ਲੁਧਿਆਣਾ (ਵਿੱਕੀ) : ਪੰਜਾਬ ਸਟੇਟ ਮਿਡ-ਡੇ ਮੀਲ ਸੁਸਾਇਟੀ ਨੇ ਪੀ. ਐੱਮ. ਪੋਸ਼ਣ ਸਕੀਮ ਤਹਿਤ ਸਕੂਲਾਂ ’ਚ ਦਿੱਤੇ ਜਾਣ ਵਾਲੇ ਦੁਪਹਿਰ ਦੇ ਖਾਣੇ ਦੇ ਵੀਕਲੀ ਮੈਨਿਊ ਦੇ ਸਬੰਧ ’ਚ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ (ਸੈਕੰਡਰੀ ਤੇ ਐਲੀਮੈਂਟਰੀ ਸਿੱਖਿਆ) ਨੂੰ ਜਾਰੀ ਪੱਤਰ ਮੁਤਾਬਕ ਇਹ ਨਵਾਂ ਮੈਨਿਊ 1 ਤੋਂ 28 ਫਰਵਰੀ ਤੱਕ ਲਾਗੂ ਰਹੇਗਾ। ਸੁਸਾਇਟੀ ਨੇ ਨਿਰਦੇਸ਼ ਦਿੱਤੇ ਹਨ ਕਿ ਵਿਦਿਆਰਥੀਆਂ ਨੂੰ ਕਤਾਰ ’ਚ ਬਿਠਾ ਕੇ ਮਿਡ-ਡੇ ਮੀਲ ਇੰਚਾਰਜ ਦੀ ਨਿਗਰਾਨੀ ’ਚ ਮੈਨਿਊ ਮੁਤਾਬਕ ਹੀ ਦੁਪਹਿਰ ਦਾ ਖਾਣਾ ਖੁਆਉਣਾ ਯਕੀਨੀ ਬਣਾਇਆ ਜਾਵੇ।
ਇਹ ਵੀ ਪੜ੍ਹੋ : ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਦਘਾਟਨ ਨੂੰ ਲੈ ਕੇ ਪ੍ਰਸ਼ਾਸਨ ਅਲਰਟ, ਯੁੱਧ ਪੱਧਰ ’ਤੇ ਤਿਆਰੀਆਂ
ਪੱਤਰ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕਿਸੇ ਸਕੂਲ ’ਚ ਮੈਨਿਊ ਮੁਤਾਬਕ ਖਾਣਾ ਨਹੀਂ ਬਣਾਇਆ ਜਾਂਦਾ ਜਾਂ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ। ਇਸ ਤੋਂ ਇਲਾਵਾ ‘ਮਹਿਮਾਨ ਭੋਜਨ’ ਦੇ ਸਬੰਧ ’ਚ ਕਿਹਾ ਗਿਆ ਹੈ ਕਿ ਪਿੰਡ ਦੇ ਸਰਪੰਚ ਜਾਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਿਸੇ ਵਿਸ਼ੇਸ਼ ਸਮਾਗਮ ਜਾਂ ਤਿਉਹਾਰ ’ਤੇ ਵਿਦਿਆਰਕੀਆਂ ਨੂੰ ਖਾਣੇ ਦੇ ਨਾਲ ਸਪੈਸ਼ਲ ਖਾਣਾ, ਫਲ ਜਾਂ ਮਠਿਆਈ ਦੇਣ ਦੇ ਯਤਨ ਕੀਤੇ ਜਾਣ।
ਇਹ ਰਹੇਗਾ ਹਫ਼ਤਾਵਾਰੀ ਮੈਨਿਊ
ਸੋਮਵਾਰ : ਦਾਲ ਅਤੇ ਰੋਟੀ
ਮੰਗਲਵਾਰ : ਰਾਜਮਾਂਹ, ਚੌਲ ਅਤੇ ਖੀਰ
ਬੁੱਧਵਾਰ : ਕਾਲੇ/ਚਿੱਟੇ ਛੋਲੇ (ਆਲੂ ਮਿਲਾ ਕੇ) ਅਤੇ ਪੂੜੀ ਜਾਂ ਰੋਟੀ
ਵੀਰਵਾਰ : ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜਿਆਂ ਸਮੇਤ) ਅਤੇ ਚੌਲ
ਸ਼ੁੱਕਰਵਾਰ : ਮੌਸਮੀ ਸਬਜ਼ੀ ਅਤੇ ਰੋਟੀ
ਸ਼ਨੀਵਾਰ : ਸਾਬਤ ਮਾਹ ਦੀ ਦਾਲ, ਚੌਲ ਅਤੇ ਮੌਸਮੀ ਫਲ (ਸਿਰਫ ਕਿੰਨੂ)
ਇਹ ਵੀ ਪੜ੍ਹੋ : ਸਪਾਈਸਜੈੱਟ 10 ਫਰਵਰੀ ਤੋਂ ਇੰਫਾਲ ਲਈ ਸ਼ੁਰੂ ਕਰੇਗੀ ਆਪਣੀ ਪਹਿਲੀ ਉਡਾਣ ਸੇਵਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਵੀਂ ਜਮਾਤ ਦੇ ਸੀ. ਸੀ. ਈ. ਅੰਕ ਅਪਲੋਡ ਕਰਨ ਦੀ ਤਰੀਕ ਵਧੀ, ਹੁਣ 20 ਫਰਵਰੀ ਤੱਕ ਮੌਕਾ
NEXT STORY