਿੱਖ ’ਚ ਉਨ੍ਹਾਂ ਦੀ ਲੋੜ ਅਨੁਸਾਰ ਮਸ਼ੀਨਾਂ ਮੁਹੱਈਆ ਕਰਵਾਉਣ ਦੀ ਯੋਜਨਾ ਬਣਾਈ ਗਈ। ਇਸ ਮੌਕੇ ਗਾਇਨੀਕੋਲੋਜਿਸਟ ਡਾ. ਅਮਿਤਾ ਸ਼ਰਮਾ ਨੇ ਔਰਤਾਂ ਨੂੰ ਅਨੀਮੀਆ ਅਤੇ ਹੋਰ ਔਰਤ ਰੋਗਾਂ ਬਾਰੇ ਜਾਗਰੂਕ ਕੀਤਾ ਅਤੇ ਔਰਤਾਂ ਦੀ ਜਾਂਚ ਕੀਤੀ । ਉਨ੍ਹਾਂ ਲਾਇਲਾਜ ਬੀਮਾਰੀਆਂ ਤੋਂ ਬਚਣ ਲਈ ਜ਼ਰੂਰੀ ਨੁਕਤੇ ਵੀ ਦੱਸੇ ਤਾਂ ਜੋ ਸਮੇਂ ਸਿਰ ਇਨ੍ਹਾਂ ਦਾ ਹੱਲ ਕੀਤਾ ਜਾ ਸਕੇ ਤੇ ਵੱਡੀਆਂ ਬੀਮਾਰੀਆਂ ਤੋਂ ਬਚਿਆ ਜਾ ਸਕੇ । ਔਰਤਾਂ ’ਚ ਅਨੀਮੀਆ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ ਗਈ। ਇਸ ਮੌਕੇ ਕੁਝ ਮਰੀਜ਼ਾਂ ਦੇ ਖੂਨ ਤੇ ਸ਼ੂਗਰ ਦੇ ਟੈਸਟਾਂ ਦੇ ਨਾਲ-ਨਾਲ ਐਂਡੋਸਕੋਪੀ ਵੀ ਕੀਤੀ ਗਈ। ਇਸ ਦੌਰਾਨ ਗਾਇਨੀਕੋਲੋਜਿਸਟ ਡਾ. ਸੁਕ੍ਰਿਤੀ ਸ਼ਰਮਾ ਵੀ ਮੌਜੂਦ ਸਨ। ਇਸ ਦੌਰਾਨ ਪੇਟ ਤੇ ਲੀਵਰ ਦੇ ਮਾਹਿਰ ਡਾ. ਅੰਕੁਸ਼ ਬਾਂਸਲ ਨੇ ਟੈਸਟ ਕਰਵਾਉਣ ਆਏ ਲੋਕਾਂ ਨੂੰ ਵੱਖ-ਵੱਖ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ ਤੇ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਜਿੱਥੇ ਜਿਗਰ ਦੀਆਂ ਗੰਭੀਰ ਬੀਮਾਰੀਆਂ ਤੋਂ ਬਚਣ ਲਈ ਸ਼ਰਾਬ ਤੇ ਤੇਲਯੁਕਤ ਭੋਜਨ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ, ਉੱਥੇ ਹੀ ਇਸ ਬੀਮਾਰੀ ਨਾਲ ਸਬੰਧਤ ਲੋਕਾਂ ਦੀ ਜਾਂਚ ਵੀ ਕੀਤੀ | ਇਸ ਦੌਰਾਨ ਕੁਝ ਮਰੀਜ਼ਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ- ਮਾਂ ਵੱਲੋਂ ਖਾਲਿਸਤਾਨ ਨੂੰ ਲੈ ਕੇ ਦਿੱਤੇ ਗਏ ਬਿਆਨ ਮਗਰੋਂ ਅੰਮ੍ਰਿਤਪਾਲ ਨੇ ਦਿੱਤੀ ਸਫ਼ਾਈ, ਪੋਸਟ ਸ਼ੇਅਰ ਕਰਕੇ ਆਖੀਆਂ ਵੱਡੀਆਂ ਗੱਲਾਂ
ਰਤਨ ਹਸਪਤਾਲ ’ਚ ਨਿਊਰੋ, ਦਿਲ ਤੇ ਗੁਰਦਿਆਂ ਤੋਂ ਪੀੜਤ 82 ਮਰੀਜ਼ਾਂ ਦੀ ਜਾਂਚ
