ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ) : ਗਰਮੀਆਂ ਦੇ ਪੀਕ ਸੀਜ਼ਨ ’ਚ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨ ਦੇ ਲਈ ਰੇਲਵੇ ਵਿਭਾਗ ਫਿਰੋਜ਼ਪੁਰ ਕੈਂਟ ਤੋਂ ਪਟਨਾ ਵਿਚਾਲੇ ਸਪੈਸ਼ਲ ਰੇਲਗੱਡੀ ਚਲਾਉਣ ਜਾ ਰਿਹਾ ਹੈ। ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚਨਾ ਦੇ ਅਨੁਸਾਰ ਗੱਡੀ ਨੰਬਰ 04616 ਨੂੰ 21 ਅਪ੍ਰੈਲ ਤੋਂ 14 ਜੁਲਾਈ ਤੱਕ ਹਰ ਮੰਗਲਵਾਰ ਦੁਪਹਿਰ 12 ਵਜੇ ਫਿਰੋਜ਼ਪੁਰ ਕੈਂਟ ਤੋਂ ਚਲਾਇਆ ਜਾਵੇਗਾ, ਜੋ ਮੋਗਾ, ਲੁਧਿਆਣਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਰੁੜਕੀ, ਨਜ਼ੀਬਾਬਾਦ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਹਰਦੋਈ, ਬਾਲਾਮਊ, ਆਲਮਨਗਰ, ਉਤਰੇਟੀਆ, ਰਾਏਬਰੇਲੀ, ਮਾਂ ਬੇਲਹਾ ਦੇਵੀ ਧਾਮ, ਜੰਘਈ, ਵਾਰਾਣਸੀ, ਪੰਡਤ ਦੀਨ ਦਿਆਲ ਉਪਾਧਿਆਏ, ਬਕਸਰ, ਰਘੁਨਾਥਪੁਰ, ਆਰਾ ਅਤੇ ਦਾਨਾਪੁਰ ਸਟੇਸ਼ਨਾਂ ਤੋਂ ਹੁੰਦੇ ਹੋਏ ਕਰੀਬ 30 ਘੰਟੇ ਦਾ ਸਫ਼ਰ ਤੈਅ ਕਰ ਕੇ ਪਟਨਾ ਪਹੁੰਚੇਗੀ।
ਉੱਥੋਂ ਵਾਪਸੀ ਦੇ ਲਈ ਗੱਡੀ ਨੰਬਰ 04615 ਨੂੰ 22 ਅਪ੍ਰੈਲ ਤੋਂ 15 ਜੁਲਾਈ ਤੱਕ ਹਰ ਬੁੱਧਵਾਰ ਰਾਤ 8 ਵਜੇ ਰਵਾਨਾ ਕੀਤਾ ਜਾਵੇਗਾ, ਜੋ ਉਕਤ ਸਟੇਸ਼ਨਾਂ ਤੋਂ ਹੁੰਦੇ ਹੋਏ ਕਰੀਬ 27 ਘੰਟੇ ਬਾਅਦ ਫਿਰੋਜ਼ਪੁਰ ਪਹੁੰਚਿਆ ਕਰੇਗੀ। ਇਸ ਟਰੇਨ ’ਚ 2 ਏ. ਸੀ. ਕੋਚ, 10 ਸਲੀਪਰ ਕੋਚ ਅਤੇ 4 ਸਾਧਾਰਣ ਸ਼੍ਰੇਣੀ ਕੋਚ ਲਾਏ ਗਏ ਹਨ।
ਪੰਜਾਬ : ਆਧਾਰ ਕਾਰਡ ਦੀ ਅਪਡੇਟ ਬਾਰੇ ਆਇਆ ਵੱਡਾ ਫ਼ੈਸਲਾ, UIDAI ਨੇ ਕੀਤਾ ਅਹਿਮ ਐਲਾਨ
NEXT STORY