ਰਈਆ, (ਹਰਜੀਪ੍ਰੀਤ, ਦਿਨੇਸ਼)- ਮਿਡ-ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੋਗਰਾਮ ਦੀ ਲਡ਼ੀ ਵਜੋਂ ਮਿਡ-ਡੇ ਮੀਲ ਵਰਕਰਾਂ ਨੇ ਸੂਬਾ ਜਨਰਲ ਸਕੱਤਰ ਮਮਤਾ ਸ਼ਰਮਾ ਦੀ ਅਗਵਾਈ ’ਚ ਰਈਆ ਵਿਖੇ ਸਿੱਖਿਆ ਮੰਤਰੀ ਓ. ਪੀ. ਸੋਨੀ ਦਾ ਵਰਕਰਾਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਆਪ ਨਾ ਪਹੁੰਚਣ ਦੇ ਰੋਸ ਵਜੋਂ ਪੁਤਲਾ ਫੂਕਿਆ।
ਇਸ ਉਪਰੰਤ ਇਕੱਠੀਆਂ ਹੋਈਆਂ ਵਰਕਰਾਂ ਨੂੰ ਮਮਤਾ ਸ਼ਰਮਾ, ਸਰਬਜੀਤ ਕੌਰ ਭੋਰਸ਼ੀ, ਬਲਜੀਤ ਕੌਰ ਖਾਨਪੁਰ, ਭੋਲੀ ਭਿੰਡਰ, ਨਿਰਮਲਜੀਤ ਸ਼ੇਰੋਂ, ਦਲਬੀਰ ਕੌਰ ਜੱਲੂਪੁਰ ਤੇ ਡੀ. ਐੱਮ. ਐੱਫ. ਦੇ ਮਾਝਾ ਜ਼ੋਨ ਦੇ ਕਨਵੀਨਰ ਅਤੇ ਸੂਬਾ ਸੰਯੁਕਤ ਸਕੱਤਰ ਸਾਥੀ ਪ੍ਰਕਾਸ਼ ਸਿੰਘ ਥੋਥੀਆਂ ਨੇ ਸੰਬੋਧਨ ਕਰਦਿਅਾਂ ਸਰਕਾਰ ਤੋਂ ਮੰਗ ਕੀਤੀ ਕਿ ਘੱਟੋ-ਘੱਟ ਉਜਰਤ ਕਾਨੂੰਨ ਲਾਗੂ ਕੀਤਾ ਜਾਵੇ, ਸਾਲ ’ਚ 10 ਦੀ ਜਗ੍ਹਾ 12 ਮਹੀਨੇ ਦੀ ਉਜਰਤ ਦਿੱਤੀ ਜਾਵੇ, 2 ਲੱਖ ਦਾ ਬੀਮਾ ਕੀਤਾ ਜਾਵੇ, ਮੈਟਰਨਿਟੀ ਲੀਵ ਦਿੱਤੀ ਜਾਵੇ, ਪੱਕੇ ਮੁਲਾਜ਼ਮਾਂ ਦੇ ਬਰਾਬਰ ਸਾਰੀਆਂ ਛੁੱਟੀਅਾਂ ਤੇ ਹੋਰ ਸਹੂਲਤਾਂ ਦਿੱਤੀਆਂ ਜਾਣ ਤੇ ਵਾਧੂ ਕੰਮ ਬੰਦ ਕੀਤੇ ਜਾਣ।
ਇਸ ਤੋਂ ਇਲਾਵਾ ਬੁਲਾਰਿਅਾਂ ਨੇ ਸਰਕਾਰ ਵੱਲੋਂ ਅੰਮ੍ਰਿਤਸਰ ਜ਼ਿਲੇ ਨਾਲ ਸਬੰਧਤ 6 ਅਧਿਆਪਕ ਆਗੂਆਂ ਦੀ ਨਾਜਾਇਜ਼ ਮੁਅੱਤਲੀ ਦੀ ਨਿਖੇਧੀ ਕੀਤੀ ਤੇ ਚਿਤਾਵਨੀ ਦਿੱਤੀ ਕਿ ਜਲਦੀ ਤੋਂ ਜਲਦੀ ਇਨ੍ਹਾਂ ਆਗੂਆਂ ਨੂੰ ਬਹਾਲ ਕੀਤਾ ਜਾਵੇ, ਨਹੀਂ ਤਾਂ ਸਮੁੱਚੇ ਮੁਲਾਜ਼ਮਾਂ ਦੇ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੌਕੇ ਸ਼ਿੰਦਰ ਕੌਰ, ਹਰਪ੍ਰੀਤ ਕੌਰ ਕਾਲੇਕੇ ਤੇ ਜਸਬੀਰ ਕੌਰ ਭੋਰਸ਼ੀ ਨੇ ਵੀ ਸੰਬੋਧਨ ਕੀਤਾ।
ਦੁਕਾਨ ’ਚੋਂ ਲੱਖਾਂ ਦਾ ਸਾਮਾਨ ਚੋਰੀ
NEXT STORY