ਜਲੰਧਰ (ਸੁਰਿੰਦਰ)– ਦਸੰਬਰ ਦਾ ਮਹੀਨਾ ਬੀਤਣ ਵਾਲਾ ਹੈ ਪਰ ਬਰਸਾਤ ਦੇ ਆਸਾਰ ਬਿਲਕੁਲ ਹੀ ਦਿਖਾਈ ਨਹੀਂ ਦੇ ਰਹੇ। ਮੌਸਮ ਵਿਚ ਬਦਲਾਅ ਕਾਰਨ ਅਗਲੇ 5 ਦਿਨ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਅਤੇ ਮੌਸਮ ਵਿਭਾਗ ਨੇ 2 ਦਿਨ ਲਈ ਪੰਜਾਬ ਵਿਚ ਅਲਰਟ ਜਾਰੀ ਕੀਤਾ ਹੈ ਕਿਉਂਕਿ ਧੁੰਦ ਇੰਨੀ ਸੰਘਣੀ ਹੋਵੇਗੀ ਕਿ ਨੇੜੇ ਖੜ੍ਹਾ ਵਿਅਕਤੀ ਵੀ ਦਿਖਾਈ ਨਹੀਂ ਦੇਵੇਗਾ, ਜਿਸ ਦੀ ਉਦਾਹਰਣ ਐਤਵਾਰ ਰਾਤ ਤੋਂ ਲੈ ਕੇ ਸੋਮਵਾਰ ਸਵੇਰ ਤੱਕ ਦੇਖਣ ਨੂੰ ਮਿਲੀ।
ਇਹ ਖ਼ਬਰ ਵੀ ਪੜ੍ਹੋ - ਭਾਖੜਾ ਨਹਿਰ 'ਚੋਂ ਗੋਤਾਖੋਰਾਂ ਹੱਥ ਲੱਗੀ ਸ਼ੈਅ ਨੇ ਪਾਏ ਭੜਥੂ, ਕੀਤੀ ਪੁਲਸ ਹਵਾਲੇ
ਬੀਤੀ ਰਾਤ ਹਾਈਵੇ ਅਤੇ ਮੈਦਾਨੀ ਇਲਾਕਿਆਂ ਵਿਚ ਵਿਜ਼ੀਬਿਲਿਟੀ ਜ਼ੀਰੋ ਰਹੀ। ਧੁੰਦ ਸਵੇਰੇ 9 ਵਜੇ ਦੇ ਲਗਭਗ ਜਾ ਕੇ ਹਟੀ। ਉਥੇ ਹੀ, ਮਾਹਿਰਾਂ ਦਾ ਮੰਨਣਾ ਹੈ ਕਿ ਦਿਨ ਦੇ ਸਮੇਂ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਹੈ ਪਰ ਬਰਸਾਤ ਦੇ ਕੋਈ ਆਸਾਰ ਦਿਖਾਈ ਨਹੀਂ ਦੇ ਰਹੇ। ਮੌਸਮ ਵਿਭਾਗ ਅਨੁਸਾਰ ਦਸੰਬਰ 2020 ਵਿਚ 8.4 ਤਾਂ ਦਸੰਬਰ 2021 ਵਿਚ 11 ਮਿਲੀਮੀਟਰ ਬਰਸਾਤ ਹੋਈ ਸੀ ਅਤੇ 10 ਦਿਨ ਬਾਕੀ ਬਚੇ ਹਨ 2023 ਆਉਣ ਵਿਚ।
ਪਿਛਲੇ ਸਾਲ ਦੇ ਮੁਕਾਬਲੇ ਤਾਪਮਾਨ ਵਿਚ ਗਿਰਾਵਟ ਵੀ ਨਾਂਮਾਤਰ
ਦਸੰਬਰ 2021 ਵਿਚ ਤਾਪਮਾਨ 23 ਤੋਂ ਲੈ ਕੇ 25 ਡਿਗਰੀ ਦੇ ਵਿਚਕਾਰ ਰਿਹਾ। ਇਸ ਸਾਲ ਦਸੰਬਰ ਦਾ ਅੱਧਾ ਮਹੀਨਾ ਤਾਪਮਾਨ 25 ਤੋਂ 27 ਡਿਗਰੀ ਦੇ ਵਿਚਕਾਰ ਰਿਹਾ ਹੈ, ਜਦੋਂ ਕਿ ਸ਼ਾਮ ਦੇ ਸਮੇਂ ਤਾਪਮਾਨ 18 ਤੋਂ 19 ਡਿਗਰੀ ਵਿਚਕਾਰ ਰਿਹਾ। ਅੱਜ ਸਵੇਰ ਦਾ ਤਾਪਮਾਨ 5 ਤੋਂ ਲੈ ਕੇ 8 ਡਿਗਰੀ ਦੇ ਵਿਚਕਾਰ ਰਿਕਾਰਡ ਕੀਤਾ ਗਿਆ। ਮੌਸਮ ਮਾਹਿਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਰੈੱਡ ਅਲਰਟ ਇਸ ਲਈ ਜਾਰੀ ਕੀਤਾ ਗਿਆ ਹੈ ਕਿਉਂਕਿ ਹਾਈਵੇ ਅਤੇ ਮੈਦਾਨੀ ਇਲਾਕਿਆਂ ਵਿਚ ਸ਼ਾਮ ਪੈਂਦੇ ਹੀ ਇਕਦਮ ਧੁੰਦ ਡਿੱਗਣੀ ਸ਼ੁਰੂ ਹੋ ਜਾਵੇਗੀ, ਜੋ ਕਿ ਵਾਹਨ ਚਾਲਕਾਂ ਲਈ ਖਤਰਨਾਕ ਹੈ। ਰੈੱਡ ਅਲਰਟ ਆਉਣ ਵਾਲੇ ਦਿਨਾਂ ਵਿਚ ਜਿੰਨਾ ਹੋ ਸਕੇ ਸ਼ਾਮ ਦੇ ਸਮੇਂ ਬਾਹਰ ਨਾ ਨਿਕਲੋ। ਜੇਕਰ ਜ਼ਰੂਰੀ ਹੈ ਤਾਂ ਹੀ ਸਫਰ ਕਰੋ।
ਇਹ ਖ਼ਬਰ ਵੀ ਪੜ੍ਹੋ - ਰੋਜ਼ੀ-ਰੋਟੀ ਲਈ ਵਿਦੇਸ਼ ਗਏ ਪੰਜਾਬੀ ਦੀ ਮੌਤ, ਪਰਿਵਾਰ ਨੂੰ ਮ੍ਰਿਤਕ ਦੇਹ ਲਈ 22 ਦਿਨ ਕਰਨਾ ਪਿਆ ਇੰਤਜ਼ਾਰ
ਦਿਨ ਦੇ ਸਮੇਂ ਵਿਗੜ ਰਿਹਾ ਸਿਟੀ ਦਾ ਏ. ਕਿਊ. ਆਈ.
ਇਕ ਪਾਸੇ ਜਿਥੇ ਮੌਸਮ ਵਿਚ ਤੇਜ਼ੀ ਨਾਲ ਬਦਲਾਅ ਹੋ ਰਿਹਾ ਹੈ ,ਉਥੇ ਹੀ ਸਿਟੀ ਦਾ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) ਦਿਨ ਦੇ ਸਮੇਂ ਇੰਨਾ ਜ਼ਿਆਦਾ ਹੋ ਰਿਹਾ ਹੈ ਕਿ ਲੋਕਾਂ ਦੀ ਸਿਹਤ ਲਈ ਕਾਫੀ ਖਤਰਨਾਕ ਹੈ। ਸੋਮਵਾਰ ਨੂੰ ਦਿਨ ਦੇ ਸਮੇਂ ਏ. ਕਿਊ. ਆਈ. 260 ਦੇ ਲਗਭਗ ਤਾਂ ਸ਼ਾਮੀਂ 7 ਵਜੇ ਦੇ ਲਗਭਗ 163 ਦੇ ਨੇੜੇ ਨੋਟ ਕੀਤਾ ਗਿਆ, ਜੋ ਕਿ ਸਹੀ ਨਹੀਂ ਹੈ। ਏ. ਕਿਊ. ਆਈ. ਇਸ ਲਈ ਖਰਾਬ ਹੋ ਰਿਹਾ ਹੈ ਕਿਉਂਕਿ ਧੂੜ ਅਤੇ ਧੂੰਆਂ ਹਵਾ ਨੂੰ ਖਰਾਬ ਕਰ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵਿਧਾਇਕ ਨੇ ਨਗਰ ਕੌਂਸਲ 'ਚ ਕੀਤੀ ਛਾਪੇਮਾਰੀ, ਗੈਰਹਾਜ਼ਰ ਅਧਿਕਾਰੀਆਂ ਨੂੰ ਦਿੱਤੀ ਚੇਤਾਵਨੀ
NEXT STORY