ਖਮਾਣੋਂ(ਜਟਾਣਾ)- ਅੱਜ ਸਵੇਰੇ ਪੌਣੇ 10 ਵਜੇ ਸਿੰਘ ਸਿਲਕ ਸਟੋਰ ਦੇ ਮਾਲਕ ਗੁਰਪ੍ਰੀਤ ਸਿੰਘ ਕੋਲੋਂ ਦੋ ਮੋਟਰਸਾਈਕਲ ਸਵਾਰਾਂ ਨੇ 2 ਲੱਖ 14 ਹਜ਼ਾਰ ਰੁਪਏ ਲੁੱਟ ਲਏ। ਇਸ ਸਬੰਧੀ ਸਿੰਘ ਸਿਲਕ ਸਟੋਰ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਜਿਵੇਂ ਹੀ ਉਹ ਪੰਜਾਬ ਐਂਡ ਸਿੰਧ ਬੈਂਕ ’ਚ ਪੈਸੇ ਜਮ੍ਹਾ ਕਰਵਾਉਣ ਜਾ ਰਿਹਾ ਸੀ ਤਾਂ ਉਸ ਦੀ ਸਕੂਟਰੀ ’ਚ ਤੇਲ ਖਤਮ ਹੋ ਜਾਣ ਕਰ ਕੇ ਉਹ ਮਨਸੂਰਪੁਰ ਰੋਡ ’ਤੇ ਪੈਟਰੋਲ ਪੰਪ ਤੋਂ ਤੇਲ ਪੁਆ ਰਿਹਾ ਸੀ ਤਾਂ ਉਸ ਨੇ ਆਪਣੇ ਬੈਗ ਵਿਚੋਂ 200 ਰੁਪਏ ਪੈਟਰੋਲ ਪੰਪ ਦੇ ਕਰਿੰਦੇ ਨੂੰ ਦਿੱਤੇ, ਜਿਸ ਤੋਂ ਬਾਅਦ ਉਹ ਪੈਸਿਆਂ ਵਾਲਾ ਬੈਗ ਲੈ ਕੇ ਜਿਵੇਂ ਹੀ ਸਕੂਲ ਮਨਸੂਰਪੁਰ ਰੋਡ ਖਮਾਣੋਂ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੇ ਮੈਨੂੰ ਕਿਰਚ ਦਿਖਾ ਕੇ ਮੇਰੇ ਕੋਲੋਂ ਪੈਸਿਆਂ ਵਾਲੇ ਬੈਗ ਦੀ ਮੰਗ ਕੀਤੀ ਤਾਂ ਮੈਂ ਪੈਸਿਆਂ ਵਾਲਾ ਬੈਗ ਉਨ੍ਹਾਂ ਨੂੰ ਫੜਾ ਦਿੱਤਾ ਅਤੇ ਉਹ ਬੈਗ ਖੋਹ ਕੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ।
ਇਸ ਸਬੰਧੀ ਐੱਸ. ਐੱਚ. ਓ. ਹਰਮਿੰਦਰ ਸਿੰਘ ਨੇ ਕਿਹਾ ਕਿ ਪੁਲਸ ਮਾਮਲੇ ਦੀ ਪੜਤਾਲ ’ਚ ਜੁਟ ਗਈ ਹੈ
ਦੰਦਰਾਲਾ ਵਾਸੀਆਂ ਨੇ ਪੁਰਾਣੇ ਰੀਤੀ-ਰਿਵਾਜ਼ਾਂ ਨੂੰ ਦੁਹਰਾਉਦੇਂ ਹੋਏ ਮੀਂਹ ਪਵਾਉਣ ਦੀ ਆਸ ਰੱਖ ਫੂਕੀ ਗੁੱਡੀ
NEXT STORY