ਰਤਨ ਹਸਪਤਾਲ ਸ਼ਹੀਦ ਊਧਮ ਸਿੰਘ ਨਗਰ ਵਿਖੇ ਵੀ ਮੁਫ਼ਤ ਕੈਂਪ ਲਾਇਆ ਗਿਆ। ਇਸ ਦੌਰਾਨ ਡਾ. ਬਲਰਾਜ ਗੁਪਤਾ ਤੇ ਹੋਰ ਡਾਕਟਰਾਂ ਦੀ ਟੀਮ ਨੇ 82 ਮਰੀਜ਼ਾਂ ਦੀ ਜਾਂਚ ਕੀਤੀ ਤੇ ਲੋੜ ਅਨੁਸਾਰ ਉਨ੍ਹਾਂ ਦਾ ਇਲਾਜ ਕੀਤਾ । ਇਸ ਦੌਰਾਨ ਨਿਊਰੋ, ਦਿਲ ਤੇ ਕਿਡਨੀ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਕੀਤੀ ਗਈ। ਡਾਇਲਸਿਸ ਦੀ ਲੋੜ ਵਾਲੇ ਮਰੀਜ਼ਾਂ ਨੂੰ ਆਯੂਸ਼ਮਾਨ ਯੋਜਨਾ ਤਹਿਤ ਮੁਫ਼ਤ ਡਾਇਲਸਿਸ ਮੁਹੱਈਆ ਕਰਵਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਸ ਦੌਰਾਨ ਡਾ. ਬਲਰਾਜ ਗੁਪਤਾ ਨੇ ਕਿਹਾ ਕਿ ਸੇਵਾ ਪਿਆਰ ਤੇ ਸਦਭਾਵ ਦੀ ਮੂਰਤ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਨੂੰ ਸ਼ਰਧਾਂਜਲੀ ਦੇਣ ਦਾ ਇਸ ਤੋਂ ਵਧੀਆ ਤਰੀਕਾ ਨਹੀਂ ਹੋ ਸਕਦਾ, ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਜੀਵਨ ’ਚ ਬੇਸਹਾਰਾ ਲੋਕਾਂ ਦੀ ਸੇਵਾ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ, ਉਸੇ ਤਰ੍ਹਾਂ ਹੀ ਅੱਜ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਮੁਫ਼ਤ ਮੈਡੀਕਲ ਕੈਂਪ ਲਾ ਕੇ ਬੇਸਹਾਰਾ ਲੋਕਾਂ ਦੀ ਮਦਦ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਭੀੜ ਹੋਣ ਕਾਰਨ ਕੁਝ ਲੋਕਾਂ ਦੀ ਰਜਿਸਟ੍ਰੇਸ਼ਨ ਤਾਂ ਹੋ ਗਈ ਹੈ ਪਰ ਉਨ੍ਹਾਂ ਦੀ ਜਾਂਚ ਜਾਂ ਹੋਰ ਜ਼ਰੂਰੀ ਟੈਸਟ ਨਹੀਂ ਹੋ ਸਕੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਰਜਿਸਟ੍ਰੇਸ਼ਨ ਕਰਵਾ ਚੁੱਕੇ ਲੋਕ ਆ ਕੇ ਆਪਣਾ ਟੈਸਟ ਮੁਫਤ ’ਚ ਕਰਵਾ ਸਕਦੇ ਹਨ। ਇਸ ਦੌਰਾਨ ਖੂਨ ਤੇ ਸ਼ੂਗਰ ਦੇ ਟੈਸਟਾਂ ਦੇ ਨਾਲ-ਨਾਲ ਈ.ਸੀ.ਜੀ., ਅਲਟਰਾਸਾਊਂਡ ਤੇ ਈਕੋ ਟੈਸਟ ਵੀ ਕੀਤੇ ਗਏ।
