ਬਟਾਲਾ, (ਸੈਂਡੀ)– ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡੇਅਰੀ ਵਿਕਾਸ ਵਿਭਾਗ ਦੇ ਇੰਸਪੈਕਟਰ ਕੁਲਵਿੰਦਰ ਬੀਰ ਸਿੰਘ ਰੰਧਾਵਾ ਤੇ ਸਿਹਤ ਵਿਭਾਗ ਦੇ ਡੀ. ਐੱਚ. ਓ. ਡਾ. ਸੁਧੀਰ ਗੁਰਦਾਸਪੁਰ ਦੀ ਟੀਮ ਵੱਲੋਂ ਵੇਦ ਪ੍ਰਕਾਸ਼ ਡੇਅਰੀ ਪਹਾਡ਼ੀ ਗੇਟ ਬਟਾਲਾ ਤੋਂ ਦੁੱਧ, ਘਿਉ, ਦਹੀਂ, ਪਨੀਰ ਆਦਿ ਦੇ ਸੈਂਪਲ ਭਰੇ ਗਏ ਤੇ ਗੋਰਖਾ ਡੇਅਰੀ ਧਾਰੀਵਾਲ ਤੋਂ ਪਨੀਰ ਤੇ ਦੁੱਧ ਦੇ ਸੈਂਪਲ ਭਰੇ ਗਏ ਅਤੇ ਸੈਂਪਲ ਟੈਸਟ ਲਈ ਲੈਬਾਰਟਰੀ ਭੇਜੇ। ਕੁਲਵਿੰਦਰ ਨੇ ਦੱਸਿਆ ਕਿ ਇਸ ਮੌਕੇ ਕੋਈ ਵੀ ਹਾਨੀਕਾਰਕ ਚੀਜ਼ ਨਹੀਂ ਪਾਈ ਗਈ। ਉਨ੍ਹਾਂ ਦੁਕਾਨ ਮਾਲਕਾਂ ਨੂੰ ਤਾਡ਼ਨਾ ਕੀਤੀ ਕਿ ਦੁੱਧ ਤੋਂ ਬਣਨ ਵਾਲੇ ਕਿਸੇ ਵੀ ਪਦਾਰਥ ਵਿਚ ਮਿਲਾਵਟ ਕਰ ਕੇ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਨਾ ਕੀਤਾ ਜਾਵੇ ਅਤੇ ਜੇਕਰ ਅਜਿਹਾ ਕਰਦਾ ਕੋਈ ਵੀ ਦੁਕਾਨਦਾਰ ਕਾਬੂ ਆ ਗਿਆ ਤਾਂ ਉਸ ਨੂੰ ਕਿਸੇ ਵੀ ਸੂਰਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ ਤੇ ਉਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਰਮਸਾ ਅਧਿਆਪਕ ਤਨਖਾਹੋਂ ਵਾਂਝੇ
NEXT STORY