ਬਠਿੰਡਾ(ਬਿਊਰੋ)— ਬਠਿੰਡਾ 'ਚ ਇਕ ਕਰਿਆਨਾ ਸਟੋਰ ਮਾਲਕ ਦੇ ਘਰ 'ਚ ਛਾਪਾ ਮਾਰ ਕੇ ਪੁਲਸ ਨੇ ਕੁਝ ਪਾਬੰਦੀਸ਼ੁਦਾ ਟੀਕੇ ਤੇ ਦਵਾਈਆਂ ਬਰਾਮਦ ਕੀਤੀਆਂ ਹਨ। ਆਕਸੀਟੋਸਿਨ ਨਾਂ ਦੇ ਇਹ ਇੰਜੈਕਸ਼ਨ ਸਬਜ਼ੀਆਂ ਤੇ ਦੁੱਧ ਦਾ ਉਤਪਾਦਨ ਵਧਾਉਣ ਲਈ ਲਗਾਏ ਜਾਂਦੇ ਹਨ, ਜੋ ਸਿਹਤ ਲਈ ਜ਼ਹਿਰ ਦੇ ਬਰਾਬਰ ਹਨ।
ਛਾਪੇਮਾਰੀ ਦੌਰਾਨ ਪੌਣੇ ਪੰਜ ਲੱਖ ਦੇ ਕਰੀਬ ਟੀਕੇ ਬਰਾਮਦ ਹੋਏ ਹਨ, ਜੋ 19 ਕਾਰਟੂਨਾਂ 'ਚ ਭਰ ਕੇ ਰੱਖੇ ਹੋਏ ਸਨ। ਸੂਤਰਾਂ ਮੁਤਾਬਕ ਇਹ ਇੰਜੈਕਸ਼ਨ ਪੱਛਮੀ ਬੰਗਾਲ ਦੇ ਉਂਗਲੀ ਜ਼ਿਲੇ 'ਚ ਸਥਿਤ ਇਕ ਫੈਕਟਰੀ 'ਚ ਬਣੇ ਹਨ। ਪੁਲਸ ਨੇ ਸਾਰਾ ਸਾਮਾਨ ਜ਼ਬਤ ਕਰ ਕੇ ਦੋਸ਼ੀ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
5 ਲੱਖ ਲੈ ਕੇ ਦਿੱਲੀ ਏਅਰਪੋਰਟ 'ਤੇ ਲਿਜਾ ਕੇ ਹੱਥ 'ਚ ਫੜਾ 'ਤਾ ਨਕਲੀ ਵੀਜ਼ਾ
NEXT STORY