ਇਹ ਵੀ ਪੜ੍ਹੋ- ਸ੍ਰੀ ਅਨੰਦਪੁਰ ਸਾਹਿਬ ਤੋਂ ਪਰਤਦਿਆਂ ਪਰਿਵਾਰ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, 12 ਸਾਲਾ ਬੱਚੇ ਦੀ ਹੋਈ ਮੌਤ
ਆਰ. ਬੀ. ਸੇਵਕ ਰਾਮ ਮੈਟਰਨਿਟੀ ਹਸਪਤਾਲ ’ਚ 91 ਮਰੀਜ਼ਾਂ ਦੀ ਜਾਂਚ
ਆਰ. ਬੀ. ਸੇਵਕ ਰਾਮ ਮੈਟਰਨਿਟੀ ਹਸਪਤਾਲ ’ਚ ਲਾਏ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਦੌਰਾਨ 91 ਮਰੀਜ਼ਾਂ ਦੀ ਜਾਂਚ ਕੀਤੀ ਗਈ । ਜਾਂਚ ਦੌਰਾਨ ਗਾਇਨੀਕੋਲੋਜਿਸਟ, ਜਨਰਲ ਬੀਮਾਰੀਆਂ ਦੇ ਡਾਕਟਰ ਤੇ ਦੰਦਾਂ ਦੇ ਡਾਕਟਰ ਹਾਜ਼ਰ ਸਨ ਤੇ ਉਨ੍ਹਾਂ ਨੇ ਆਏ ਲੋਕਾਂ ਦੀ ਡਾਕਟਰੀ ਜਾਂਚ ਕੀਤੀ। ਇਸ ਸਮਾਗਮ ਦੌਰਾਨ ਮੁਫਤ ਸ਼ੂਗਰ ਟੈਸਟ, ਯੂਰਿਕ ਐਸਿਡ ਦੇ ਨਾਲ-ਨਾਲ ਬਲੱਡ ਗਰੁੱਪ ਟੈਸਟ ਵੀ ਕੀਤਾ ਗਿਆ। ਇਸ ਮੌਕੇ ਡਾ. ਸਾਰਿਕਾ ਪ੍ਰਭਾਕਰ, ਡਾ. ਸ਼ਰੂਤੀ ਤ੍ਰਿਵੇਦੀ, ਡਾ. ਰਿਤੂ ਭਾਟੀਆ, ਡਾ. ਸ਼ੁਕਾਂਤ ਵਰਮਾ ਨੇ ਮਰੀਜ਼ਾਂ ਦੀ ਜਾਂਚ ਕੀਤੀ, ਜਦਕਿ ਲੈਬ ਟੈਕਨੀਸ਼ੀਅਨ ਰਵੀ ਕੁਮਾਰ ਵੱਲੋਂ ਸਾਰੇ ਜ਼ਰੂਰੀ ਵਿਅਕਤੀਆਂ ਦੇ ਟੈਸਟ ਕੀਤੇ ਗਏ। ਇਸ ਮੌਕੇ ਡਾ. ਸਰੋਜਨੀ ਗੌਤਮ ਸ਼ਾਰਦਾ ਨੇ ਕਿਹਾ ਕਿ ਹਰ ਕਿਸੇ ਨੂੰ ਆਪਣੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਸਿਹਤਮੰਦ ਖੁਰਾਕ ਲੈਣੀ ਚਾਹੀਦੀ ਹੈ ਤਾਂ ਜੋ ਸਰੀਰ ਨੂੰ ਲੋੜੀਂਦਾ ਪੋਸ਼ਣ ਮਿਲ ਸਕੇ। ਇਸ ਮੌਕੇ ਟਰੱਸਟੀ ਡਾ. ਰਾਕੇਸ਼ ਵਿੱਗ, ਪ੍ਰਿੰ. ਇੰਦਰਜੀਤ ਤਲਵਾੜ, ਸਰੋਜਨੀ ਗੌਤਮ ਸ਼ਾਰਦਾ, ਦੀਪਕ ਚੁੱਘ, ਵਿਨੋਦ ਅਗਰਵਾਲ, ਵਰਿੰਦਰ ਸ਼ਰਮਾ, ਡਿੰਪਲ ਸੂਰੀ ਆਦਿ ਹਾਜ਼ਰ ਸਨ। ਇਸ ਮੌਕੇ ਆਏ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।
