ਜਲੰਧਰ (ਪੁਨੀਤ) : ਪੰਜਾਬ 'ਚ ਠੰਡ ਲਗਾਤਾਰ ਆਪਣਾ ਰੰਗ ਦਿਖਾ ਰਹੀ ਹੈ ਤੇ ਤਾਪਮਾਨ 'ਚ ਗਿਰਾਵਟ ਆ ਰਹੀ ਹੈ। ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਦੌਰਾਨ ਪੰਜਾਬ ’ਚ ਯੈਲੋ ਅਲਰਟ ਐਲਾਨ ਕੀਤਾ ਗਿਆ ਹੈ, ਜਦੋਂ ਕਿ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਗਈ ਹੈ। ਪ੍ਰਦੂਸ਼ਣ ਗੁਣਵੱਤਾ ਸੂਚਕ ਅੰਕ ’ਚ ਵੀ ਸੁਧਾਰ ਜਾਰੀ ਰਿਹਾ। ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ ਅਗਲੇ 2 ਦਿਨਾਂ ਤੱਕ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਹੈ ਤੇ ਸਾਵਧਾਨੀ ਵਰਤਣ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬੀਤੇ ਦਿਨ ਪਏ ਮੀਂਹ ਕਾਰਨ ਵੱਧ ਤੋਂ ਵੱਧ ਤਾਪਮਾਨ ’ਚ 5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਬੀਤੀ ਦੁਪਹਿਰ ਵੇਲੇ ਮੌਸਮ ਆਮ ਵਾਂਗ ਰਿਹਾ ਪਰ ਸਵੇਰੇ-ਸ਼ਾਮ ਹਾਈਵੇਅ ’ਤੇ ਧੁੰਦ ਛਾਈ ਰਹੀ। ਧੁੰਦ ਕਾਰਨ ਠੰਡ ਵੱਧ ਗਈ। ਮੌਸਮ ਵਿਗਿਆਨੀਆਂ ਮੁਤਾਬਕ ਪਹਾੜਾਂ ’ਤੇ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ ’ਚ ਸਰਦੀ ਤੇਜ਼ ਹੁੰਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਅਦਾਲਤ ਤੋਂ ਰਾਹਤ, ਇਸ ਮਾਮਲੇ 'ਚ ਕੀਤਾ ਗਿਆ ਬਰੀ
ਉੱਥੇ ਹੀ ਅਗਲੇ ਕੁਝ ਦਿਨਾਂ ’ਚ ਕੰਬਾਉਣ ਵਾਲੀ ਠੰਡ ਸ਼ੁਰੂ ਹੋਣ ਦੀ ਸੰਭਾਵਨਾ ਹੈ। ਚਿਤਾਵਨੀ ਅਨੁਸਾਰ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ’ਚ 1-2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਦੇ ਨਾਲ ਬੱਦਲ ਛਾਏ ਰਹਿਣਗੇ। ਇਸ ਕਾਰਨ ਸੂਰਜ ਦੀ ਲੁਕਣਮੀਟੀ ਕਾਰਨ ਪਾਰਾ ਹੋਰ ਡਿੱਗ ਜਾਵੇਗਾ। ਇਸ ਕਾਰਨ ਆਉਣ ਵਾਲੇ ਦਿਨਾਂ ’ਚ ਸਰਦੀ ਦੀ ਤੀਬਰਤਾ ਮਹਿਸੂਸ ਕੀਤੀ ਜਾਵੇਗੀ। ਅੰਕੜਿਆਂ ਅਨੁਸਾਰ ਪੰਜਾਬ ਦੇ ਸਰਹੱਦੀ ਤੇ ਪਹਾੜੀ ਇਲਾਕਿਆਂ ’ਚ ਠੰਡ ਦੀ ਤੀਬਰਤਾ ਜ਼ਿਆਦਾ ਰਹੀ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ ’ਚ 6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਸਰਦੀ ਨੇ ਆਪਣਾ ਜ਼ੋਰ ਵਿਖਾਇਆ। ਇਸ ਦੇ ਨਾਲ ਹੀ ਮੀਂਹ ਦੀ ਚਿਤਾਵਨੀ ਕਾਰਨ ਆਉਣ ਵਾਲੇ ਦਿਨਾਂ ’ਚ ਤਾਪਮਾਨ ਹੋਰ ਹੇਠਾਂ ਜਾਵੇਗਾ।
ਇਹ ਵੀ ਪੜ੍ਹੋ : ਪਨਬੱਸ, ਰੋਡਵੇਜ਼ ਤੇ PRTC ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਹੁਣੇ-ਹੁਣੇ ਆਈ ਇਹ ਖ਼ਬਰ
ਫ਼ਸਲਾਂ ਲਈ ਚੰਗੀ ਸਾਬਤ ਹੋਵੇਗੀ ਹਲਕੀ ਬੂੰਦਾਂਬਾਂਦੀ
ਵੱਖ-ਵੱਖ ਜ਼ਿਲ੍ਹਿਆਂ ’ਚ ਹੋਣ ਵਾਲੀ ਹਲਕੀ ਬੂੰਦਾਂਬਾਂਦੀ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਖੁਸ਼ੀ ਤਾਂ ਹੈ ਹੀ ਪਰ ਹੋਰ ਮੀਂਹ ਪੈਣ ਦਾ ਡਰ ਵੀ ਉਨ੍ਹਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਖੇਤੀ ਮਾਹਿਰਾਂ ਅਨੁਸਾਰ ਹਲਕੀ ਬੂੰਦਾਂਬਾਂਦੀ ਵੱਖ-ਵੱਖ ਫ਼ਸਲਾਂ ਲਈ ਲਾਹੇਵੰਦ ਹੈ। ਇਸ ਬਰਸਾਤ ਕਾਰਨ ਫ਼ਸਲ ਦੀ ਪੈਦਾਵਾਰ ਚੰਗੀ ਹੋਣ ਦੀ ਪੂਰੀ ਸੰਭਾਵਨਾ ਹੈ। ਮੀਂਹ ਦਾ ਪਾਣੀ ਫ਼ਸਲਾਂ ਲਈ ਸਿੰਚਾਈ ਦਾ ਕੰਮ ਵੀ ਕਰਦਾ ਹੈ। ਮੀਂਹ ਦਾ ਪਾਣੀ ਫ਼ਸਲਾਂ ਵਿਚਕਾਰ ਖਾਦ ਦਾ ਕੰਮ ਕਰਦਾ ਹੈ। ਜਾਣਕਾਰ ਕਿਸਾਨਾਂ ਦਾ ਮੰਨਣਾ ਹੈ ਕਿ ਜੇਕਰ ਹਲਕੀ ਬੂੰਦਾਬਾਂਦੀ ਕਾਰਨ ਜ਼ਮੀਨ ਪੂਰੀ ਤਰ੍ਹਾਂ ਗਿੱਲੀ ਰਹੇਗੀ ਤਾਂ ਫ਼ਸਲ ਦੀ ਪੈਦਾਵਾਰ ਚੰਗੀ ਰਹੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੀ ਦੋ ਟੁੱਕ, BSF ਦਾ ਦਾਇਰਾ ਵਧਾਉਣ ਨੂੰ ਲੈ ਕੇ ਕੀਤੀ ਅਹਿਮ ਟਿੱਪਣੀ
NEXT STORY