ਜਲੰਧਰ— ਗੈਂਗਸਟਰ ਦਲਜੀਤ ਸਿੰਘ ਭਾਨਾ ਦੇ ਸਾਥੀ ਨੂੰ ਮਾਡਲ ਹਾਊਸ ਤੋਂ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਨੌਜਵਾਨ ਦੀ ਪਛਾਣ ਸਵੀਟੀ ਵਜੋਂ ਹੋਈ ਹੈ ਤੇ ਇਹ ਕਾਂਗਰਸੀ ਨੇਤਾ ਦਾ ਰਿਸ਼ਤੇਦਾਰ ਵੀ ਹੈ। ਜਾਣਕਾਰੀ ਮੁਤਾਬਕ ਪੁਲਸ ਦੀਆਂ ਚਾਰ ਗੱਡੀਆਂ ਮਾਡਲ ਹਾਊਸ 'ਚ ਆ ਕੇ ਰੁਕੀਆਂ। ਪੁਲਸ ਮੁਲਾਜ਼ਮਾਂ ਨੇ ਰੇਡ ਕਰਕੇ ਸਵੀਟੀ ਨੂੰ ਫੜਿਆ ਤੇ ਆਪਣੇ ਨਾਲ ਲੈ ਗਏ।
ਪੁਲਸ ਕਿਹੜੇ ਥਾਣੇ ਦੀ ਸੀ, ਇਸ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਬਸਤੀ ਬਾਵਾ ਖੇਲ ਦੇ ਰਾਜ ਨਗਰ 'ਚ ਕੁਝ ਸਾਲ ਪਹਿਲਾਂ ਹੋਏ ਕਤਲ ਕਾਂਡ 'ਚ ਉਹ ਪੁਲਸ ਨੂੰ ਲੋੜੀਂਦਾ ਸੀ। ਹਾਲਾਂਕਿ ਪੁਲਸ ਵਲੋਂ ਇਸ ਸਬੰਧੀ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਰਾਕ 'ਚ ਫਸੇ 39 ਭਾਰਤੀਆਂ 'ਚੋਂ 25 ਦਾ ਨਿਕਲਿਆ ਸੁਰਾਗ, ਹਰਸਿਮਰਤ ਬਾਦਲ ਨੇ ਕੀਤੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ
NEXT STORY