ਸਰਵੋਦਿਆ ਹਸਪਤਾਲ ’ਚ 50 ਲੋਕਾਂ ਦੀ ਮੁਫ਼ਤ ਮੈਡੀਕਲ ਜਾਂਚ
ਸਰਵੋਦਿਆ ਹਸਪਤਾਲ ’ਚ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਯਾਦ ’ਚ ਲਾਏ ਗਏ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦੌਰਾਨ 50 ਮਰੀਜ਼ਾਂ ਦੀ ਜਾਂਚ ਕੀਤੀ ਗਈ । ਕੈਂਪ ਦੌਰਾਨ ਡਾ. ਦਿਬਾਂਸ਼ੂ ਗੁਪਤਾ ਬੀ. ਐੱਮ. ਕਾਰਡੀਓਲੋਜਿਸਟ, ਡਾ. ਸੰਜੇ ਮਿੱਤਲ (ਕਿਡਨੀ ਸਪੈਸ਼ਲਿਸਟ), ਡਾ. ਪੂਜਾ ਕਿਰਨ (ਗਾਇਨੀਕੋਲੋਜਿਸਟ) ਨੇ ਲੋਕਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਬੀਮਾਰੀਆਂ ਤੋਂ ਬਚਣ ਲਈ ਸਹੀ ਜਾਣਕਾਰੀ ਦਿੱਤੀ । ਇਸ ਮੌਕੇ ਹਾਰਟ, ਬੀ. ਪੀ. ਤੇ ਈਕੋ ਟੈਸਟ ਮੁਫਤ ਕੀਤੇ ਗਏ। ਡਾ. ਦਿਬਾਂਸ਼ੂ ਗੁਪਤਾ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤੇ ਮਾਮੂਲੀ ਲੋੜ ਪੈਣ ’ਤੇ ਵੀ ਸਹੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਅਸੀਂ ਭਵਿੱਖ ’ਚ ਕਿਸੇ ਵੀ ਭਿਆਨਕ ਬੀਮਾਰੀ ਤੋਂ ਬਚ ਸਕੀਏ। ਉਨ੍ਹਾਂ ਲੋਕਾਂ ਨੂੰ ਧਮਨੀਆਂ ਦੇ ਬਲਾਕੇਜ਼ ਦੀ ਸਮੱਸਿਆ ਬਾਰੇ ਵੀ ਜਾਗਰੂਕ ਕੀਤਾ ਤੇ ਇਸ ਤੋਂ ਬਚਣ ਲਈ ਜ਼ਰੂਰੀ ਜਾਣਕਾਰੀ ਦਿੱਤੀ।
ਮੈਟਰੋ ਹਸਪਤਾਲ ਸੰਤੋਖਪੁਰਾ ਵਿਖੇ ਮੁਫ਼ਤ ਮੈਡੀਕਲ ਕੈਂਪ ਦੌਰਾਨ 150 ਮਰੀਜ਼ਾਂ ਦੀ ਜਾਂਚ
ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਯਾਦ ’ਚ ਮੈਟਰੋ ਹਸਪਤਾਲ ਸੰਤੋਖਪੁਰਾ ਵਿਖੇ ਮੁਫ਼ਤ ਜਾਂਚ ਕੈਂਪ ਲਾਇਆ ਗਿਆ, ਜਿਸ ’ਚ 150 ਮਰੀਜ਼ਾਂ ਦੀ ਜਾਂਚ ਕੀਤੀ ਗਈ । ਜਾਂਚ ਦੌਰਾਨ ਡਾ. ਸੰਦੀਪ ਜੁਨੇਜਾ (ਐੱਮ. ਡੀ. ਮੈਡੀਸਨ), ਡਾ. ਸਲੋਨੀ ਬਾਂਸਲ, ਡਾ. ਗੀਤਾ ਜੁਨੇਜਾ (ਐੱਮ. ਡੀ. ਗਾਇਨੀ), ਡਾ. ਨਿਤੀਸ਼, ਡਾ. ਵਿਕਾਸ, ਡਾ. ਸੁਮਿਤ ਕਲਿਆਣ ਨੇ ਇਸ ਦੌਰਾਨ ਜਿੱਥੇ ਆਏ ਵਿਅਕਤੀਆਂ ਦੀ ਜਾਂਚ ਕੀਤੀ ਉੱਥੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਦੌਰਾਨ ਬਲੱਡ ਸ਼ੂਗਰ, ਈ. ਸੀ. ਜੀ. ਤੇ ਬੋਨ ਡੈਂਸਿਟੀ ਦੇ ਟੈਸਟ ਕੀਤੇ ਗਏ ਤੇ ਉਨ੍ਹਾਂ ਨੂੰ ਬੀਮਾਰੀਆਂ ਤੋਂ ਬਚਣ ਲਈ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਲੁਟੇਰਿਆਂ ਵੱਲੋਂ Zomato ਦੇ ਡਿਲਿਵਰੀ ਬੁਆਏ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਇਸ ਮੌਕੇ ਡਾ. ਸੰਦੀਪ ਜੁਨੇਜਾ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਭੋਜਨ ਵੱਲ ਧਿਆਨ ਦੇਣਾ ਚਾਹੀਦਾ ਹੈ। ਦਿਨ ’ਚ ਹਰ ਸਮੇਂ ਸਿਹਤਮੰਦ ਭੋਜਨ ਖਾਣ ਦੀ ਕੋਸ਼ਿਸ਼ ਕਰੋ ਤਾਂ ਜੋ ਬੀਮਾਰੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਇਹ ਵੀ ਕਿਹਾ ਕਿ ਲੋੜ ਪੈਣ ’ਤੇ ਸੈਲਫ ਮੈਡੀਕੇਸ਼ਨ ਦੀ ਬਜਾਏ ਡਾਕਟਰ ਦੀ ਸਲਾਹ ਲੈਣਾ ਹੀ ਸਹੀ ਕਦਮ ਹੈ, ਕਿਉਂਕਿ ਜੇਕਰ ਕਿਸੇ ਵੀ ਬੀਮਾਰੀ ਦਾ ਇਲਾਜ ਸਮੇਂ ਸਿਰ ਸ਼ੁਰੂ ਹੋ ਜਾਵੇ ਤਾਂ ਰਾਹਤ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ।
ਨਿਊ ਰੂਬੀ ਹਸਪਤਾਲ ’ਚ ਕੀਤੀ 100 ਲੋਕਾਂ ਦੀ ਮੁਫ਼ਤ ਜਾਂਚ
ਨਿਊ ਰੂਬੀ ਹਸਪਤਾਲ ਲਾਜਪਤ ਨਗਰ ਵਿਚ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਬਰਸੀ ਮੌਕੇ ਲਾਏ ਗਏ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਵਿਚ 100 ਲੋਕਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਡਾ. ਐੱਸ. ਪੀ. ਐੱਸ. ਗਰੋਵਰ, ਡਾ. ਮਨਵੀਰ ਸਿੰਘ, ਡਾ. ਪੁਨੀਤਪਾਲ ਸਿੰਘ ਗਰੋਵਰ ਅਤੇ ਡਾ. ਹਰਨੀਤ ਗਰੋਵਰ ਨੇ ਮਰੀਜ਼ਾਂ ਦੀ ਜਾਂਚ ਕੀਤੀ | ਇਸ ਦੌਰਾਨ ਜਨਰਲ ਮੈਡੀਸਨ, ਦਿਲ ਦੀਆਂ ਬੀਮਾਰੀਆਂ, ਔਰਤਾਂ ਦੀਆਂ ਬੀਮਾਰੀਆਂ, ਹੱਡੀਆਂ ਤੇ ਦੰਦਾਂ ਅਤੇ ਹੋਰ ਬੀਮਾਰੀਆਂ ਦੀ ਮੁਫ਼ਤ ਜਾਂਚ ਕੀਤੀ ਗਈ। ਕੈਂਪ ਦੌਰਾਨ ਈ. ਸੀ. ਜੀ., ਬਲੱਡ ਸ਼ੂਗਰ ਆਦਿ ਦੀ ਵੀ ਜਾਂਚ ਕੀਤੀ ਗਈ। ਇਸ ਦੌਰਾਨ ਡਾ. ਐੱਸ. ਪੀ. ਐੱਸ. ਗਰੋਵਰ ਨੇ ਹਾਜ਼ਰ ਲੋਕਾਂ ਨੂੰ ਜਾਂਚ ਕਰਵਾਉਣ ਦੇ ਨਾਲ-ਨਾਲ ਸਾਵਧਾਨੀਆਂ ਵਰਤਣ ’ਤੇ ਵੀ ਜ਼ੋਰ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਬੀਮਾਰੀ ਭਾਵੇਂ ਕੋਈ ਵੀ ਹੋਵੇ, ਇਕ-ਦੋ ਦਿਨ ਜਾਂ ਇਕ ਹਫ਼ਤਾ ਦਵਾਈ ਲੈਣ ਨਾਲ ਕੁਝ ਨਹੀਂ ਹੋਵੇਗਾ, ਸਗੋਂ ਬੀਮਾਰੀ ਤੋਂ ਬਚਾਅ ਲਈ ਜ਼ਰੂਰੀ ਕਦਮ ਚੁੱਕਣਾ ਸਭ ਤੋਂ ਬਿਹਤਰ ਇਲਾਜ ਹੈ। ਉਨ੍ਹਾਂ ਲੋਕਾਂ ਨੂੰ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਸੁਧਾਰਨ ’ਤੇ ਵੀ ਜ਼ੋਰ ਦਿੱਤਾ।
ਆਨੰਦ ਹਸਪਤਾਲ ’ਚ 20 ਲੋਕਾਂ ਦੀ ਜਾਂਚ
ਆਨੰਦ ਹਸਪਤਾਲ ਅਤੇ ਨਰਸਿੰਗ ਹੋਮ ਮਾਡਲ ਟਾਊਨ ਵਿਖੇ ਲਾਏ ਗਏ ਕੈਂਪ ਦੌਰਾਨ ਡਾ. ਐੱਸ. ਐੱਸ. ਆਨੰਦ ਵੱਲੋਂ 20 ਲੋਕਾਂ ਦੀ ਮੁਫਤ ਜਾਂਚ ਕੀਤੀ ਗਈ। ਇਸ ਦੌਰਾਨ ਕੰਨ, ਨੱਕ, ਗਲੇ ਅਤੇ ਦੰਦਾਂ ਦੇ ਨਾਲ-ਨਾਲ ਸੀ. ਬੀ. ਸੀ. ਅਤੇ ਲੈਬ ਟੈਸਟ ਵੀ ਕੀਤੇ ਗਏ।
ਇਹ ਵੀ ਪੜ੍ਹੋ- ਰਿਸ਼ਤੇ ਹੋਏ ਤਾਰ-ਤਾਰ, ਤੈਸ਼ 'ਚ ਆਏ ਚਾਚੇ ਨੇ ਭਤੀਜੇ ਦੇ ਸਿਰ 'ਤੇ ਇੱਟ ਮਾਰ ਕੇ ਉਤਾਰਿਆ ਮੌਤ ਦੇ ਘਾਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਹੰਗਾਂ ਵੱਲੋਂ ਸ਼ਿਵ ਸੈਨਾ ਆਗੂ 'ਤੇ ਕੀਤੇ ਹਮਲੇ ਮਗਰੋਂ ਪੁਲਸ ਸਖ਼ਤ, ਜਾਰੀ ਕੀਤੀਆਂ ਹਦਾਇਤਾਂ
NEXT STORY